ਰੋਜ਼ ਥੀਏਟਰ਼ ਵਿਚ ਚਾਰ ਘੰਟੇ ਲਗਾਤਾਰ ਚੱਲੀ ਪਾਤਰ ਦੀ ਸ਼ਾਇਰੀ ਤੇ ਸੁਰਾਂ ਦੀ ਸਰਗਮ, ਵਰਿਆਮ ਸੰਧੂ ਦਾ ਵੀ ਕੀਤਾ ਗੋਲਡ ਮੈਡਲ ਨਾਲ ਸਨਮਾਨ
ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 17 ਅਗਸਤ ਨੂੰ ਬਰੈਂਪਟਨ ਦੇ ઑਰੋਜ਼ ਥੀਏਟਰ਼ ਵਿਚ ਪੰਜਾਬੀ ਦੇ ਸਿਰਮੌਰ ਸ਼ਾਇਰ ਪਦਮਸ੍ਰੀ ਡਾ. ਸੁਰਜੀਤ ਪਾਤਰ ਨਾਲ ਉਨ੍ਹਾਂ ਦੀ ਸ਼ਾਇਰੀ ਬਾਰੇ ਦਿਲਚਸਪ ਰੂ-ਬ-ਰੂ ਅਤੇ ਉਨ੍ਹਾਂ ਦੀਆਂ ਗ਼ਜ਼ਲਾਂ ਤੇ ਗੀਤਾਂ ਦਾ ਸੰਗੀਤਮਈ ਸਮਾਗ਼ਮ ਸ਼ਾਮ 6.00 ਵਜੇ ਤੋਂ ਰਾਤ ਦੇ 10.00 ਵਜੇ ਤੱਕ ਚੱਲਦਾ ਰਿਹਾ। ਇਸ ਮੌਕੇ ਪੰਜਾਬੀ ਸਾਹਿਤ ਦੇ ਇਸ ਅਨਮੋਲ ਰਤਨ ਡਾ. ਸੁਰਜੀਤ ਪਾਤਰ ਦਾ ਅਤੇ ਇਸ ਸਮਾਗਮ ਵਿਚ ਸੂਤਰਧਾਰ ਦੀ ਭੂਮਿਕਾ ਨਿਭਾਅ ਰਹੇ ਪ੍ਰਸਿੱਧ ਲੇਖਕ ਡਾ. ਵਰਿਆਮ ਸੰਧੂ ਹੁਰਾਂ ਦਾ ਸੋਨੇ ਦੇ ਤਮਗਿਆਂ ਨਾਲ ਸਨਮਾਨ ਵੀ ਕੀਤਾ ਗਿਆ।
ਇਸ ਸੰਗੀਤਮਈ ਸ਼ਾਮ ਦੌਰਾਨ ਡਾ.ਸੁਰਜੀਤ ਪਾਤਰ ਦੀ ਸ਼ਖ਼ਸੀਅਤ ਦੀਆਂ ਵੱਖ-ਵੱਖ ਪਰਤਾਂ ਪੰਜਾਬੀ ਦੇ ਪ੍ਰਸਿਧ ਲੇਖਕ ਡਾ.ਵਰਿਆਮ ਸਿੰਘ ਸੰਧੂ ਵੱਲੋਂ ਕੀਤੇ ਗਏ ਰੌਚਕ ਸੁਆਲਾਂ ਅਤੇ ਡਾ. ਪਾਤਰ ਵੱਲੋਂ ਦਿੱਤੇ ਗਏ ਉਨ੍ਹਾਂ ਦੇ ਖ਼ੂਬਸੂਰਤ ਜੁਆਬਾਂ ਨਾਲ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਗਈਆਂ। ਆਪਣੇ ਦਿਲਚਸਪ ਸੁਆਲਾਂ ਦੌਰਾਨ ਵਰਿਆਮ ਸੰਧੂ ਨੇ ਪਦਮਸ੍ਰੀ ਡਾ. ਸੁਰਜੀਤ ਪਾਤਰ ਨੂੰ ઑਲੋਕ-ਮਨਾਂ ਦਾ ਸ਼ਾਇਰ਼ ਤੇ ઑਪੰਜਾਬੀ ਸ਼ਾਇਰੀ ਦਾ ਮਾਊਂਟ ਐਵਰਿਸਟ਼ ਵਰਗੇ ਵਿਸ਼ੇਸ਼ਣਾਂ ਨਾਲ ਸੰਬੋਧਨ ਕੀਤਾ ਅਤੇ ਉਨ੍ਹਾਂ ਨੇ ਡਾ. ਸੁਰਜੀਤ ਪਾਤਰ ਹੋਰਾਂ ਨੂੰ ਉਨ੍ਹਾਂ ਦੇ ਬਚਪਨ, ਪੰਜਾਬ ਤੇ ਪਰਵਾਸ, ਸ਼ਾਇਰੀ ਦੀ ਪ੍ਰਕਿਰਿਆ ਤੇ ਪਿਛੋਕੜ, ਜਵਾਨੀ ਦੇ ਦਿਨਾਂ ਦੀਆਂ ਖ਼ੂਬਸੂਰਤ ਯਾਦਾਂ, ਵਿਵਾਹਿਤ-ਜੀਵਨ, ਗ਼ਜਲ਼ਾਂ ਤੇ ਗੀਤਾਂ ਵਿਚ ਬਿਰਖਾਂ ਦੇ ਬਾਰ-ਬਾਰ ਜ਼ਿਕਰ, ਆਦਿ ਬਾਰੇ ਕਈ ਸੁਆਲ ਕੀਤੇ ਜਿਨ੍ਹਾਂ ਦੇ ਜੁਆਬ ਡਾ. ਪਾਤਰ ਵੱਲੋਂ ਆਪਣੀਆਂ ਗ਼ਜ਼ਲਾਂ ਦੇ ਕਈ ਸ਼ੇਅਰਾਂ ਅਤੇ ਗੀਤਾਂ ਦੇ ਹਵਾਲਿਆਂ ਨਾਲ ਕਲਾਤਮਿਕ ਅੰਦਾਜ਼ ਵਿਚ ਦਿੱਤੇ ਗਏ। ਸੁਆਲਾਂ-ਜੁਆਬਾਂ ਦੇ ਇਸ ਦਿਲਚਸਪ ਸਿਲਸਿਲੇ ਦੌਰਾਨ ਡਾ. ਵਰਿਆਮ ਸੰਧੂ ਨੇ ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਸੂਤਰਧਾਰ ਦੀ ਭੁਮਿਕਾ ਬਾਖ਼ੂਬੀ ਨਿਭਾਈ।
ਦਿਲਕਸ਼ ਜੁਆਬਾਂ ਵਿਚ ਡਾ. ਸੁਰਜੀਤ ਪਾਤਰ ਨੇ ਸ਼ੁਰੂਆਤੀ ਦੌਰ ਵਿਚ ਲਿਖੀਆਂ ਆਪਣੀਆਂ ਗ਼ਜ਼ਲਾਂ ઑਕੋਈ ਡਾਲੀਆਂ ‘ઑਚੋਂ ਲੰਘਿਆ ਹਵਾ ਬਣ ਕੇ਼ ਤੇ ઑਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ਼ ਆਦਿ ਦੇ ਪਿਛੋਕੜ ਬਾਰੇ ਦੱਸਦਿਆਂ ਕਿਹਾ ਕਿ ਇਨ੍ਹਾਂ ਵਿਚ ਬਿਰਖਾਂ ਦਾ ਜ਼ਿਕਰ ਸੁੱਤੇ-ਸਿੱਧ ਹੀ ਆ ਗਿਆ ਜਦੋਂ ਉਨ੍ਹਾਂ ਨੇ ਪੀ.ਏ.ਯੂ. ਵਿਚ ਰੁੱਖਾਂ ਹੇਠੋਂ ਲੰਘਦੀਆਂ ਕੁੜੀਆਂ ਦੇ ਝੁੰਡ ਨੂੰ ਤੱਕਿਆ ਅਤੇ ਲੁਧਿਆਣੇ ਦੀ ਪੁਰਾਣੀ ਕਚਹਿਰੀ ਨੇੜਿਉਂ ਲੰਘਦਿਆਂ ਉਨ੍ਹਾਂ ਦੀ ਨਜਰ ਉੱਥੇ ਕਚਹਿਰੀ ਵਿਚਲੇ ਉੱਚੇ-ਉੱਚੇ ਰੁੱਖਾਂ ઑਤੇ ਪਈ ਜੋ ਉਨ੍ਹਾਂ ਨੂੰ ਕਚਹਿਰੀ ਵਿਚ ਖੜ੍ਹੇ ਬੰਦਿਆਂ ਵਾਂਗ ਜਾਪੇ। ਉਨ੍ਹਾਂ ਸਰੋਤਿਆਂ ਨਾਲ ਆਪਣੀਆਂ ਗ਼ਜ਼ਲਾਂ ਦੇ ਕਈ ਸ਼ੇਅਰ ਸਾਂਝੇ ਕੀਤੇ ਜਿਨ੍ਹਾਂ ਵਿਚੋਂ ઑਲੋਕਾਂ ਨੂੰ ਜਦ ਯਾਦ ਕੀਤਾ, ਮੈਂ ਇਕੱਲਾ ਰਹਿ ਗਿਆ, ਸਤਿਗੁਰਾਂ ਨੂੰ ਯਾਦ ਕੀਤਾ, ਮੈਂ ਸਵਾ ਲੱਖ ਹੋ ਗਿਆ਼, ઑਖੋਲ੍ਹ ਦੇਂਦਾ ਦਿਲ ਜੇ ਸ਼ਬਦਾਂ ਵਿਚ ਯਾਰਾਂ ਦੇ ਨਾਲ, ਖੋਲ੍ਹਣਾ ਪੈਦਾ ਨਾ ਫਿਰ ਇਹ ਅੱਜ ਔਜ਼ਾਰਾਂ ਦੇ ਨਾਲ਼ ਅਤੇ ઑਮੇਰੇ ਅੰਦਰ ਵੀ ਚੱਲਦੀ ਏ ਇਕ ਗੁਫ਼ਤਗੂ, ਜਿੱਥੇ ਪੁਰਖ਼ੇ ਤੇ ਵਾਰਿਸ ਹੋਵਣ ਰੂ-ਬਰੂ਼ ਆਦਿ ਨੂੰ ਸਰੋਤਿਆਂ ਦੀਆਂ ਭਰਪੂਰ ਤਾੜੀਆਂ ਮਿਲੀਆਂ। ਸਰੋਤਿਆਂ ਦੀ ਫ਼ਰਮਾਇਸ਼ ઑਤੇ ਉਨ੍ਹਾਂ ਨੇ ਆਪਣੀਆਂ ਕੁਝ ਗ਼ਜਲਾਂ ਤਰੰਨਮ ਵਿਚ ਗਾਈਆਂ। ਇਸ ਦੌਰਾਨ ਬਚਪਨ ਵਿਚ ਬਾਪ ਦੇ ਸੱਤ-ਸਮੁੰਦਰ ਪਾਰ ਜਾਣ ਸਮੇਂ ਦਰਵਾਜ਼ੇ ਵਿਚ ਗੜਵੀ ਵਿਚ ਪਾਣੀ ਲੈ ਕੇ ਖੜ੍ਹੀ ਵੱਡੀ ਭੈਣ ਦੇ ਉਸ ઑਕੁੰਭ਼ ਵਿਚ ਬਾਪ ਵੱਲੋਂ ਉਸ ਦੇ ਵਿਚ ਸੁੱਟੇ ਗਏ ਸਿੱਕੇ ਅਤੇ 1996 ਦੀ ਕੋਲੰਬੀਆ ਦੀ ਫੇਰੀ ਦੌਰਾਨ ਸਪੈਨਿਸ਼ ਲੋਕਾਂ ਦੇ ਵੱਡੇ ਇਕੱਠ ਵਿਚ ਸੁਣਾਈ ਗਈ ਕਵਿਤਾ ઑਮਾਂ਼ ਜਿਸ ਦਾ ਸਪੈਨਿਸ਼ ਭਾਸ਼ਾ ਵਿਚ ਨਾਲ਼ੋ-ਨਾਲ਼ ਤਰਜਮਾ ਕੀਤਾ ਗਿਆ ਸੀ, ਤੋਂ ਪ੍ਰਭਾਵਿਤ ਹੋਏ ਇਕ ਬੱਚੇ ਉੱਪਰ ਲਿਖੀ ਕਵਿਤਾ ઑਜਾਦੂਗਰ਼ ਦੇ ਜ਼ਿਕਰ ਨੇ ਸਰੋਤਿਆਂ ਨੂੰ ਭਾਵੁਕ ਕੀਤਾ। ਸਮਾਗ਼ਮ ਵਿਚ ਡਾ. ਸੁਰਜੀਤ ਪਾਤਰ ਦੀ ਸ਼ਾਇਰੀ ਨੂੰ ਉਨ੍ਹਾਂ ਦੇ ਛੋਟੇ ਭਰਾ ਉਪਕਾਰ ਸਿੰਘ, ਹੋਣਹਾਰ ਸਪੁੱਤਰ ਮਨਰਾਜ ਪਾਤਰ ਅਤੇ ਮੋਹਸਿਨ ਸ਼ੌਕਤ ਅਲੀ ਨੇ ਆਪਣੀਆਂ ਸੁਰੀਲੀਆਂ ਆਵਾਜ਼ਾਂ ਵਿਚ ਮਾਸਟਰ ਨਦੀਮ ਅਲੀ ਦੇ ਮਿਊਜ਼ਿਕ ਗਰੁੱਪ ਦੀ ਸੰਗਤ ਨਾਲ ਆਪੋ-ਆਪਣੇ ਵਿਲੱਖਣ ਅੰਦਾਜ਼ ਵਿਚ ਗਾਇਆ ਜਿਸ ਨੂੰ ਖਚਾਖਚ ਭਰੇ ਹਾਲ ਵਿਚ ਸਰੋਤਿਆਂ ਨੇ ਖ਼ੂਬ ਮਾਣਿਆਂ ਅਤੇ ਆਪਣੀਆਂ ਜ਼ੋਰਦਾਰ ਤਾੜੀਆਂ ਨਾਲ ਉਨ੍ਹਾਂ ਨੂੰ ਭਰਪੂਰ ਦਾਦ ਦਿੱਤੀ। ਤਿੰਨਾਂ ਗਾਇਕਾਂ ਵੱਲੋਂ ਡਾ. ਸੁਰਜੀਤ ਪਾਤਰ ਦੀਆਂ ਵੱਖ-ਵੱਖ ਗ਼ਜ਼ਲਾਂ ਦੀ ਗਾਇਕੀ ਦੇ ਦੌਰ ਤੋਂ ਬਾਅਦ ਉਸ ਦੇ ਗੀਤਾਂ ਦਾ ਦੌਰ ਸ਼ੁਰੂ ਹੋਇਆ ਜਿਸ ਵਿਚ ਮਨਰਾਜ ਪਾਤਰ ਦੇ ਗਾਏ ਗੀਤ ‘ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ’ ਨੇ ਸਰੋਤਿਆਂ ਦੀ ਵਿਸ਼ੇਸ਼ ਵਾਹ-ਵਾਹ ਖੱਟੀ। ਇਸ ਸ਼ੁਭ ਅਵਸਰ ઑਤੇ ‘ਵਿਸ਼ਵ ਪੰਜਾਬੀ ਕਾਨਫਰੰਸ (ਰਜਿ.) ਟੋਰਾਂਟੋ’ ਅਤੇ ਆਰ.ਬੀ.