ਓਟਵਾ/ਬਿਊਰੋ ਨਿਊਜ਼ : ਆਪਣੇ ਕਾਰਬਨ ਪ੍ਰਾਈਸਿੰਗ ਸਿਸਟਮ ਨੂੰ ਮਨਸੂਖ਼ ਕਰਨ ਦੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਸਫਲ ਅਪੀਲ ਕਰਨ ਵਾਲੇ ਕੰਸਰਵੇਟਿਵ ਆਗੂ ਪਿਏਰ ਪੌਲੀਏਵਰ ਦਾ ਸਾਥ ਐਤਕੀਂ ਇੱਕ ਲਿਬਰਲ ਐਮਪੀ ਵੱਲੋਂ ਜ਼ਰੂਰ ਦਿੱਤਾ ਗਿਆ।
ਮੁੱਖ ਵਿਰੋਧੀ ਧਿਰ ਵੱਲੋਂ ਇਸ ਸਬੰਧ ਵਿੱਚ ਲਿਆਂਦੇ ਗਏ ਮਤੇ ਦੇ ਹੱਕ ਵਿੱਚ ਲਿਬਰਲ ਐਮਪੀ ਐਵਲੌਨ ਮੈਕਡੌਨਲਡ ਵੱਲੋਂ ਵੋਟ ਪਾਈ ਗਈ।
ਹਾਲਾਂਕਿ ਇਹ ਮਤਾ 119 ਦੇ ਮੁਕਾਬਲੇ 209 ਵੋਟਾਂ ਨਾਲ ਅਸਫਲ ਰਿਹਾ ਪਰ ਮੈਕਡੌਨਲਡ ਹੀ ਅਜਿਹੇ ਲਿਬਰਲ ਕਾਕਸ ਮੈਂਬਰ ਸਨ, ਜਿਨ੍ਹਾਂ ਨੇ ਲਿਬਰਲਾਂ, ਬਲਾਕ ਕਿਊਬਿਕੁਆ ਤੇ ਐਨਡੀਪੀ ਕਾਕਸਿਜ਼ ਨੂੰ ਵੀ ਪਾਸੇ ਕਰਦਿਆਂ ਕੰਸਰਵੇਟਿਵਾਂ ਦਾ ਸਾਥ ਦਿੱਤਾ।
ਜਦੋਂ ਮੈਕਡੌਨਲਡ ਮਤੇ ਦੇ ਹੱਕ ਵਿੱਚ ਵੋਟ ਪਾਉਣ ਲਈ ਉੱਠੇ ਤਾਂ ਕੰਸਰਵੇਟਿਵਾਂ ਵੱਲੋਂ ਬਹੁਤ ਜੋਸ਼ੋ ਖਰੋਸ਼ ਨਾਲ ਉਨ੍ਹਾਂ ਨੂੰ ਹੋਰ ਹੱਲਾਸ਼ੇਰੀ ਦਿੱਤੀ ਗਈ ਤੇ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …