ਕਈ ਹੋਰ ਲਿਬਰਲ ਵੀ ਹੁਣ 7 ਜੂਨ ਨੂੰ ਹੋਣ ਵਾਲੀਆਂ ਚੋਣਾਂ ‘ਚ ਹਿੱਸਾ ਲੈਣਾ ਨਹੀਂ ਚਾਹੁੰਦੇ
ਮਿਸੀਸਾਗਾ/ ਬਿਊਰੋ ਨਿਊਜ਼ : ਐਮ.ਪੀ.ਪੀ. ਹਰਿੰਦਰ ਤੱਖੜ ਮਿਸੀਸਾਗਾ ਏਰਿਨਡੇਲ ਜੂਨ ‘ਚ ਹੋਣ ਵਾਲੀਆਂ ਚੋਣਾਂ ‘ਚ ਹਿੱਸਾ ਨਹੀਂ ਲੈਣਗੇ। ਉਨ੍ਹਾਂ ਨੇ ਅਗਲੀਆਂ ਚੋਣਾਂ ਨਾ ਲੜਨ ਦਾ ਫ਼ੈਸਲਾ ਕੀਤਾ ਹੈ। ਉਹ ਸਭ ਤੋਂ ਪਹਿਲਾਂ 2007 ‘ਚ ਐਮ.ਪੀ.ਪੀ. ਬਣੇ ਸਨ। ਤੱਖੜ ਤੋਂ ਇਲਾਵਾ ਹੋਰ ਵੀ ਬਹੁਤ ਲਿਬਰਲ ਇਸ ਵਾਰ ਚੋਣਾਂ ‘ਚ ਉਤਰਨਾ ਨਹੀਂ ਚਾਹੁੰਦੇ।
ਤੱਖੜ ਨੇ ਖ਼ੁਦ ਹੀ ਚੋਣਾਂ ‘ਚ ਨਾ ਉਤਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹੁਣ ਰਾਜਨੀਤੀ ਤੋਂ ਦੂਰ ਹੋ ਰਹੇ ਹਨ।ઠ ਉਹ ਹੁਣ ਤੱਕ ਤਿੰਨ ਮੰਤਰੀ ਅਹੁਦਿਆਂ ‘ਤੇ ਵੀ ਰਹਿ ਚੁੱਕੇ ਹਨ, ਜਿਨ੍ਹਾਂ ਵਿਚ ਟਰਾਂਸਪੋਰਟੇਸ਼ਨ ਸਮਾਲ ਬਿਜ਼ਨਸ ਅਤੇ ਕੰਜ਼ਿਊਮਰ ਸਰਵਿਸਜ਼ ਅਤੇ ਗਵਰਨਮੈਂਟ ਸਰਵਿਸਜ਼ ਮੰਤਰੀ ਅਹੁਦੇ ਸ਼ਾਮਲ ਹਨ। ਲਿਬਰਲਾਂ ਦੀ ਚੋਣ ਨਾਲ ਲੜਨ ਵਾਲੇ ਆਗੂਆਂ ਦੀ ਸੂਚੀ ‘ਚ ਉਸ ਨੂੰ ਪਹਿਲਾਂ ਡੇਬ ਮੈਥਿਊਜ਼, ਲਿਜ ਸੈਂਡਲਸ ਅਤੇ ਬਰੈਂਡ ਡਿਊਗੁਡ ਵੀ ਸ਼ਾਮਲ ਹਨ। ਉਥੇ ਹੀ ਸਾਬਕਾ ਸਿਹਤ ਮੰਤਰੀ ਏਰਿਕ ਹਾਸਕਿਨਸ ਵੀ ਫਰਵਰੀ ‘ਚ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਹਨ। ਉਥੇ ਸਾਬਕਾ ਇਨਵਾਇਰਮੈਂਟ ਮੰਤਰੀ ਗਲੇਨ ਮੁਰੇ ਵੀ ਅਹੁਦਾ ਛੱਡ ਚੁੱਕੇ ਹਨ।ઠ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …