ਟੋਰਾਂਟੋ : ਖਾਲਸਾ ਏਡ ਇੱਕ ਅਜਿਹੀ ਸੰਸਥਾ ਹੈ ਜੋ ਕਿ ਦੁਨੀਆ ਭਰ ਵਿੱਚ ਆਫਤਾਂ ਅਤੇ ਸੰਕਟ ਵਿੱਚ ਫਸੇ ਲੋਕਾਂ ਦੀ ਸਹਾਇਤਾ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ઠਸਕਾਰਬਰੋ ਗੁਰੂਘਰ ਦੀ ਸੰਗਤ ਵੱਲੋਂ ਖਾਲਸਾ ਏਡ ਕੈਨੇਡਾ ਦੇ ਵਲੰਟੀਅਰਾਂ ਦੀ ਹਾਜ਼ਰੀ ਵਿੱਚ 1 ਲੱਖ 1 ਹਜ਼ਾਰ ਡਾਲਰ ਦਾ ਚੈੱਕ ਭੇਂਟ ਕੀਤਾ ਗਿਆ। ਸਕਾਰਬਰੋ ਗੁਰੂਘਰ ਦੇ ਪ੍ਰਧਾਨ ਗੋਬਿੰਦਰ ਸਿੰਘ ਰੰਧਾਵਾ ਸਮੇਤ ਸਾਰੇ ઠਕਮੇਟੀ ਦੀ ਹਾਜ਼ਰੀ ਵਿਚ ਖਾਲਸਾ ਏਡ ਨੂੰ ਇਹ ਚੈੱਕ ਭੇਂਟ ਕੀਤਾ ਗਿਆ। ઠਖਾਲਸਾ ਏਡ ਇੱਕ ਕੌਮਾਂਤਰੀ ਜੱਥੇਬੰਦੀ ਹੈ। ઠਤਮਾਮ ਵਲੰਟੀਅਰਾਂ ਨੇ ਸਕਾਰਬਰੋ ਗੁਰੂਘਰ ਦੀ ਪ੍ਰਬੰਧਕੀ ਕਮੇਟੀ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ઠਖਾਲਸਾ ਏਡ ਵਰਗੀ ਸੰਸਥਾ ਦੀ ਵੱਧ ਤੋਂ ਵੱਧ ਸਹਾਇਤਾ ਕਰਨੀ ਚਾਹੀਦੀ ਹੈ ਤਾਂ ਜੋ ਇਸਦੇ ਵਲੰਟੀਅਰ ਆਪਣੀ ਸੇਵਾ ਨਿਰੰਤਰ ਜਾਰੀ ਰੱਖ ਸਕਣ ਅਤੇ ਮੁਸੀਬਤ ਵਿੱਚ ਫਸੇ ਲੋਕਾਂ ਨੂੰ ਮੁਢਲੀ ਸਹਾਇਤਾਂ ਵਜੋਂ ਭੋਜਨ ਅਤੇ ਮੈਡੀਸਨ ਮਿਲਦੀ ਰਹੇ।
ਸਕਾਰਬਰ਼ੋ ਗੁਰੂਘਰ ਦੀ ਸੰਗਤ ਵੱਲੋਂ ਖਾਲਸਾ ਏਡ ਨੂੰ 1 ਲੱਖ 1 ਹਜ਼ਾਰ ਡਾਲਰ ਦਾ ਚੈੱਕ ਭੇਂਟ
RELATED ARTICLES

