17.2 C
Toronto
Monday, April 27, 2026
spot_img
Homeਜੀ.ਟੀ.ਏ. ਨਿਊਜ਼ਹੁਣ ਨਹੀਂ ਲੱਗੇਗੀ ਪਾਸਪੋਰਟ 'ਤੇ ਕੈਨੇਡਾ 'ਚ ਐਂਟਰੀ ਦੀ ਮੋਹਰ

ਹੁਣ ਨਹੀਂ ਲੱਗੇਗੀ ਪਾਸਪੋਰਟ ‘ਤੇ ਕੈਨੇਡਾ ‘ਚ ਐਂਟਰੀ ਦੀ ਮੋਹਰ

ਹੁਣ ਮਸ਼ੀਨਾਂ ‘ਚ ਹੀ ਹੋਵੇਗੀ ਐਂਟਰੀ, ਮੋਹਰ ਲਗਾਉਣ ਦਾ ਕੰਮ ਕੈਨੇਡਾ ਦੇ ਏਅਰਪੋਰਟਾਂ ‘ਤੇ ਬੰਦ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਦੇ ਹਵਾਈ ਅੱਡੇ ਅੰਦਰ ਪਹੁੰਚ ਕੇ ਹਰੇਕ ਯਾਤਰੀ ਨੇ ਆਪਣੀ ਪਛਾਣ ਯਕੀਨੀ ਬਣਾਉਣ ਲਈ ਆਪਣਾ ਪਾਸਪੋਰਟ ਇਮੀਗ੍ਰੇਸ਼ਨ ਅਫ਼ਸਰਾਂ ਨੂੰ ਦਿਖਾਉਣਾ ਹੁੰਦਾ ਹੈ। ਲੰਘੇ 2 ਸਾਲਾਂ ਦੌਰਾਨ ਦੇਸ਼ ਦੇ 10 ਵੱਡੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਅੰਦਰ ਪ੍ਰਾਇਮਰੀ ਇੰਸਪੈਕਸ਼ਨ ਕਿਓਸਕ (ਪਾਸਪੋਰਟ ਸਕੈਨ ਕਰਨ ਵਾਲ਼ੀਆਂ ਕੰਪਿਊਟਰ ਮਸ਼ੀਨਾਂ) ਲੱਗ ਚੁੱਕੇ ਹਨ ਜਿਸ ਰਾਹੀਂ ਐਂਟਰੀ ਦੀ ਕਾਰਵਾਈ ਯਾਤਰੀ ਵਲੋਂ ਆਪ ਹੀ ਸਿਰੇ ਚੜ੍ਹਾਈ ਜਾ ਸਕਦੀ ਹੈ ਜਿਸ ਨਾਲ਼ ਵਿਅਕਤੀ ਦੀ ਪਹੁੰਚ ਦਾ ਰਿਕਾਰਡ ਕੰਪਿਊਟਰ ਵਿਚ ਚਲਾ ਜਾਂਦਾ ਹੈ। ਮਸ਼ੀਨ ਤੋਂ ਮਿਲਦੀ ਰਸੀਦ ਨਾਲ਼ ਅੱਗੇ ਜਾ ਕੇ ਪਾਸਪੋਰਟ ਇਮੀਗ੍ਰੇਸ਼ਨ ਅਫ਼ਸਰਾਂ ਨੂੰ ਪੇਸ਼ ਕਰਨਾ ਹੁੰਦਾ ਹੈ। ਮਸ਼ੀਨਾਂ ਆ ਜਾਣ ਤੋਂ ਬਾਅਦ ਪਾਸਪੋਰਟਾਂ ਵਿਚ ਮੋਹਰ ਲਗਾਉਣ ਦਾ ਕੰਮ ਵੀ ਲਗਪਗ ਬੰਦ ਕਰ ਦਿੱਤਾ ਗਿਆ ਹੈ। ਹੁਣ ਇੰਮੀਗ੍ਰੇਸ਼ਨ ਅਫ਼ਸਰਾਂ ਵਲੋਂ ਹਰੇਕ ਪਾਸਪੋਰਟ ਵਿਚ ਮੋਹਰ ਨਹੀਂ ਲਗਾਈ ਜਾਂਦੀ। ਮੋਹਰ ਨਾ ਲਗਾਏ ਜਾਣ ਕਾਰਨ ਭਾਰਤੀਆਂ ਸਮੇਤ ਬਹੁਤ ਸਾਰੇ ਦੇਸ਼ਾਂ ਦੇ ਨਾਗਰਿਕ ਅਕਸਰ ਭੰਬਲ਼ਭੂਸੇ ਵਿਚ ਪੈ ਜਾਂਦੇ ਹਨ ਕਿ ਪਾਸਪੋਰਟ ਵਿਚ ਐਂਟਰੀ ਸਟੈਂਪ ਤਾਂ ਲਗਾਈ ਨਹੀਂ ਗਈ। ਜੇਕਰ ਮੋਹਰ ਲਗਵਾਉਣੀ ਹੋਵੇ ਤਾਂ ਇਸ ਬਾਰੇ ਇੰਮੀਗ੍ਰੇਸ਼ਨ ਅਫ਼ਸਰ ਨੂੰ ਕਿਹਾ ਜਾ ਸਕਦਾ ਹੈ ਜਦਕਿ ਕੈਨੇਡਾ ਦੇ ਸਿਸਟਮ ਵਿਚ ਇਸ ਦੀ ਲੋੜ ਨਹੀਂ ਹੈ, ਜਿਸ ਵਿਅਕਤੀ ਦੇ ਪਾਸਪੋਰਟ ਵਿਚ ਮੋਹਰ ਨਾ ਲੱਗੀ ਹੋਵੇ ਉਹ ਕੈਨੇਡਾ ‘ਚ ਪੁੱਜਣ ਵਾਲ਼ੇ ਦਿਨ ਤੋਂ ਵੱਧ ਤੋਂ ਵੱਧ ਅਗਲੇ ਛੇ ਮਹੀਨੇ ਕੈਨੇਡਾ ਵਿਚ ਠਹਿਰ ਸਕਦਾ ਹੁੰਦਾ ਹੈ। ਜੇਕਰ ਪਾਸਪੋਰਟ ਦੀ (ਐਕਸਪਾਈਰੀ) ਤਰੀਕ ਛੇ ਮਹੀਨਿਆਂ ਤੋਂ ਪਹਿਲਾਂ ਖਤਮ ਹੋਵੇ ਤਾਂ ਉਸ ਤਰੀਕ ਤੱਕ ਕੈਨੇਡਾ ਵਿਚੋਂ ਵਾਪਸ ਮੁੜਨਾ ਜ਼ਰੂਰੀ ਹੁੰਦਾ ਹੈ। ਪਾਸਪੋਰਟ ਵਿਚ ਮੋਹਰ ਨਾ ਲੱਗੇ ਹੋਣ ਦਾ ਭਾਵ ਇਹ ਨਹੀਂ ਕਿ ਅਫ਼ਸਰਾਂ ਨੂੰ ਪਤਾ ਨਹੀਂ ਲੱਗ ਸਕਦਾ ਕਿ ਵਿਅਕਤੀ ਕੈਨੇਡਾ ਵਿਚ ਕਦੋਂ ਦਾਖਲ ਹੋਇਆ ਸੀ। ਅਗਲੀ ਕੈਨੇਡਾ ਫੇਰੀ ਮੌਕੇ ਸਾਰਾ ਰਿਕਾਰਡ ਸਾਹਮਣੇ ਆ ਹੀ ਜਾਣਾ ਹੈ ਅਜਿਹੇ ਵਿਚ ਵੱਧ ਸਮਾਂ ਠਹਿਰਨ ਵਾਲ਼ੇ ਯਾਤਰੀਆਂ ਨੂੰ ਸਖਤ ਸਵਾਲਾਂ ਦੇ ਘੇਰੇ ਵਿਚ ਘਿਰਨਾ ਪੈ ਸਕਦਾ ਹੈ।

RELATED ARTICLES
POPULAR POSTS