ਟੋਰਾਂਟੋ/ਹਰਜੀਤ ਸਿੰਘ ਬਾਜਵਾ
ਟੋਰਾਂਟੋ ਦੀਆਂ ਕੁਝ ਸੁਹਿਰਦ ਸ਼ਖ਼ਸ਼ੀਅਤਾਂ ਵੱਲੋਂ ઑ’ਸਿੱਖੀ ਪ੍ਰਫੁੱਲਤ ਕਿਵੇਂ ਹੋਵੇ਼’ ਵਿਸ਼ੇ ‘ਤੇ ਇੱਕ ਸੈਮੀਨਾਰ ਕੌਂਸਲ ਚੈਂਬਰ ਸਿਟੀ ਆਫ ਬਰੈਂਪਟਨ (2 ਵੁਲਿੰਗਟਨ ਸਟਰੀਟ ਵੈਸਟ) ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਬਾਰੇ ਜਾਣਕਾਰੀ ਦਿੰਦਿਆਂ ਹਰਦਿਆਲ ਸਿੰਘ ਝੀਤਾ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਇਸ ਸੈਮੀਨਾਰ ਵਿੱਚ ਜਿੱਥੇ ਸਿੱਖ ਵਿਦਵਾਨ, ਸਿੱਖ ਚਿੰਤਕ ਅਤੇ ਉੱਘੇ ਲੇਖਕ ਹਿੱਸਾ ਲੈਣਗੇ ਉੱਥੇ ਹੀ ਇਸ ਸੈਮੀਨਾਰ ਦੇ ਮੁੱਖ ਬੁਲਾਰੇ ਡਾ. ਸਖਦੇਵ ਸਿੰਘ ਸਾਬਕਾ ਡੀਨ ਗੁਰੂ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ, ਸੁਖਵਿੰਦਰ ਸਿੰਘ ਸੰਧੂ, ਡਾ. ਪ੍ਰਗਟ ਸਿੰਘ ਬੱਗਾ, ਪ੍ਰਿੰਸੀਪਲ ਨਿਰਵੈਰ ਸਿੰਘ ਅਰੋੜਾ ਅਤੇ ਬਲਦੇਵ ਸਿੰਘ ਸਹਿਦੇਵ ਹੋਣਗੇ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …