-2.4 C
Toronto
Wednesday, January 21, 2026
spot_img
Homeਜੀ.ਟੀ.ਏ. ਨਿਊਜ਼ਕੋਵਿਡ-19 ਕੇਸਾਂ ਵਿੱਚ ਹੋਏ ਵਾਧੇ ਤੋਂ ਬਾਅਦ ਓਨਟਾਰੀਓ ਨੇ ਰੀਓਪਨਿੰਗ ਪਲੈਨ ਦੇ...

ਕੋਵਿਡ-19 ਕੇਸਾਂ ਵਿੱਚ ਹੋਏ ਵਾਧੇ ਤੋਂ ਬਾਅਦ ਓਨਟਾਰੀਓ ਨੇ ਰੀਓਪਨਿੰਗ ਪਲੈਨ ਦੇ ਅਗਲੇ ਕਦਮ ‘ਤੇ ਲਾਈ ਰੋਕ

ਰੀਓਪਨਿੰਗ ਦੇ ਪ੍ਰੋਗਰਾਮ ਨੂੰ 28 ਦਿਨਾਂ ਦੇ ਲਈ ਟਾਲਿਆ
ਓਨਟਾਰੀਓ/ਬਿਊਰੋ ਨਿਊਜ਼ : ਕੋਵਿਡ-19 ਮਾਮਲਿਆਂ ਵਿੱਚ ਵਾਧਾ ਹੋਣ ਤੋਂ ਬਾਅਦ ਓਨਟਾਰੀਓ ਵੱਲੋਂ ਰੀਓਪਨਿੰਗ ਪਲੈਨ ਲਈ ਅਗਲਾ ਕਦਮ ਚੁੱਕਣ ਉੱਤੇ ਹਾਲ ਦੀ ਘੜੀ ਰੋਕ ਲਾ ਦਿੱਤੀ ਗਈ ਹੈ।
15 ਨਵੰਬਰ ਨੂੰ ਹੋਰਨਾਂ ਹਾਈ ਰਿਸਕ ਸੈਟਿੰਗਜ, ਜਿੱਥੇ ਵੈਕਸੀਨੇਸ਼ਨ ਦੇ ਸਬੂਤ ਦੀ ਲੋੜ ਪੈਂਦੀ ਹੈ, ਤੋਂ ਪਾਬੰਦੀਆਂ ਹਟਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ। ਹੁਣ ਇਸ ਕਦਮ ਨੂੰ 28 ਦਿਨਾਂ ਲਈ ਟਾਲ ਦਿੱਤਾ ਗਿਆ ਹੈ। ਇਨ੍ਹਾਂ ਹਾਈ ਰਿਸਕ ਸੈਟਿੰਗਜ ਵਿੱਚ ਹੇਠ ਲਿਖੀਆਂ ਥਾਂਵਾਂ ਸ਼ਾਮਲ ਸਨ। ਖਾਣ ਪੀਣ ਵਾਲੀਆਂ ਥਾਂਵਾਂ, ਜਿੱਥੇ ਨਾਲ ਹੀ ਡਾਂਸ ਫੈਸਿਲਿਟੀਜ਼ ਵੀ ਹੋਣ ਜਿਵੇਂ ਕਿ ਨਾਈਟ ਕਲੱਬ ਤੇ ਵੈਡਿੰਗ ਰਿਸੈਪਸ਼ਨ ਵਾਲੀਆਂ ਥਾਂਵਾਂ, ਮੀਟਿੰਗ/ਈਵੈਂਟ ਸਪੇਸਿਜ ਜਿੱਥੇ ਡਾਂਸਿੰਗ ਦਾ ਵੀ ਪ੍ਰਬੰਧ ਹੋਵੇ
ਸਟ੍ਰਿੱਪ ਕਲੱਬਜ, . ਸੈਕਸ ਕਲੱਬਜ ਤੇ ਬਾਥਹਾਊਸਿਜ਼, ਇਸ ਸਮੇਂ ਜਾਰੀ ਪਾਬੰਦੀਆਂ ਤਹਿਤ ਨਾਈਟ ਕਲੱਬਜ਼ ਤੇ ਬਾਥਹਾਊਸਿਜ਼ ਨੂੰ 25 ਫੀਸਦੀ ਜਾਂ 250 ਪੈਟਰਨਜ਼, ਜੋ ਵੀ ਘੱਟ ਹੋਵੇ, ਨਾਲ ਖੁੱਲ੍ਹਣ ਦੀ ਇਜਾਜਤ ਹੈ।ਸਟ੍ਰਿੱਪ ਕਲੱਬਜ਼ ਲਈ ਕੋਈ ਕਪੈਸਿਟੀ ਲਿਮਿਟ ਨਹੀਂ ਹੈ ਪਰ ਅਜਿਹੀਆਂ ਅਸਟੈਬਲਿਸਮੈਂਟ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਗਰੁੱਪਜ ਦਰਮਿਆਨ ਘੱਟੋ ਘੱਟ ਦੋ ਮੀਟਰ ਦੀ ਫਿਜੀਕਲ ਡਿਸਟੈਂਸਿੰਗ ਯਕੀਨੀ ਬਣਾਈ ਜਾਵੇ। ਰੀਓਪਨਿੰਗ ਪਲੈਨ ਵਿੱਚ ਇਨ੍ਹਾਂ ਤੋਂ ਇਲਾਵਾ ਹਾਲ ਦੀ ਘੜੀ ਹੋਰ ਕੋਈ ਤਬਦੀਲੀਆਂ ਨਹੀਂ ਕੀਤੀਆਂ ਗਈਆਂ ਹਨ। ਪਿਛਲੇ ਹਫਤੇ ਇਸ ਸਮੇਂ ਉੱਤੇ ਕੋਵਿਡ-19 ਦੇ 379 ਮਾਮਲੇ ਸਾਹਮਣੇ ਆਏ ਸਨ ਤੇ ਹੁਣ ਇਹ ਵੱਧ ਕੇ 502 ਤੱਕ ਅੱਪੜ ਚੁੱਕੇ ਹਨ। ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ.ਕੀਰਨ ਮੂਰ ਨੇ ਆਖਿਆ ਕਿ ਓਨਟਾਰੀਓ ਵੱਲੋਂ ਰੀਓਪਨਿੰਗ ਪਲੈਨ ਉੱਤੇ ਅਹਿਤਿਆਤਨ ਰੋਕ ਲਾਈ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਭਾਵੇਂ ਓਨਟਾਰੀਓ ਵਿੱਚ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ ਪਰ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਪ੍ਰੋਵਿੰਸ ਨੂੰ ਪ੍ਰੋਵਿੰਸੀਅਲ ਪੱਧਰ ਉੱਤੇ ਪਾਬੰਦੀਆਂ ਦੁਬਾਰਾ ਲਾਉਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਜੇ ਅਜਿਹੀ ਲੋੜ ਪਈ ਤਾਂ ਅਸੀਂ ਰੀਜਨਲ ਪੱਧਰ ਉੱਤੇ ਇਹ ਪਾਬੰਦੀਆਂ ਲਾਵਾਂਗੇ।

 

RELATED ARTICLES
POPULAR POSTS