2.4 C
Toronto
Thursday, November 27, 2025
spot_img
Homeਜੀ.ਟੀ.ਏ. ਨਿਊਜ਼ਟੀਡੀਐਸਬੀ ਦੇ ਟਰੱਸਟੀਜ਼ ਨੇ ਕੋਵਿਡ-19 ਵੈਕਸੀਨ ਪਲੈਨ ਨੂੰ ਲਾਜ਼ਮੀ ਕਰਨ ਲਈ ਸਰਬਸੰਮਤੀ...

ਟੀਡੀਐਸਬੀ ਦੇ ਟਰੱਸਟੀਜ਼ ਨੇ ਕੋਵਿਡ-19 ਵੈਕਸੀਨ ਪਲੈਨ ਨੂੰ ਲਾਜ਼ਮੀ ਕਰਨ ਲਈ ਸਰਬਸੰਮਤੀ ਨਾਲ ਪਾਈ ਵੋਟ

ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ (ਟੀ ਡੀ ਐਸ ਬੀ) ਦੇ ਟਰੱਸਟੀਜ ਵੱਲੋਂ ਕੋਵਿਡ-19 ਦੇ ਵੈਕਸੀਨ ਪਲੈਨ ਨੂੰ ਲਾਜ਼ਮੀ ਕਰਨ ਲਈ ਸਰਬਸੰਮਤੀ ਨਾਲ ਵੋਟ ਪਾਈ ਗਈ। ਟਰੱਸਟੀਜ ਦੀ ਹੋਈ ਬੋਰਡ ਮੀਟਿੰਗ ਵਿੱਚ ਇਹ ਵੋਟ ਪਾਈ ਗਈ। ਇੱਕ ਰਲੀਜ ਵਿੱਚ ਤਰਜਮਾਨ ਰਿਆਨ ਬਰਡ ਨੇ ਆਖਿਆ ਕਿ ਟਰੱਸਟੀਜ਼ ਇਸ ਗੱਲ ਲਈ ਸਹਿਮਤ ਹਨ ਕਿ ਸਾਰੇ ਸਟਾਫ, ਟਰੱਸਟੀਜ ਤੇ ਵਿਜੀਟਰਜ਼ ਨੂੰ ਆਪਣੇ ਵੈਕਸੀਨੇਸ਼ਨ ਸਟੇਟਸ ਦਾ ਸਬੂਤ ਮੁਹੱਈਆ ਕਰਵਾਉਣਾ ਹੋਵੇਗਾ। ਇਸ ਗੱਲ ਉੱਤੇ ਵੀ ਸਹਿਮਤੀ ਬਣੀ ਕਿ ਸਟਾਫ ਤੇ ਵਿਦਿਆਰਥੀਆਂ ਦੀ ਸਿਹਤ ਦੀ ਹਿਫਾਜਤ ਲਈ ਸਾਰਿਆਂ ਦਾ ਪੂਰੀ ਤਰ੍ਹਾਂ ਵੈਕਸੀਨੇਟ ਹੋਣਾ ਜ਼ਰੂਰੀ ਹੈ।
ਇਸ ਪ੍ਰਕਿਰਿਆ ਵਿੱਚ ਹੇਠ ਲਿਖੇ ਏਰੀਆਜ ਨੂੰ ਕਵਰ ਕੀਤਾ ਜਾਵੇਗਾ। ਜਿਹੜੇ ਇਸ ਪ੍ਰਕਿਰਿਆ ਤਹਿਤ ਆਉਂਦੇ ਹਨ ਉਨ੍ਹਾਂ ਨੂੰ ਆਪਣੇ ਪੂਰੀ ਤਰ੍ਹਾਂ ਵੈਕਸੀਨੇਟ ਹੋਣ ਦਾ ਸਬੂਤ ਦੇਣ ਦੇ ਨਾਲ ਨਾਲ ਰਸਮੀ ਤੌਰ ਉੱਤੇ ਅਟੈਸਟਿਡ ਕਾਪੀ ਵੀ ਮੁਹੱਈਆ ਕਰਵਾਉਣੀ ਹੋਵੇਗੀ। ਜਿਨ੍ਹਾਂ ਨੇ ਅਜੇ ਤੱਕ ਵੈਕਸੀਨੇਸ਼ਨ ਨਹੀਂ ਕਰਵਾਈ ਹੋਵੇਗੀ ਉਨ੍ਹਾਂ ਨੂੰ ਵੈਕਸੀਨੇਸ਼ਨ ਦੇ ਫਾਇਦੇ ਸਮਝਣ ਲਈ ਲਾਜ਼ਮੀ ਸਿੱਖਿਆ ਹਾਸਲ ਕਰਨੀ ਹੋਵੇਗੀ।
ਇਸ ਪ੍ਰਕਿਰਿਆ ਲਈ ਤਰੀਕਾਂ ਨਾਲ ਇੱਕ ਸ਼ਡਿਊਲ ਸ਼ਾਮਲ ਕੀਤਾ ਜਾਵੇਗਾ ਜਿਸ ਤਹਿਤ ਉਹ ਲੋਕ ਇਹ ਖੁਲਾਸਾ ਕਰ ਸਕਣਗੇ ਕਿ ਉਨ੍ਹਾਂ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ ਹੈ ਜਾਂ ਦੂਜੀ, ਜਿਹੜੇ ਪੂਰੀ ਤਰ੍ਹਾਂ ਵੈਕਸੀਨੇਟ ਨਹੀਂ ਹੋਣਗੇ। ਇਸ ਪ੍ਰਕਿਰਿਆ ਤਹਿਤ ਇਹ ਵੀ ਧਿਆਨ ਰੱਖਿਆ ਜਾਵੇਗਾ ਕਿ ਕਿੱਥੇ ਨਿਯਮਿਤ ਕੋਵਿਡ-19 ਟੈਸਟਿੰਗ ਦੀ ਲੋੜ ਹੈ। ਜੇ ਸੰਭਵ ਹੋ ਸਕਿਆ ਤਾਂ ਇਸ ਸਬੰਧੀ ਫਾਈਨਲ ਰਣਨੀਤੀ 9 ਸਤੰਬਰ ਨੂੰ ਸਕੂਲ ਖੁੱਲ੍ਹਣ ਤੋਂ ਪਹਿਲਾਂ ਲਾਗੂ ਕੀਤੀ ਜਾਵੇਗੀ ਤੇ ਜਾਂ ਫਿਰ ਸਕੂਲ ਖੁੱਲ੍ਹਣ ਸਾਰ ਜਿੰਨੀ ਜਲਦੀ ਤੋਂ ਜਲਦੀ ਸੰਭਵ ਹੋ ਸਕੇ। ਉਨ੍ਹਾਂ ਨੂੰ ਰਿਆਇਤ ਦਿੱਤੀ ਜਾਵੇਗੀ ਜਿਨ੍ਹਾਂ ਨੂੰ ਕਾਨੂੰਨੀ ਤੌਰ ਉੱਤੇ ਛੋਟ ਦੇਣ ਦੀ ਇਜਾਜਤ ਹੋਵੇਗੀ। ਬੋਰਡ ਦੇ ਚੇਅਰ ਅਲੈਗਜੈਂਡਰ ਬ੍ਰਾਊਨ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਇਹ ਇੱਕ ਅਹਿਮ ਕਦਮ ਹੈ ਜਿਸ ਰਾਹੀਂ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਸਕੂਲਾਂ ਤੇ ਕੰਮ ਵਾਲੀਆਂ ਥਾਂਵਾਂ ਉੱਤੇ ਸਾਡਾ ਸਟਾਫ ਤੇ ਵਿਦਿਆਰਥੀ ਸੁਰੱਖਿਅਤ ਰਹਿਣ।

RELATED ARTICLES
POPULAR POSTS