8.2 C
Toronto
Friday, November 7, 2025
spot_img
Homeਜੀ.ਟੀ.ਏ. ਨਿਊਜ਼ਚੋਣਾਂ ਵਿਚ ਵਿਦੇਸ਼ੀ ਦਖਲ ਦੇ ਮਾਮਲੇ 'ਚ ਕੁੱਝ ਤਾਂ ਲੁਕੋ ਰਹੇ ਹਨ...

ਚੋਣਾਂ ਵਿਚ ਵਿਦੇਸ਼ੀ ਦਖਲ ਦੇ ਮਾਮਲੇ ‘ਚ ਕੁੱਝ ਤਾਂ ਲੁਕੋ ਰਹੇ ਹਨ ਟਰੂਡੋ : ਜਗਮੀਤ ਸਿੰਘ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੀਆਂ ਪਿਛਲੀਆਂ ਦੋ ਫੈਡਰਲ ਚੋਣਾਂ ਵਿੱਚ ਚੀਨ ਦੀ ਦਖਲਅੰਦਾਜੀ ਸਬੰਧੀ ਉੱਠ ਰਹੇ ਸਵਾਲਾਂ ਦਾ ਲਿਬਰਲਾਂ ਵੱਲੋਂ ਕੋਈ ਤਸੱਲੀਬਖਸ ਉੱਤਰ ਨਾ ਦਿੱਤੇ ਜਾਣ ਕਾਰਨ ਸਥਿਤੀ ਕਾਫੀ ਵਿਵਾਦਗ੍ਰਸਤ ਬਣ ਗਈ ਹੈ। ਇਸ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਮਾਮਲੇ ਬਾਰੇ ਜਾਣਕਾਰੀ ਰੱਖਣ ਤੇ ਕਦੋਂ ਤੋਂ ਮਾਮਲੇ ਤੋਂ ਜਾਣੂ ਹੋਣ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਬੁੱਧਵਾਰ ਨੂੰ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਟਰੂਡੋ ਨੇ ਆਖਿਆ ਕਿ ਉਹ ਭਾਵੇਂ ਇਸ ਬਾਰੇ ਕੁੱਝ ਵੀ ਆਖ ਲੈਣ ਪਰ ਕੈਨੇਡੀਅਨਜ ਦੇ ਮਨ ਵਿੱਚ ਇਹ ਸਵਾਲ ਆਉਂਦੇ ਹੀ ਰਹਿਣਗੇ ਕਿ ਅਸੀਂ ਇਸ ਬਾਰੇ ਕੀ ਕੀਤਾ ਤੇ ਕੀ ਨਹੀਂ ਕੀਤਾ।ਟਰੂਡੋ ਨੇ ਆਖਿਆ ਕਿ 2019 ਤੇ 2021 ਦੀਆਂ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਚੀਨ ਵੱਲੋਂ ਕੋਸਿਸ ਨਹੀਂ ਕੀਤੀ ਗਈ ਪਰ ਫਿਰ ਵੀ ਇਸ ਸਬੰਧੀ ਸਪੈਸਲ ਰਿਪੋਰਟ ਤਿਆਰ ਕਰਨ ਲਈ ਉਨ੍ਹਾਂ ਵੱਲੋਂ ਵਿਸੇਸ ਨਿਯੁਕਤੀ ਕੀਤੀ ਜਾ ਰਹੀ ਹੈ ਤੇ ਮਾਮਲੇ ਦੀ ਜਾਂਚ ਦਾ ਜਿੰਮਾਂ ਨੈਸਨਲ ਸਕਿਊਰਿਟੀ ਏਜੰਸੀ ਨੂੰ ਦਿੱਤਾ ਗਿਆ ਹੈ।
ਪਰ ਵਿਰੋਧੀ ਧਿਰਾਂ ਟਰੂਡੋ ਦੇ ਇਸ ਤਰ੍ਹਾਂ ਦੇ ਜਵਾਬ ਤੋਂ ਸੰਤੁਸਟ ਨਹੀਂ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਸਵਾਲ ਜੇ ਉੱਠਦੇ ਹਨ ਤਾਂ ਉਨ੍ਹਾਂ ਦਾ ਜਵਾਬ ਦੇਣਾ ਪ੍ਰਧਾਨ ਮੰਤਰੀ ਦੀ ਜਿੰਮੇਵਾਰੀ ਹੁੰਦੀ ਹੈ। ਇਸ ਦੌਰਾਨ ਐਨਡੀਪੀ ਆਗੂ ਜਗਮੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪ੍ਰਧਾਨ ਮੰਤਰੀ ਦੇ ਜਵਾਬ ਤੋਂ ਇੰਜ ਲੱਗ ਰਿਹਾ ਹੈ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਉਨ੍ਹਾਂ ਦੇ ਜਵਾਬਾਂ ਤੋਂ ਇਹ ਵੀ ਲੱਗ ਰਿਹਾ ਹੈ ਕਿ ਉਹ ਕੁੱਝ ਤਾਂ ਜਰੂਰ ਲੁਕਾ ਰਹੇ ਹਨ। ਇਸ ਤਰ੍ਹਾਂ ਜਮਹੂਰੀਅਤ ਤੇ ਸਾਡੇ ਇਲੈਕਟੋਰਲ ਸਿਸਟਮ ਵਿੱਚ ਕੈਨੇਡੀਅਨਜ ਦਾ ਯਕੀਨ ਕਿਸ ਤਰ੍ਹਾਂ ਬਣਿਆ ਰਹੇਗਾ। ਇਸੇ ਲਈ ਇਸ ਮਾਮਲੇ ਦੀ ਜਨਤਕ ਜਾਂਚ ਕਰਵਾਉਣ ਦੀ ਮੰਗ ਵੀ ਉੱਠੀ।
ਇਸ ਦੌਰਾਨ ਕੰਜਰਵੇਟਿਵ ਆਗੂ ਪਇਏਰ ਪੌਲੀਏਵਰ ਨੇ ਆਖਿਆ ਕਿ ਰਿਪੋਰਟਾਂ ਕੁੱਝ ਆਖ ਰਹੀਆਂ ਹੁੰਦੀਆਂ ਹਨ ਤੇ ਪ੍ਰਧਾਨ ਮੰਤਰੀ ਇੱਕ ਵੱਖਰਾ ਹੀ ਜਵਾਬ ਦਿੰਦੇ ਰਹਿੰਦੇ ਹਨ।ਪੌਲੀਏਵਰ ਨੇ ਆਖਿਆ ਕਿ ਟਰੂਡੋ ਨੂੰ ਸਬਦਾਂ ਨਾਲ ਖੇਡਣਾਂ ਬੰਦ ਕਰਨਾ ਚਾਹੀਦਾ ਹੈ ਤੇ ਸੱਚ ਸਾਡੇ ਸਾਹਮਣੇ ਆਉਣ ਦੇਣਾ ਚਾਹੀਦਾ ਹੈ।

 

RELATED ARTICLES
POPULAR POSTS