Breaking News
Home / ਜੀ.ਟੀ.ਏ. ਨਿਊਜ਼ / ਪੁਰਾਣੇ ਰੈਜੀਡੈਂਸ਼ੀਅਲ ਸਕੂਲ ਦੀ ਸਾਈਟ ਤੋਂ ਮਿਲੀਆਂ 93 ਕਬਰਾਂ

ਪੁਰਾਣੇ ਰੈਜੀਡੈਂਸ਼ੀਅਲ ਸਕੂਲ ਦੀ ਸਾਈਟ ਤੋਂ ਮਿਲੀਆਂ 93 ਕਬਰਾਂ

ਬ੍ਰਿਟਿਸ ਕੋਲੰਬੀਆ/ਬਿਊਰੋ ਨਿਊਜ਼ : ਪੁਰਾਣੇ ਰੈਜੀਡੈਂਸ਼ੀਅਲ ਸਕੂਲ ਵਾਲੀ ਸਾਈਟ ਤੋਂ 93 ਸੰਭਾਵੀ ਕਬਰਾਂ ਮਿਲਣ ਦਾ ਬ੍ਰਿਟਿਸ਼ ਕੋਲੰਬੀਆ ਫਰਸਟ ਨੇਸ਼ਨ ਵੱਲੋਂ ਐਲਾਨ ਕੀਤਾ ਗਿਆ। ਵਿਲੀਅਮਜ਼ ਲੇਕ ਫਰਸਟ ਨੇਸ਼ਨ ਅਨੁਸਾਰ ਪਿੱਛੇ ਜਿਹੇ ਕਰਵਾਏ ਗਏ ਸਰਵੇਖਣ ਦੌਰਾਨ ਜਮੀਨ ਭੇਦੀ ਰਡਾਰ ਦੀ ਵਰਤੋਂ ਦੌਰਾਨ ਇਨ੍ਹਾਂ ਕਬਰਾਂ ਦੀ ਹੋਂਦ ਦਾ ਪਤਾ ਚੱਲਿਆ। ਵਿਲੀਅਮਜ਼ ਲੇਕ ਫਰਸਟ ਨੇਸ਼ਨ ਦੇ ਚੀਫ ਵਿਲੀ ਸੈਲਾਰਜ ਨੇ ਕਾਨਫਰੰਸ ਦੌਰਾਨ ਆਖਿਆ ਕਿ ਕਈ ਦਹਾਕਿਆਂ ਤੱਕ ਸਾਨੂੰ ਸੇਂਟ ਜੋਸਫ ਮਿਸ਼ਨ ਵਿਖੇ ਬੱਚਿਆਂ ਨੂੰ ਅੱਖੋਂ-ਪਰੋਖੇ ਕੀਤੇ ਜਾਣ ਤੇ ਉਨ੍ਹਾਂ ਨਾਲ ਕੀਤੇ ਜਾਣ ਵਾਲੇ ਸੋਸ਼ਣ ਦੀਆਂ ਖਬਰਾਂ ਮਿਲਦੀਆਂ ਰਹੀਆਂ। ਇਸ ਦੌਰਾਨ ਸਾਨੂੰ ਕਈ ਬੱਚਿਆਂ ਦੇ ਮਰਨ ਜਾਂ ਗਾਇਬ ਹੋਣ ਦੀਆਂ ਖਬਰਾਂ ਵੀ ਮਿਲੀਆਂ। ਇਹ ਰੈਜੀਡੈਂਸ਼ੀਅਲ ਸਕੂਲ ਵਿਲੀਅਮਜ਼ ਲੇਕ ਦਰਮਿਆਨ 1891 ਤੇ 1981 ਦਰਮਿਆਨ ਚਲਾਇਆ ਗਿਆ। ਪਰ ਬਾਅਦ ਵਿੱਚ ਇਸ ਦੇ ਬਹੁਤੇ ਹਿੱਸੇ ਨੂੰ ਢਾਅ ਦਿੱਤਾ ਗਿਆ। ਕਬਰਾਂ ਮਿਲਣ ਦੀਆਂ ਇਨ੍ਹਾਂ ਲੱਭਤਾਂ ਨੂੰ ਮੁੱਢਲੀ ਜਾਣਕਾਰੀ ਹੀ ਮੰਨਿਆ ਜਾ ਰਿਹਾ ਹੈ। ਜਾਂਚ ਅੱਗੇ ਵਧਣ ਨਾਲ ਇਸ ਦੇ ਹੋਰ ਪੱਖ ਵੀ ਸਾਹਮਣੇ ਆਉਣਗੇ। ਅਜੇ ਤੱਕ 470 ਹੈਕਟੇਅਰ ਵਿੱਚੋਂ 14 ਹੈਕਟੇਅਰ ਪ੍ਰਾਪਰਟੀ ਹੀ ਛਾਣੀ ਗਈ ਹੈ।

Check Also

ਜਗਮੀਤ ਸਿੰਘ ਦੇ ਫੈਸਲੇ ਨਾਲ ਟਰੂਡੋ ਸਰਕਾਰ ‘ਤੇ ਖਤਰੇ ਦੇ ਬੱਦਲ

ਟੋਰਾਂਟੋ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ …