Breaking News
Home / ਜੀ.ਟੀ.ਏ. ਨਿਊਜ਼ / ਜਲਦੀ ਸ਼ੁਰੂ ਹੋਣਗੇ ਇਲੈਕਟ੍ਰਿਕ ਵਹੀਕਲ ਚਾਰਜਿੰਗ ਸਟੇਸ਼ਨ

ਜਲਦੀ ਸ਼ੁਰੂ ਹੋਣਗੇ ਇਲੈਕਟ੍ਰਿਕ ਵਹੀਕਲ ਚਾਰਜਿੰਗ ਸਟੇਸ਼ਨ

logo-2-1-300x105-3-300x105ਪੂਰੇ ਸੂਬੇ ‘ਚ 250 ਸੁਵਿਧਾਜਨਕ ਚਾਰਜਿੰਗ ਲੋਕੇਸ਼ਨਜ਼ ਨੂੰ ਜਲਦੀ ਕੀਤਾ ਜਾਵੇਗਾ ਪੇਸ਼
ਟੋਰਾਂਟੋ/ ਬਿਊਰੋ ਨਿਊਜ਼
ਓਨਟਾਰੀਓ ਵਿਚ ਇਲੈਕਟ੍ਰਿਕ ਵਹੀਕਲ ਚਾਰਜਿੰਗ ਸਟੇਸ਼ਨਾਂ ਦੀ ਇਕ ਨਵੀਂ ਸ਼ੁਰੂਆਤ ਕਰਦਿਆਂ 500 ਤੋਂ ਵਧੇਰੇ ਅਜਿਹੇ ਸਟੇਸ਼ਨਾਂ ਨੂੰ ਸਥਾਪਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਵਿਚ 250 ਤੋਂ ਵਧੇਰੇ ਸੁਵਿਧਾਜਨਕ ਥਾਵਾਂ ‘ਤੇ ਇਨ੍ਹਾਂ ਸਟੇਸ਼ਨਾਂ ਨੂੰ ਲਗਾਇਆ ਜਾਵੇਗਾ, ਜਿਸ ਨਾਲ ਗਰੀਨਹਾਊਸ ਗੈਸ ਪ੍ਰਦੂਸ਼ਣ ਨੂੰ ਘੱਟ ਕਰਨ ਵਿਚ ਮਦਦ ਮਿਲੇਗੀ ਅਤੇ ਵਾਤਾਵਰਨ ਵਿਚ ਬਦਲਾਓ ਦੀ ਚੁਣੌਤੀ ਨਾਲ ਵੀ ਨਿਪਟਿਆ ਜਾ ਸਕੇਗਾ। ਸੂਬੇ ਭਰ ਵਿਚ 24 ਪਬਲਿਕ ਅਤੇ ਪ੍ਰਾਈਵੇਟ ਸੈਂਟਰ ਪਾਰਟਨਰਸ ਦੇ ਨਾਲ ਕੰਮ ਕਰਦਿਆਂ ਸ਼ਹਿਰਾਂ, ਹਾਈਵੇਅ ਦੇ ਨਾਲ ਅਤੇ ਦਫ਼ਤਰਾਂ ਦੇ ਆਸ-ਪਾਸ ਅਤੇ ਪੂਰੇ ਓਨਟਾਰੀਓ ਵਿਚ ਵੱਖ-ਵੱਖ ਜਨਤਕ ਥਾਵਾਂ ‘ਤੇ ਇਨ੍ਹਾਂ ਇਲੈਕਟ੍ਰਿਕ ਸਟੇਸ਼ਨਾਂ ਦਾ ਵਿਸਥਾਰਿਤ ਨੈੱਟਵਰਕ ਸਥਾਪਿਤ ਕੀਤਾ ਜਾਵੇਗਾ। ਲੋਕਾਂ ਤੋਂ ਰਾਇ ਲੈ ਕੇ ਵੀ ਨਵੀਆਂ-ਨਵੀਆਂ ਥਾਵਾਂ ‘ਤੇ ਇਨ੍ਹਾਂ ਨੂੰ ਸਥਾਪਿਤ ਕੀਤਾ ਜਾਵੇਗਾ। ਇਨ੍ਹਾਂ ਵਿਚ 200 ਲੈਵਲ ਤਿੰਨ ਅਤੇ 300 ਲੈਵਲ ਦੋ ਦੇ ਚਾਰਜਿੰਗ ਸਟੇਸ਼ਨ ਹੋਣਗੇ। ਪੂਰਾ ਨੈੱਟਵਰਕ 31 ਮਾਰਚ 2017 ਤੋਂ ਸਰਵਿਸ ਦੇਣਾ ਸ਼ੁਰੂ ਕਰ ਦੇਵੇਗਾ।ਸੂਬਾ ਇਸ ਨੈੱਟਵਰਕ ਵਿਚ 20 ਮਿਲੀਅਨ ਡਾਲਰ ਦਾ ਨਿਵੇਸ਼ ਓਨਟਾਰੀਓ ਗਰੀਨ ਇਨਵੈਸਟਮੈਂਟ ਫ਼ੰਡ ਤਹਿਤ ਕੀਤਾ ਜਾਵੇਗਾ ਅਤੇ ਚਾਰਜਿੰਗ ਇੰਫ੍ਰਾਸਟਰੱਕਚਰ ਨੂੰ ਪੂਰੇ ਰਾਜ ਵਿਚ ਵਿਸਥਾਰ ਪ੍ਰਦਾਨ ਕੀਤਾ ਜਾਵੇਗਾ ਅਤੇ ਇਸ ਨਾਲ ਲੋਕਾਂ ਨੂੰ ਆਪਣੇ ਵਾਹਨਾਂ ਨੂੰ ਚਾਰਜ ਕਰਨ ਦੀ ਸਮੱਸਿਆ ਤੋਂ ਪੂਰੀ ਤਰ੍ਹਾਂ ਨਿਜਾਤ ਮਿਲ ਜਾਵੇਗੀ। ਇਸ ਨਾਲ ਇਨ੍ਹਾਂ ਵਾਹਨਾਂ ਦੀ ਵਿਕਰੀ ਅਤੇ ਵਰਤੋਂ ਨੂੰ ਲੈ ਕੇ ਲੋਕਾਂ ਦੀ ਝਿਜਕ ਵੀ ਦੂਰ ਹੋਵੇਗੀ।
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਪੂਰੇ ਰਾਜ ਵਿਚ ਇਹ ਨੈਟਵਰਕ ਬਣਨ ਨਾਲ ਇਲੈਕਟ੍ਰਿਕ ਵਾਹਨਾਂ ਦੇ ਮਾਲਕ ਵਧੇਰੇ ਲੰਬੇ ਟਰਿੱਪ ‘ਤੇ ਵੀ ਜਾ ਸਕਣਗੇ, ਕਿਉਂਕਿ ਉਨ੍ਹਾਂ ਨੂੰ ਹਰ ਥਾਂ ‘ਤੇ ਗੈਸ ਸਟੇਸ਼ਨਾਂ ਦੇ ਨਾਲ ਹੀ ਚਾਰਜਿੰਗ ਸਟੇਸ਼ਨ ਵੀ ਮਿਲ ਜਾਣਗੇ। ਲੋਕ ਵਿੰਡਸਅਰ ਤੋਂ ਓਟਾਵਾ ਤੱਕ ਜਾਂ ਟੋਰਾਂਟੋ ਤੋਂ ਨਾਰਥ ਵੇਅ ਤੱਕ ਪੂਰੇ ਆਤਮ ਵਿਸ਼ਵਾਸ ਨਾਲ ਆ ਜਾ ਸਕਦੇ ਹਨ ਅਤੇ ਹੋਰ ਪ੍ਰਮੁੱਖ ਸ਼ਹਿਰੀ ਖੇਤਰਾਂ ਵਿਚ ਵੀ ਆ ਜਾ ਸਕਣਗੇ।
325 ਮਿਲੀਅਨ ਡਾਲਰ ਦਾ ਗਰੀਨ ਇਨਵੈਸਟਮੈਂਟ ਫ਼ੰਡ, ਓਨਟਾਰੀਓ ਦੀ ਪੰਜ ਸਾਲ ਦੀ ਕਲਾਈਮੈਂਟ ਚੇਂਜ ਐਕਸ਼ਨ ਪਲਾਨ ਤਹਿਤ ਕੀਤਾ ਜਾ ਰਿਹਾ ਨਿਵੇਸ਼ ਹੈ, ਜਿਸ ਨਾਲ ਨਵੇਂ ਰੁਜ਼ਗਾਰ ਪੈਦਾ ਕਰਨ ਵਿਚ ਵੀ ਮਦਦ ਮਿਲੇਗੀ ਅਤੇ ਡਰਾਈਵਿੰਗ ਇਨੋਵੇਸ਼ਨ ਨੂੰ ਵੀ ਸਾਹਮਣੇ ਲਿਆਉਂਦੇ ਹੋਏ ਇਕਨਾਮੀ ਨੂੰ ਮਜ਼ਬੂਤੀ ਦੇਣ ਵਿਚ ਮਦਦ ਮਿਲੇਗੀ। ਇਸ ਨਾਲ ਸੂਬੇ ਵਿਚ ਕਾਰੋਬਾਰ ਨੂੰ ਵਧਾਉਣ ਵਿਚ ਵੀ ਮਦਦ ਮਿਲੇਗੀ ਅਤੇ ਨਵੇਂ ਖੇਤਰਾਂ ਵਿਚ ਨਿਵੇਸ਼ ਲਿਆਉਣ ਵਿਚ ਵੀ ਸਹਾਇਤਾ ਹੋਵੇਗੀ। ਇਸ ਨਾਲ ਵਾਤਾਵਰਨ ਨੂੰ ਵੀ ਸਿਹਤਮੰਦ ਅਤੇ ਸਵੱਛ ਰੱਖਿਆ ਜਾ ਸਕਦਾ ਹੈ। ਕਾਰਬਨ ਦਾ ਨਿਕਾਸ ਵੀ ਘੱਟ ਹੋਵੇਗਾ।
ਸਰਕਾਰ ਲਗਾਤਾਰ ਇਸ ਤਰ੍ਹਾਂ ਦੇ ਕਦਮਾਂ ਨਾਲ ਓਨਟਾਰੀਓ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਦਾ ਯਤਨ ਕਰ ਰਹੀ ਹੈ। ਸਰਕਾਰ ਵੱਧ ਤੋਂ ਵੱਧ ਨਵੇਂ ਰੁਜ਼ਗਾਰ ਪੈਦਾ ਕਰਨਾ ਚਾਹੁੰਦੀ ਹੈ ਅਤੇ ਇਸ ਨਾਲ ਸਾਰੇ ਲੋਕਾਂ ਨੂੰ ਲਾਭ ਹੋਵੇਗਾ। ਨਿਰਯਾਤ ਵਧਾਉਣ ਵਿਚ ਵੀ ਮਦਦ ਮਿਲੇਗੀ ਅਤੇ ਸਾਰੇ ਲੋਕਾਂ ਨੂੰ ਫ਼ਾਇਦਾ ਹੋਵੇਗਾ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …