Breaking News
Home / ਭਾਰਤ / 9.18 ਕੁਇੰਟਲ ਖਿਚੜੀ ਬਣਾ ਕੇ ਬਣਾਇਆ ਵਿਸ਼ਵ ਰਿਕਾਰਡ

9.18 ਕੁਇੰਟਲ ਖਿਚੜੀ ਬਣਾ ਕੇ ਬਣਾਇਆ ਵਿਸ਼ਵ ਰਿਕਾਰਡ

ਰਾਮਦੇਵ ਨੇ ਖਿਚੜੀ ਨੂੰ ਲਾਇਆ ਤੜਕਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਇੱਥੇ ਵਰਲਡ ਇੰਡੀਆ ਫੂਡ ਫੈਸਟੀਵਲ ਮੌਕੇ ਭਾਰਤ ਨੇ 918 ਕਿਲੋਗ੍ਰਾਮ ਖਿਚੜੀ ਤਿਆਰ ਕਰਕੇ ‘ਗਿੰਨੀਜ਼ ਵਰਲਡ ਰਿਕਾਰਡ’ ਬਣਾਇਆ ਹੈ। ਸੈਲੇਬ੍ਰਿਟੀ ਸ਼ੈੱਫ ਸੰਜੀਵ ਕਪੂਰ ਦੀ ਅਗਵਾਈ ਵਿੱਚ 50 ਵਿਅਕਤੀਆਂ ਦੀ ਟੀਮ ਅਤੇ ਗੈਰ- ਸਰਕਾਰੀ ਸੰਗਠਨ ਅਕਸ਼ਿਆ ਪਾਤਰਾ ਨੇ ਰਾਤ ਭਰ ਇਸ ਲਈ ਤਿਆਰੀਆਂ ਕੀਤੀਆਂ ਅਤੇ ਯੋਗ ਗੁਰੂ ਰਾਮਦੇਵ ਨੇ ਇਸ ਨੂੰ ਤੜਕਾ ਲਾਇਆ। ਜਾਣਕਾਰੀ ਮੁਤਾਬਕ ਇੱਕ ਵੱਡਅਕਾਰੀ ਕੜਾਹੀ ਵਿੱਚ ਇਹ ਖਿਚੜੀ ਭਾਫ਼ ਨਾਲ ਬਣਾਈ ਗਈ ਜਿਸਦਾ ਭਾਰ ਲਗਪਗ 1200 ਕਿਲੋਗ੍ਰਾਮ ਸੀ।
ਇਸ ਵਿਚੋਂ ਕੜਾਹੀ ਦਾ ਭਾਰ ਹੀ 343 ਕਿਲੋਗ੍ਰਾਮ ਸੀ। ਇਹ ਖਿਚੜੀ ਚਾਵਲ, ਦਾਲਾਂ ਤੇ ਸਬਜ਼ੀਆਂ ਦੀ ਵਰਤੋਂ ਨਾਲ ਤਿਆਰ ਕੀਤੀ ਗਈ। ਗਿੰਨੀਜ਼ ਵਰਲਡ ਰਿਕਾਰਡ ਪ੍ਰਾਜੈਕਟ ਮੈਨੇਜਰ ਪਾਲਿਨਾ ਸੈਪਿਨਸਕਾ ਨੇ ਕਿਹਾ, ”ਮੈਨੂੰ ਇਹ ਐਲਾਨ ਕਰ ਕੇ ਖ਼ੁਸ਼ੀ ਹੋ ਰਹੀ ਹੈ ਕਿ ਖਿਚੜੀ ਨੇ ਗਿੰਨੀਜ਼ ਵਰਲਡ ਟਾਈਟਲ ਜਿੱਤ ਲਿਆ ਹੈ।” ਇੱਕ ਵਿਸ਼ਵ ਰਿਕਾਰਡ ਸਥਾਪਤ ਕਰਨ ਲਈ ਘੱਟੋ-ਘੱਟ ਭਾਰ 500 ਕਿਲੋਗ੍ਰਾਮ ਸੀ। ਹਾਲਾਂਕਿ ਪੱਕਣ ਤੋਂ ਬਾਅਦ ਖਿਚੜੀ ਸ਼ੈੱਫ ਸੰਜੀਵ ਕਪੂਰ ਵੱਲੋਂ ਨਿਰਧਾਰਿਤ 800 ਕਿਲੋਗ੍ਰਾਮ ਦੇ ਟੀਚੇ ઠਤੋਂ ਵੱਧ ਤਿਆਰ ਹੋਈ। ਇਸ ਮੌਕੇ ਸ਼ੈੱਫ ਇਮਤਿਆਜ਼ ਕੁਰੇਸ਼ੀ, ਰਣਬੀਰ ਬਰਾੜ, ਸੁਧੀਰ ਸਿੱਬਲ, ਰਾਕੇਸ਼ ਸੇਠੀ, ਅਕਸ਼ੈ ਨਈਅਰ ਤੇ ਸਤੀਸ਼ ਗੌੜਾ ਨੇ ਵੀ ਖਿਚੜੀ ਤਿਆਰ ਕਰਨ ਵਿੱਚ ਸਹਾਇਤਾ ਕੀਤੀ। ਇਸ ਮੌਕੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ, ਫੂਡ ਪ੍ਰੋਸੈਸਿੰਗ ਬਾਰੇ ਰਾਜ ਮੰਤਰੀ ਸਾਧਵੀ ਨਿਰੰਜਨ ਜੋਤੀ, ਆਈਟੀਸੀ ਦੇ ਸੀਈਓ ਸੰਜੀਵ ਪੁਰੀ ਤੇ ਅਕਸ਼ੈ ਪਾਤਰਾ ਫਾਊਂਡੇਸ਼ਨ ਦੇ ਅਧਿਕਾਰੀਆਂ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ।

Check Also

ਸੂਰਤ ਲੋਕ ਸਭਾ ਸੀਟ ਭਾਜਪਾ ਨੇ ਬਿਨਾ ਮੁਕਾਬਲਾ ਜਿੱਤੀ

ਕਾਂਗਰਸੀ ਉਮੀਦਵਾਰ ਦੇ ਕਾਗਜ਼ ਹੋਏ ਰੱਦ, ਬਾਕੀਆਂ ਨੇ ਨਾਮ ਵਾਪਸ ਲਏ ਨਵੀਂ ਦਿੱਲੀ/ਬਿਊਰੋ ਨਿਊਜ਼ ਲੋਕ …