ਓਟਵਾ : ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਬੋਰਡ ਆਫ ਦ ਕੰਸਰਵੇਟਿਵ ਫੰਡ ਤੋਂ ਅਸਤੀਫਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੰਸਰਵੇਟਿਵ ਫੰਡ ਪਾਰਟੀ ਦੇ ਫਾਇਨਾਂਸਿਜ਼ ਅਤੇ ਫੰਡਰੇਜ਼ਿੰਗ ਲਈ ਜ਼ਿੰਮੇਵਾਰ ਹੈ ਤੇ ਇਸ ਦੀ ਨਿਗਰਾਨੀ ਸੀਨੀਅਰ ਕੰਸਰਵੇਟਿਵਜ਼ ਦੇ ਬੋਰਡ ਵੱਲੋਂ ਕੀਤੀ ਜਾਂਦੀ ਹੈ। ਪਾਰਟੀ ਦੇ ਬੁਲਾਰੇ ਕੋਰੀ ਹੈਨ ਨੇ ਇੱਕ ਈਮੇਲ ਵਿੱਚ ਕਿਹਾ ਕਿ ਹਾਰਪਰ ਵੱਲੋਂ ਕੰਸਰਵੇਟਿਵ ਫੰਡ ਦੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਬੋਰਡ ਵਿੱਚ ਰਹਿੰਦਿਆਂ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਅਣਥੱਕ ਕੰਮ ਲਈ ਫੰਡ ਵੱਲੋਂ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ ਗਿਆ। ਬੋਰਡ ਲਈ ਪਾਏ ਗਏ ਯੋਗਦਾਨ, ਦਿੱਤੇ ਗਏ ਸਮਰਥਨ ਤੇ ਸਹਿਯੋਗ ਲਈ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ ਗਈ। ਸ਼ੀਅਰ ਵੱਲੋਂ ਕੀਤੇ ਗਏ ਵਿਵਾਦਗ੍ਰਸਤ ਖਰਚਿਆਂ ਕਾਰਨ ਫੰਡ ਕਾਫੀ ਚਰਚਾ ਵਿੱਚ ਸੀ। ਰੇਜਾਈਨਾ ਵਿੱਚ ਆਪਣੇ ਬੱਚਿਆਂ ਦੀ ਸਕੂਲਿੰਗ ਉੱਤੇ ਆਉਣ ਵਾਲੇ ਖਰਚੇ ਦੇ ਮੁਕਾਬਲੇ ਓਟਵਾ ਵਿੱਚ ਬੱਚਿਆਂ ਦੀ ਸਕੂਲਿੰਗ ਉੱਤੇ ਆਉਣ ਵਾਲੇ ਖਰਚੇ ਲਈ ਪਾਰਟੀ ਫੰਡਜ਼ ਦੀ ਵਰਤੋਂ ਕਰਨ ਦੇ ਮਾਮਲੇ ਵਿੱਚ ਸ਼ੀਅਰ ਉਸੇ ਦਿਨ ਹੀ ਕਸੂਤੇ ਫਸ ਗਏ ਸਨ, ਜਿਸ ਦਿਨ ਉਨ੍ਹਾਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ। ਪਾਰਟੀ ਨੇ ਆਖਿਆ ਕਿ ਉਹ ਨਿਜੀ ਖਰਚੇ ਬੋਰਡ ਨਾਲੋਂ ਉੱਪਰ ਸਨ ਤੇ ਕੌਮੀ ਆਗੂ ਹੋਣ ਨਾਲ ਜੁੜੇ ਸਨ। ਪਰ ਕੁਝ ਕੰਸਰਵੇਟਿਵਾਂ ਵੱਲੋਂ ਸ਼ੀਅਰ ਨੂੰ ਇਹ ਫੰਡ ਮੁੜ ਅਦਾ ਕਰਨ ਲਈ ਆਖਿਆ ਗਿਆ ਤੇ ਇਸ ਗੱਲ ਉਤੇ ਵੀ ਇਤਰਾਜ਼ ਪ੍ਰਗਟਾਇਆ ਗਿਆ ਕਿ ਪਾਰਟੀ ਦੇ ਅਜਿਹੇ ਫੈਸਲੇ ਨੂੰ ਦਾਨੀਆਂ ਦੇ ਸਾਹਮਣੇ ਕਿਉਂ ਨਹੀਂ ਰੱਖਿਆ ਗਿਆ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …