ਓਟਵਾ : ਕੋਰੋਨਾ ਵਾਇਰਸ ਇਕ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ ਅਤੇ ਜਿਸ ਕਰਕੇ ਲੋਕਾਂ ਨੂੰ ਸਹਿਮ ਦਾ ਮਾਹੌਲ ਵੀ ਦੇਖਿਆ ਜਾ ਰਿਹਾ ਹੈ। ਇਸ ਸਬੰਧੀ ਜਸਟਿਨ ਟਰੂਡੋ ਨੇ ਸਾਰੇ ਕੈਨੇਡੀਅਨਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ। ਇਸਦੇ ਨਾਲ ਹੀ ਕੋਵਿਡ-19 ਬਾਰੇ ਫੈਲ ਰਹੀ ਗਲਤ ਜਾਣਕਾਰੀ ਤੋਂ ਵੀ ਬਚਣ ਲਈ ਕਿਹਾ ਗਿਆ। ਟਰੂਡੋ ਨੇ ਕੋਵਿਡ-19 ਨੂੰ ਵੱਡੀ ਚੁਣੌਤੀ ਦੱਸਿਆ ਤੇ ਆਖਿਆ ਕਿ ਭਾਵੇਂ ਕੈਨੇਡਾ ਵਿੱਚ ਇਸ ਦਾ ਖਤਰਾ ਕਾਫੀ ਘੱਟ ਹੈ ਪਰ ਫੈਡਰਲ ਸਰਕਾਰ ਹਾਲਾਤ ਉੱਤੇ ਨਜ਼ਰ ਰੱਖ ਰਹੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਹੁਣ ਲੱਗਭਗ ਹਰੇਕ ਮਹਾਦੀਪ ਉੱਤੇ ਫੈਲ ਚੁੱਕੇ ਇਸ ਵਾਇਰਸ ਤੋਂ ਬਚਣ ਲਈ ਕੈਨੇਡੀਅਨਾਂ ਨੂੰ ਕੁੱਝ ਠੋਸ ਕਦਮ ਚੁੱਕਣੇ ਚਾਹੀਦੇ ਹਨ। ਕੋਵਿਡ-19 ਦੇ ਕੇਸਾਂ ਦੀ ਗਿਣਤੀ 30 ਤੱਕ ਅੱਪੜ ਗਈ ਤੇ ਦੁਨੀਆ ਭਰ ਵਿੱਚ ਇਸ ਦੇ 92,196 ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਤੱਕ ਇਸ ਵਾਇਰਸ ਕਾਰਨ ਦੁਨੀਆ ਭਰ ਵਿੱਚ 3,129 ਲੋਕ ਮਾਰੇ ਜਾ ਚੁੱਕੇ ਹਨ। ਪਰ ਅਜੇ ਤੱਕ ਕੈਨੇਡਾ ਵਿੱਚ ਕੋਰੋਨਾਵਾਇਰਸ ਕਾਰਨ ਕਿਸੇ ਦੀ ਮੌਤ ਨਹੀਂ ਹੋਈ। ਟਰੂਡੋ ਨੇ ਆਖਿਆ ਕਿ ਇਸ ਦੇ ਲੱਛਣ ਵੀ ਫਲੂ ਵਰਗੇ ਹੀ ਹੁੰਦੇ ਹਨ ਇਸ ਲਈ ਸਾਨੂੰ ਨਿਯਮਿਤ ਤੌਰ ਉੱਤੇ ਹੱਥ ਧੋਂਦੇ ਰਹਿਣਾ ਚਾਹੀਦਾ ਹੈ।
ਜਸਟਿਨ ਟਰੂਡੋ 4 ਹਫਤਿਆਂ ਦੀ ਬੱਚੀ ਨੂੰ ਲੈ ਕੇ ਮੀਟਿੰਗ ਕਰਦੇ ਆਏ ਨਜ਼ਰ
ਓਟਵਾ : ਤਸਵੀਰ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ। ਉਨ੍ਹਾਂ ਦੀ ਗੋਦ ਵਿਚ ਹੈ ਇਕ ਮਹੀਨੇ ਦੀ ਬੱਚੀ ਸਕੌਟੀ। ਆਮ ਤੌਰ ‘ਤੇ ਬੱਚਿਆਂ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਗੋਦ ਵਿਚ ਬੈਠਣ ਦਾ ਮੌਕਾ ਨਹੀਂ ਮਿਲਦਾ। ਪਰ ਜਦੋਂ ਉਨ੍ਹਾਂ ਦੇ ਪਿਤਾ ਪ੍ਰਧਾਨ ਮੰਤਰੀ ਦੇ ਚੀਫ ਫੋਟੋ ਗਰਾਫਰ ਹੋਣ ਤਾਂ ਅਜਿਹੇ ਬੱਚੇ ਲਈ ਇਹ ਗੱਲ ਜ਼ਿਆਦਾ ਮੁਸ਼ਕਲ ਨਹੀਂ ਹੁੰਦੀ। ਟਰੂਡੋ ਦੇ ਅਧਿਕਾਰਤ ਫੋਟੋਗਰਾਫਰ ਐਡਮ ਸਕੌਟੀ ਨੇ ਲਿਖਿਆ ‘ਬੇਟੀ ਸਕੌਟੀ ਚਾਰ ਹਫਤਿਆਂ ਦੀ ਉਮਰ ਵਿਚ ਆਪਣੀ ਪਹਿਲੀ ਪੀਐਮਓ ਮੀਟਿੰਗ ਵਿਚ।’
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …