Breaking News
Home / ਕੈਨੇਡਾ / ਰੇਡੀਓ ਕਾਫਲਾ ਐਂਟਰਟੇਨਮੈਂਟ ਟੀਮ ਵਲੋਂ ਫਰੀ ਮੇਲਾ ਸ਼ਨੀਵਾਰ 2 ਸਤੰਬਰ ਨੂੰ

ਰੇਡੀਓ ਕਾਫਲਾ ਐਂਟਰਟੇਨਮੈਂਟ ਟੀਮ ਵਲੋਂ ਫਰੀ ਮੇਲਾ ਸ਼ਨੀਵਾਰ 2 ਸਤੰਬਰ ਨੂੰ

ਮਿਸੀਸਾਗਾ/ਬਿਊਰੋ ਨਿਊਜ਼ : ਰੇਡੀਓ ਕਾਫਲਾ ਐਂਟਰਟੇਨਮੈਂਟ ਟੀਮ ਵਲੋਂ ਸ਼ਨੀਵਾਰ 2 ਸਤੰਬਰ, 2017 ਨੂੰ 1191 ਐਗਲਿੰਟਨ ਐਵਨਿਊ ਈਸਟ (ਡਿਕਸੀ/ਐਗਲਿੰਟਨ), ਮਿਸੀਸਾਗਾ ਵਿਖੇ ਜਥੇਦਾਰ ਸਰਦਾਰ ਬਲਦੇਵ ਸਿੰਘ ਜੀ ਚੱਕਸੱਭੂ ਦੇ ਆਸ਼ੀਰਵਾਦ ਨਾਲ ਗੀਤ-ਸੰਗੀਤ ਮਨੋਰੰਜਨ ਨਾਲ ਭਰਪੂਰ ਫਰੀ ਮੇਲਾ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਮੇਜਰ ਸਿੰਘ ਚਕਸੱਭੂ, ਕੁਲਦੀਪ ਗਿੱਲ, ਗੁਰਮੀਤ ਢੇਸੀ, ਲਖਬੀਰ ਧਾਲੀਵਾਲ, ਸੋਨੂੰ ਜੋਹਲ ਤੱਲ੍ਹਣਵਾਲਾ, ਦੇਸੀ ਰਸੂਲਪੁਰੀਆ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਅਸ਼ੋਕ ਕੁਮਾਰ ਅਤੇ ਬਲਵਿੰਦਰ ਫਿੱਡਾ (ਪ੍ਰਸਿੱਧ ਕਬੱਡੀ ਖਿਡਾਰੀ) ਦਾ ਸਪੈਸ਼ਲ ਸਨਮਾਨ ਵੀ ਕੀਤਾ ਜਾਵੇਗਾ। ਸਰਬਜੀਤ ਚੀਮਾ, ਰਣਜੀਤ ਮਣੀਂ, ਮਿਸ ਰਾਬੀਆ ਸੱਗੂ, ਮਿਸ ਦੋਲੀਸ਼ਾ, ਹਰਵੀ, ਬੱਗਾ ਸਿੰਘ, ਸੁਰਜੀਤ ਸਾਗਰ, ਪਰਮਜੀਤ ਹੰਸ, ਕੁਲਵੰਤ ਸੇਖੋਂ, ਰੈਂਜੋ, ਮਿਸ ਰੂਬੀ ਜੱਸਲ, ਧੀਰਾ ਗਿੱਲ, ਮਿੰਟੂ ਧੁਰੀ ਅਤੇ ਦਲਜੀਤ ਕੌਰ ਜਿਹੇ ਪ੍ਰਸਿੱਧ ਕਲਾਕਾਰਾਂ ਦੁਆਰਾ ਆਪਣੇਂ ਗੀਤ-ਸੰਗੀਤ ਦੁਆਰਾ ਸੱਭ ਦਾ ਮਨ ਮੋਹਿਆ ਜਾਵੇਗਾ। ਇਹਨਾਂ ਮਨਮੋਹਕ ਕਲਾਕਾਰਾਂ ਦੇ ਗੀਤ-ਸੰਗੀਤ ਦਾ ਆਨੰਦ ਮਾਣਨ ਲਈ ਰੇਡੀਓ ਕਾਫਲਾ ਐਂਟਰਟੇਨਮੈਂਟ ਟੀਮ ਵਲੋਂ ਸਾਰਿਆਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ। ਇਹ ਪ੍ਰੋਗਰਾਮ ਦੁਪਹਿਰ 12 ਵਜੇ ਤੋਂ ਸ਼ਾਮ 8 ਵਜੇ ਤੱਕ ਚੱਲੇਗਾ। ਜ਼ਿਆਦਾ ਜਾਣਕਾਰੀ ਲਈ ਦੇਸੀ ਰਸੂਲਪੁਰੀਆ ਨਾਲ ਫੋਨ ਨੰ 647 213 2760 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …