ਸਮੱਸਿਆ ਦਾ ਹੱਲ ਛੇਤੀ ਕੱਢਣ ‘ਤੇ ਜ਼ੋਰ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿੱਚ ਹਜ਼ਾਰਾਂ ਲੋਕਾਂ ਲਈ ਭ੍ਰਿਸ਼ਟਾਚਾਰ ਤੇ ਗਰੀਬੀ ਤੋਂ ਬਾਅਦ ਧਾਰਮਿਕ ਟਕਰਾਅ ਅਜਿਹੀ ਸਮੱਸਿਆ ਹੈ, ਜੋ ਦੇਸ਼ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਇਸ ਦਾ ਜਲਦੀ ਹੱਲ ਲੱਭਿਆ ਜਾਣਾ ਚਾਹੀਦਾ ਹੈ।
ਡਬਲਯੂਈਐਫ ਦੇ ਆਲਮੀ ਵਰਤਾਰੇ ਨੂੰ ਦਿਸ਼ਾ ਦੇਣ ਵਾਲੇ ਕਾਰਕਾਂ ਬਾਰੇ ਸਾਲਾਨਾ ਸਰਵੇਖਣ 2016 ਅਨੁਸਾਰ ਇਸ ਦੇ ਘੇਰੇ ਵਿੱਚ ਆਏ ਤਕਰੀਬਨ 49.6 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਸਰਕਾਰੀ ਜਵਾਬਦੇਹੀ ਅਤੇ ਪਾਰਦਰਸ਼ੀ ਪਹੁੰਚ/ਭ੍ਰਿਸ਼ਟਾਚਾਰ ਦੇਸ਼ ਨੂੰ ਪ੍ਰਭਾਵਿਤ ਕਰਨ ਵਾਲੇ ਗੰਭੀਰ ਮੁੱਦੇ ਹਨ, ਜਦੋਂ ਕਿ 39.7 ਫੀਸਦੀ ਦਾ ਮੰਨਣਾ ਹੈ ਕਿ ਗ਼ਰੀਬੀ ਸਭ ਤੋਂ ਵੱਡੀ ਸਮੱਸਿਆ ਹੈ।
32.7 ਫੀਸਦੀ ਲੋਕ ਧਾਰਮਿਕ ਟਕਰਾਅ ਅਤੇ 31.1 ਪ੍ਰਤੀਸ਼ਤ ਦਾ ਕਹਿਣਾ ਹੈ ਕਿ ਸਿੱਖਿਆ ਦੀ ਘਾਟ ਵੱਡੀ ਸਮੱਸਿਆ ਹੈ।
ਆਲਮੀ ਸਰਵੇਖਣ ਵਿਸ਼ਵ ਭਰ ਦੇ ਨੌਜਵਾਨਾਂ ਦੀਆਂ ਚਿੰਤਾਵਾਂ ਤੇ ਤਰਜੀਹਾਂ ਅਤੇ ਸੋਚਣੀ ਉਤੇ ਰੌਸ਼ਨੀ ਪਾਉਂਦਾ ਹੈ। ਇਸ ਵਿੱਚ 181 ਮੁਲਕਾਂ ਦੇ 26 ਹਜ਼ਾਰ ਉਮੀਦਵਾਰਾਂ ਨੂੰ ਸ਼ਾਮਲ ਕੀਤਾ ਗਿਆ। ਆਲਮੀ ਪੱਧਰ ਉਤੇ ਲਗਾਤਾਰ ਦੂਜੇ ਸਾਲ ਹਜ਼ਾਰਾਂ ਲੋਕਾਂ ਲਈ ਵਾਤਾਵਰਨ ਤਬਦੀਲੀ ਸਭ ਤੋਂ ਗੰਭੀਰ ਮਸਲਾ ਹੈ, ਜੋ ਸੰਸਾਰ ਨੂੰ ਪ੍ਰਭਾਵਿਤ ਕਰਦਾ ਹੈ। ਇਸ ਤੋਂ ਬਾਅਦ ਵਿਵਾਦ, ਧਾਰਮਿਕ ਟਕਰਾਅ ਅਤੇ ਗ਼ਰੀਬੀ ਆਉਂਦੇ ਹਨ।
ਧਾਰਮਿਕ ਟਕਰਾਅ ਨੂੰ ਵੱਡੀ ਸਮੱਸਿਆ ਮੰਨਦੇ ਨੇ ਭਾਰਤੀ
RELATED ARTICLES

