Breaking News
Home / ਜੀ.ਟੀ.ਏ. ਨਿਊਜ਼ / ਖੁਸ਼ਹਾਲ ਦੇਸ਼ਾਂ ਦੀ ਸੂਚੀ ‘ਚ ਕੈਨੇਡਾ ਖਿਸਕਿਆ ਸੱਤਵੇਂ ਨੰਬਰ ‘ਤੇ

ਖੁਸ਼ਹਾਲ ਦੇਸ਼ਾਂ ਦੀ ਸੂਚੀ ‘ਚ ਕੈਨੇਡਾ ਖਿਸਕਿਆ ਸੱਤਵੇਂ ਨੰਬਰ ‘ਤੇ

ਦੁਨੀਆ ਦਾ ਨੰਬਰ ਵਨ ਖੁਸ਼ਹਾਲ ਦੇਸ਼ ਬਣਿਆ ਨਾਰਵੇ
ਔਟਵਾ/ਬਿਊਰੋ ਨਿਊਜ਼
ਹਾਲ ਹੀ ਵਿੱਚ ਰੀਲੀਜ਼ ਹੋਈ ”ਵਰਲਡ ਹੈਪੀਨੈੱਸ ਰਿਪੋਰਟ” ਵਿੱਚ ਕੈਨੇਡਾ ਨੂੰ ਦੁਨੀਆਂ ਦੇ ਵੱਧ ਖੁਸ਼ਹਾਲ ਦੇਸ਼ਾਂ ਵਿੱਚ ਸੱਤਵੇਂ ਨੰਬਰ ਉਪਰ ਦਰਸਾਇਆ ਗਿਆ ਹੈ। ਇਸ ਦਾ ਰੈਂਕ ਖਿਸਕੇ ਆਪਣੇ ਪਿਛਲੇ ਵਾਲੇ ਰੈਂਕ ਤੋਂ ਹੇਠਾਂ ਆਇਆ ਹੈ ਜੋ ਦੇਸ਼ ਲਈ ਚਿੰਤਾ ਦਾ ਵਿਸ਼ਾ ਕਿਹਾ ਜਾ ਸਕਦਾ ਹੈ।  ਯੂਨਾਈਟਿਡ ਨੇਸ਼ਨਜ਼ ਵਲੋਂ ਕਰਵਾਏ ਗਏ ਆਪਣੇ ਸਲਾਨਾ ਸਰਵੇ ਵਿੱਚ ਨਾਰਵੇ ਨੂੰ ਆਪਣੇ ਨਾਗਰਿਕਾਂ ਨੂੰ ਵਧੀਆਂ ਸਹੂਲਤਾਂ ਪ੍ਰਦਾਨ ਕਰਨ ਬਦਲੇ ਪਹਿਲਾ ਸਥਾਨ ਦਿੱਤਾ ਗਿਆ ਹੈ। ਆਪਣੀ ਰਿਪੋਟਰ ਵਿੱਚ ਕਿਹਾ ਗਿਆ ਹੈ ਕਿ ਕੈਨੇਡੀਅਨ ਲੋਕ ਦੁਨੀਆਂ ਦੇ ਉਨ੍ਹਾਂ ਖੁਸ਼ਹਾਲ ਲੋਕਾਂ ਵਿੱਚ ਸ਼ਾਮਲ ਨਹੀਂ ਹਨ ਜੋ ਦੇਸ਼ ਦੀ ਸਰਕਾਰ ਵਲੋਂ ਉਨ੍ਹਾਂ ਨੂੰ ਪ੍ਰਦਾਨ ਕੀਤੀਆਂ ਜਾਂਦੀਆਂ ਸਹੂਲਤਾਂ ਅਨੁਸਾਰ ਉਹ ਆਪਣੀ ਜ਼ਿੰਦਗੀ ਨੂੰ ਖੁਸ਼ਗਵਾਰ ਬਣਾ ਸਕਣ। 