ਸੀ. ਦੇ ਐਵਾਰਡ ਜੇਤੂ ਸੀਨੀਅਰ ਮੌਰਟਗੇਜ ਸਪੈਸ਼ਲਿਸਟ ਸਰਬਜੀਤ ਸਿੰਘ ਵੱਲੋਂ ਸਾਂਝੇ ਤੌਰ ‘ਤੇ ਡਾ. ਸੁਰਜੀਤ ਪਾਤਰ ਨੂੰ ਉਨ੍ਹਾਂ ਦੀਆਂ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਪ੍ਰਤੀ ਸੇਵਾਵਾਂ ਸਦਕਾ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕਰਨ ਵਾਲਿਆਂ ਵਿਚ ਕਾਨਫ਼ਰੰਸ ਦੇ ਚੇਅਰਮੈਨ ਗਿਆਨ ਸਿੰਘ ਕੰਗ, ਪ੍ਰਧਾਨ ਕਮਲਜੀਤ ਸਿੰਘ ਲਾਲੀ ਕਿੰਗ, ਜਨਰਲ ਸਕੱਤਰ ਪ੍ਰੋ.ਜਗੀਰ ਸਿੰਘ ਕਾਹਲੋਂ, ਸਰਬਜੀਤ ਸਿੰਘ, ਡਾ.ਗੁਰਚਰਨ ਸਿੰਘ ਅਤੇ ਕਈ ਹੋਰ ਸ਼ਾਮਲ ਸਨ। ਇਸ ਦੇ ਨਾਲ ਹੀ ਪੰਜਾਬੀ ਦੇ ਸਿਰਮੌਰ ਕਹਾਣੀਕਾਰ ਡਾ.ਵਰਿਆਮ ਸਿੰਘ ਸੰਧੂ ਨੂੰ ਵਿਸ਼ਵ ਪੰਜਾਬੀ ਕਾਨਫ਼ਰੰਸ (ਰਜਿ.) ਦੇ ਉਪਰੋਕਤ ਅਹੁਦੇਦਾਰਾਂ ਅਤੇ ઑਕਰਾਊਨ ਇਮੀਗ੍ਰੇਸ਼ਨ਼ ਦੇ ਸੰਚਾਲਕ ਰਾਜਪਾਲ ਹੋਠੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਜਿਸ ਵਿਚ ਉਨ੍ਹਾਂ ਤੋਂ ਇਲਾਵਾ ਨਵਪਾਲ ਹੋਠੀ, ਬਵਨੀਤ ਅਮਲੋਹ, ਦਿਲਪ੍ਰੀਤ ਜੌਹਲ ਅਤੇ ਡਾ. ਸੁਖਦੇਵ ਸਿੰਘ ਝੰਡ ਸ਼ਾਮਲ ਸਨ। ਸ਼ਾਇਰੀ ਦੀ ਇਸ ਸੁਰਮਈ ਸ਼ਾਮ ਦੇ ਆਯੋਜਿਕ ਸੁਪਨ ਸੰਧੂ ਸਨ ਜਿਨ੍ਹਾਂ ਨੇ ਰਾਜਬੀਰ ਦੇ ਨਾਲ ਮੰਚ-ਸੰਚਾਲਨ ਦੀ ਭੂਮਿਕਾ ਬਾਖ਼ੂਬੀ ਨਿਭਾਈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …