ਬਰੈਪਟਨ/ ਬਾਸੀ ਹਰਚੰਦ : ਪੰਜਾਬੀ ਮਹਿਲਾਵਾਂ ਦਾ ਅਤਿ ਮਨਪਸੰਦ ਅਤੇ ਗਿੱਧੇ ਨਾਚ ਦਾ ਅਤਿ ਮਹੱਤਵਪੂਰਨ ਸੱਭਿਆਚਾਰਕ ਤਿਉਹਾਰ ਤੀਆਂ ਇੱਕ ਸਾਲ ਬਾਅਦ ਦੇਸੀ ਮਹੀਨੇ ਸਾਉਣ ਮਾਂਹ ਵਿੱਚ ਆਉਂਦਾ ਹੈ।
ਮਹਿਲਾਵਾਂ, ਕੁਆਰੀਆਂ ਅਤੇ ਨਵ ਵਿਆਹੀਆਂ ਇਸ ਦਿਨ ਦੀ ਬੜੀ ਉਤਸੁਕਤਾ ਨਾਲ ਉਡੀਕ ਕਰਦੀਆਂ ਹਨ। ਇਹ ਤਿਉਹਾਰ ਪੰਦਰਾਂ ਦਿਨ ਤੱਕ ਚਲਦਾ ਹੈ।
ਕੁੜੀਆਂ ਹਰ ਰੋਜ਼ ਸਾਮ ਨੂੰ ਇਕੱਤਰ ਹੋ ਕੇ ਨੱਚਦੀਆਂ ਬੋਲੀਆ ਪਾਉਂਦੀਆਂ ਪੀਘਾਂ ਝੂਟਦੀਆਂ ਹਨ।
ਅਖੀਰਲੇ ਦਿਨ ਬੱਲੋ ਪਾ ਕੇ ਇਸ ਨੂੰ ਸਮਾਪਤ ਕਰਦੀਆਂ ਹਨ। ਘਰਾਂ ਤੋਂ ਗੁਲਗਲੇ ਮੱਠੀਆਂ ਬਣਾ ਕੇ ਰਲ ਕੇ ਖਾਂਦੀਆਂ ਹਨ। ਕੈਨੇਡਾ ਆ ਕੇ ਵੀ ਆਪਣੇ ਸੱਭਿਅਚਾਰ ਨੂੰ ਬਰਕਰਾਰ ਰੱਖਿਆ ਗਿਆ ਹੈ। ਇਸੇ ਤਹਿਤ ਮੇਫੀਲਰ ਸੀਨੀਅਰਜ਼ ਕਲੱਬ ਵੱਲੋਂ ਤੀਆਂ ਲਾਈਆਂ ਜਾਣਗੀਆਂ। ਇਹ ਤਿਉਹਾਰ ਜਾਰਜ ਰੈਨੀਸਰ ਪਾਰਕ ਟੂਰਨਾਮੈਂਟ ਡਰਾਈਵ ਅਤੇ ਵਾਲਨੈਸ ਡਰਾਈਵ ‘ਤੇ ਸਥਿਤ ਪਾਰਕ ਵਿੱਚ 6-8-2022 ਦਿਨ ਸਨਿਚਰਵਾਰ ਨੂੰ ਸਾਮ ਦੇ 5-00 ਤੋਂ 8-00 ਵਜੇ ਤੱਕ ਮਨਾਇਆ ਜਾਏਗਾ।
ਇਸ ਮੇਲੇ ਵਿੱਚ ਗਾਇਕ ਰੁਪਿੰਦਰ ਰਿੰਪੀ ਗੀਤ ਗਾਏਗੀ। ਸੱਭ ਨੂੰ ਸਾਮਲ ਹੋਣ ਲਈ ਖੁੱਲ੍ਹਾ ਸੱਦਾ ਹੈ। ਚਾਹ ਪਾਣੀ ਦਾ ਪ੍ਰਬੰਧ ਹੋਏਗਾ। ਹੋਰ ਜਾਣਕਾਰੀ ਲਈ ਸੁਭਾਸ਼ ਖੁਰਮੀ 647 741-9003 ਅਤੇ ਰਵਿੰਦਰ ਤੱਖਰ ਸਕੱਤਰ 905-866 3553 ਨਾਲ ਸੰਪਰਕ ਕੀਤਾ ਜਾ ਸਕਦਾ ਹੈ।