2017 ਦੀ ਇਸ ਸਰਵੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੁਨੀਆ ਦੇ 155 ਦੇਸ਼ਾ ਵਿੱਚ ਕੈਨੇਡਾ ਦਾ ਨੰਬਰ ਸੱਤਵਾਂ ਹੈ ਜਦ ਕਿ ਇਸ ਤੋਂ ਛੋਟੇ ਜਿਹੇ ਦੇਸ਼ ਨਾਰਵੇ ਦੇ ਲੋਕਾਂ ਨੂੰ ਸਰਕਾਰ ਵਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਦਲੇ ਲੋਕ ਵੱਧ ਖੁਸ਼ਹਾਲ ਹੋਣ ਕਰਕੇ ਇਹ ਦੇਸ਼ ਪਹਿਲੇ ਨੰਬਰ ਉਪਰ ਆਇਆ ਹੈ। ਕੈਨੇਡਾ 2012 ਤੋਂ ਹੁਣ ਤੱਕ ਆਪਣੀ ਗੁਣਵੱਤਾ ਇਸ ਮਾਮਲੇ ਵਿੱਚ ਗਵਾ ਰਿਹਾ ਹੈ ਅਤੇ ਇਸ ਦਾ ਰੈਂਕ ਥੱਲੇ ਆ ਰਿਹਾ ਹੈ। ਪਿਛਲੇ ਸਾਲ ਦੇ ਸਰਵੇ ਮੁਤਾਬਕ ਡੈਨਮਾਰਕ ਨੰਬਰ ਇੱਕ ਉਪਰ ਸੀ ਪਰ ਇਸ ਵਾਰੀ ਇਹ ਮਾਣ ਨਾਰਵੇ ਨੂੰ ਮਿਲਿਆ ਹੈ। ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਇਸ ਸਰਵੇ ਵਿੱਚ 14ਵੇਂ ਨੰਬਰ ਉਪਰ ਆਇਆ ਹੈ। ਅਮਰੀਕਾ ਅਪਣੇ ਰੈਂਕ ਨੂੰ ਹਰ ਸਾਲ ਹੇਠਾ ਵੱਲ ਲੈ ਜਾ ਰਿਹਾ ਹੈ। ਯੁਨਾਇਟਿਡ ਨੇਸ਼ਨ ਵਲੋਂ ਕੀਤੇ ਜਾਂਦੇ ਇਸ ਸਰਵੇ ਦਾ ਅਧਾਰ ਦਾ ਅਧਾਰ ਇਕਨਾਮਿਕਸ, ਹੈਲਥ ਅਤੇ ਪੋਲਿੰਗ ਡੈਟਾ ਮੰਨਿਆ ਜਾਂਦਾ ਹੈ ਜੋ ਪਿਛਲੇ ਤਿੰਨ ਸਾਲਾਂ ਦੇ ਅਧਾਰ ‘ਤੇ ਮਿਥਿਆ ਜਾਂਦਾ ਹੈ। ਨੇਸ਼ਨ ਵਲੋਂ ਇਸ ਦਿਨ ਨੂੰ ਇੰਟਰਨੈਸ਼ਨਲ ਡੇ ਵਲੋਂ ਵੀ ਮਾਨਤਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਮਾਹਰਾ ਦਾ ਕਹਿਣਾ ਹੈ ਕਿ ਇਸ ਨੂੰ ਬਹੁਤ ਗੰਭੀਰ ਨਹੀਂ ਲੈਣਾ ਚਾਹੀਦਾ।

Check Also

ਜਗਮੀਤ ਸਿੰਘ ਦੇ ਫੈਸਲੇ ਨਾਲ ਟਰੂਡੋ ਸਰਕਾਰ ‘ਤੇ ਖਤਰੇ ਦੇ ਬੱਦਲ

ਟੋਰਾਂਟੋ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ …