ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ‘ਚ ਕਰੋਨਾ ਖਿਲਾਫ਼ ਲੜਾਈ ਲੜਨ ਵਾਲੀ ਪਰਸਨਲ ਸਪੋਰਟ ਵਰਕਰ ਵਿਲਮਾ ਵਾੲ੍ਹੀਟ ਨੂੰ ਫਾਈਜ਼ਰ ਬਾਇਓਐਨਟੈਕ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ। ਬਰੈਂਪਟਨ ਦੇ ਸਿਵਿਕ ਹਸਪਤਾਲ ਵਿੱਚ ਆਪਣਾ ਕੋਵਿਡ-19 ਵੈਕਸੀਨ ਕਲੀਨਿਕ ਖੋਲ੍ਹਣ ਤੋਂ ਬਾਅਦ ਵਿਲੀਅਮ ਓਸਲਰ ਹੈਲਥ ਸਿਸਟਮ (ਓਸਲਰ) ਵੱਲੋਂ ਬਰੈਂਪਟਨ ਦੀ ਪਹਿਲੀ ਕੋਵਿਡ-19 ਵੈਕਸੀਨ ਦਿੱਤੀ ਗਈ। ਇਸ ਕਲੀਨਿਕ ਵੱਲੋਂ ਸਭ ਤੋਂ ਪਹਿਲਾਂ ਇਹ ਵੈਕਸੀਨ ਹਾਈ ਰਿਸਕ ਏਰੀਆਜ਼ ਵਿੱਚ ਕੰਮ ਕਰਨ ਵਾਲੇ ਹੈਲਥ ਕੇਅਰ ਵਰਕਰਜ਼ ਨੂੰ ਮੁਹੱਈਆ ਕਰਵਾਈ ਜਾਵੇਗੀ। ਇਸ ਲਈ ਪੀਲ ਰੀਜਨ ਦੇ ਲਾਂਗ ਟਰਮ ਕੇਅਰ ਹੋਮਜ਼ ਵਿੱਚ ਕੰਮ ਕਰਨ ਵਾਲੇ ਸਟਾਫ ਨੂੰ ਤਰਜੀਹ ਦਿੱਤੀ ਜਾਵੇਗੀ। ਓਨਟਾਰੀਓ ਸਰਕਾਰ ਦੇ ਤਿੰਨ ਪੜਾਵੀ ਇਮਿਊਨਾਈਜ਼ੇਸ਼ਨ ਪ੍ਰੋਗਰਾਮ ਤਹਿਤ ਟੁਲਾਮੋਰ ਕੇਅਰ ਕਮਿਊਨਿਟੀ ਵਿਖੇ ਕੰਮ ਕਰਨ ਵਾਲੀ ਪਰਸਨਲ ਸਪੋਰਟ ਵਰਕਰ ਵਿਲਮਾ ਵਾੲ੍ਹੀਟ ਨੂੰ ਫਾਈਜ਼ਰ ਬਾਇਓਐਨਟੈਕ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ।
ਵਿਲੀਅਮ ਓਸਲਰ ਹੈਲਥ ਸਿਸਟਮ ਦੇ ਪ੍ਰੈਜ਼ੀਡੈਂਟ ਤੇ ਸੀਈਓ ਡਾ. ਨਵੀਦ ਮੁਹੰਮਦ ਨੇ ਆਖਿਆ ਕਿ ਕੋਵਿਡ-19 ਨਾਲ ਨਜਿੱਠਣ ਲਈ ਸਾਡੀਆਂ ਸਾਂਝੀਆਂ ਕੋਸ਼ਿਸ਼ਾਂ ਵਾਸਤੇ ਬਹੁਤ ਹੀ ਖਾਸ ਦਿਨ ਹੈ। ਲਾਂਗ ਟਰਮ ਕੇਅਰ ਹੋਮਜ਼ ਵਿਚ ਕੰਮ ਕਰਨ ਵਾਲੇ ਸਾਡੇ ਹੈਲਥ ਕੇਅਰ ਵਰਕਰਜ਼ ਨੂੰ ਵੈਕਸੀਨ ਦੇ ਕੇ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਕੋਵਿਡ-19 ਵੈਕਸੀਨ ਕਲੀਨਿਕ ਖੋਲ੍ਹਣ ਨਾਲ ਨਵੀਂ ਆਸ ਦੀ ਕਿਰਨ ਬੱਝੀ ਹੈ ਤੇ ਇਸ ਨਾਲ ਸਾਨੂੰ ਕਮਿਊਨਿਟੀ ਭਰ ਵਿੱਚ ਲੋਕਾਂ ਦੀਆਂ ਜਾਨਾਂ ਬਚਾਉਣ ਵਿੱਚ ਮਦਦ ਹੋਵੇਗੀ। ਇਸ ਦੌਰਾਨ ਵਿਲੀਅਮ ਓਸਲਰ ਹੈਲਥ ਸਿਸਟਮ ਦੇ ਚੀਫ ਆਪਰੇਟਿੰਗ ਆਫੀਸਰ ਕਿਕੀ ਫੇਰਾਰੀ ਨੇ ਆਖਿਆ ਕਿ ਵੈਕਸੀਨ ਪਹੁੰਚਣ ਨਾਲ ਅਸੀਂ ਕਾਫੀ ਉਤਸ਼ਾਹਿਤ ਹਾਂ। ਪਰ ਸਾਨੂੰ ਇਹ ਵੀ ਪਤਾ ਹੈ ਕਿ ਅਜੇ ਮਹਾਂਮਾਰੀ ਦਾ ਦੌਰ ਖ਼ਤਮ ਨਹੀਂ ਹੋਇਆ ਤੇ ਅਜੇ ਵੀ ਹਾਲਾਤ ਨਾਸਾਜ਼ ਹਨ। ਸਾਨੂੰ ਅਜੇ ਵੀ ਪਬਲਿਕ ਹੈਲਥ ਤੇ ਸੇਫਟੀ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਲੋੜ ਹੈ।
Home / ਜੀ.ਟੀ.ਏ. ਨਿਊਜ਼ / ਬਰੈਂਪਟਨ ‘ਚ ਕਰੋਨਾ ਖਿਲਾਫ ਲੜਾਈ ਲੜਨ ਵਾਲੀ ਵਿਲਮਾ ਵ੍ਹਾਈਟ ਨੂੰ ਦਿੱਤੀ ਗਈ ਵੈਕਸੀਨ ਦੀ ਪਹਿਲੀ ਡੋਜ਼
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …