-8.5 C
Toronto
Saturday, December 27, 2025
spot_img
Homeਜੀ.ਟੀ.ਏ. ਨਿਊਜ਼ਓਨਟਾਰੀਓ ਦੀ ਐਲੀਮੈਂਟਰੀ ਟੀਚਰਜ਼ ਫੈਡਰੇਸ਼ਨ ਨੇ ਹੜਤਾਲ ਦੇ ਪੱਖ 'ਚ ਪਾਈਆਂ ਵੋਟਾਂ

ਓਨਟਾਰੀਓ ਦੀ ਐਲੀਮੈਂਟਰੀ ਟੀਚਰਜ਼ ਫੈਡਰੇਸ਼ਨ ਨੇ ਹੜਤਾਲ ਦੇ ਪੱਖ ‘ਚ ਪਾਈਆਂ ਵੋਟਾਂ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਪਬਲਿਕ ਐਲੀਮੈਂਟਰੀ ਟੀਚਰਜ਼ ਵਿੱਚੋਂ ਬਹੁਗਿਣਤੀ ਨੇ ਹੜਤਾਲ ਕਰਨ ਦੇ ਹੱਕ ਵਿੱਚ ਵੋਟ ਕੀਤਾ ਹੈ।
ਐਲੀਮੈਂਟਰੀ ਟੀਚਰਜ਼ ਫੈਡਰੇਸ਼ਨ ਆਫ ਓਨਟਾਰੀਓ (ਈਟੀਐਫਓ) ਦੇ ਮੈਂਬਰਾਂ ਵਿੱਚੋਂ 95 ਫੀਸਦੀ ਨੇ ਲੋੜ ਪੈਣ ਉੱਤੇ ਹੜਤਾਲ ਕਰਨ ਦੇ ਪੱਖ ਵਿੱਚ ਵੋਟ ਪਾਈ ਹੈ। ਈਟੀਐਫਓ ਦੀ ਪ੍ਰੈਜ਼ੀਡੈਂਟ ਕੈਰਨ ਬ੍ਰਾਊਨ ਨੇ ਇੱਕ ਰਲੀਜ਼ ਵਿੱਚ ਆਖਿਆ ਕਿ ਹੜਤਾਲ ਦੇ ਇਸ ਫੈਸਲੇ ਨਾਲ ਸਰਕਾਰ ਨੂੰ ਵੀ ਕੰਨ ਹੋ ਜਾਣੇ ਚਾਹੀਦੇ ਹਨ। ਉਨ੍ਹਾਂ ਆਖਿਆ ਕਿ ਸਾਡੇ ਮੈਂਬਰ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਕਾਂਟਰੈਕਟ ਤੋਂ ਬਿਨਾਂ ਹੀ ਕੰਮ ਕਰ ਰਹੇ ਹਨ ਤੇ ਉਨ੍ਹਾਂ ਦੇ ਸਬਰ ਦਾ ਬੰਨ੍ਹ ਹੁਣ ਟੁੱਟਣ ਵਾਲਾ ਹੈ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਟਾਲਮਟੋਲ ਵਾਲੀ ਨੀਤੀ ਨੂੰ ਛੱਡ ਕੇ ਸਾਡੇ ਮੈਂਬਰਾਂ ਦੀਆਂ ਮੁੱਖ ਤਰਜੀਹਾਂ ਵੱਲ ਗੰਭੀਰਤਾ ਨਾਲ ਵਿਚਾਰ ਕਰੇ। ਇਨ੍ਹਾਂ ਤਰਜੀਹਾਂ ਵਿੱਚ ਸਪੈਸ਼ਲ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਹੋਰ ਸਮਰਥਨ ਮੁਹੱਈਆ ਕਰਵਾਉਣਾ, ਐਜੂਕੇਸ਼ਨ ਵਿੱਚ ਸਟਾਫ ਦੇ ਸੰਕਟ ਨੂੰ ਦੂਰ ਕਰਨਾ, ਜਾਇਜ਼ ਕੰਪਨਸੇਸ਼ਨ ਦੀ ਪੇਸ਼ਕਸ਼ ਬਾਰੇ ਵਿਚਾਰ ਕਰਨਾ ਤੇ ਸਕੂਲਾਂ ਵਿੱਚ ਹਿੰਸਾ ਨੂੰ ਰੋਕਣ ਲਈ ਉਪਰਾਲੇ ਕਰਨਾ ਆਦਿ ਸ਼ਾਮਲ ਹਨ।
ਇੱਥੇ ਦੱਸਣਾ ਬਣਦਾ ਹੈ ਕਿ ਅਜੇ ਇਸ ਸਬੰਧ ਵਿੱਚ ਗੱਲਬਾਤ ਜਾਰੀ ਹੈ ਤੇ ਹੜਤਾਲ ਕਦੋਂ ਕੀਤੀ ਜਾਵੇਗੀ ਇਸ ਬਾਰੇ ਯੂਨੀਅਨ ਵੱਲੋਂ ਕੋਈ ਐਲਾਨ ਨਹੀਂ ਕੀਤਾ ਗਿਆ ਹੈ।
ਇਸ ਦੌਰਾਨ ਸੋਸ਼ਲ ਮੀਡੀਆ ਉੱਤੇ ਜਾਰੀ ਕੀਤੇ ਬਿਆਨ ਵਿੱਚ ਓਨਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਹੜਤਾਲ ਦੀ ਖਬਰ ਨੂੰ ਬਹੁਤ ਹੀ ਨਿਰਾਸ਼ਾਜਨਕ ਫੈਸਲਾ ਕਰਾਰ ਦਿੱਤਾ।ਉਨ੍ਹਾਂ ਡੀਲ ਨੂੰ ਸਿਰੇ ਨਾ ਚੜ੍ਹਾਉਣ ਲਈ ਈਟੀਐਫਓ ਨੂੰ ਜਿੰਮੇਵਾਰ ਠਹਿਰਾਇਆ। ਓਨਟਾਰੀਓ ਇੰਗਲਿਸ਼ ਕੈਥੋਲਿਕ ਟੀਚਰਜ਼ ਐਸੋਸਿਏਸ਼ਨ ਵੀ ਬੁੱਧਵਾਰ ਜਾਂ ਵੀਰਵਾਰ ਨੂੰ ਹੜਤਾਲ ਵਾਸਤੇ ਵੋਟਾਂ ਪੁਆਵੇਗੀ।

RELATED ARTICLES
POPULAR POSTS