4 C
Toronto
Wednesday, January 14, 2026
spot_img
Homeਪੰਜਾਬਚਰਨਜੀਤ ਜੈਤੋ ਨੂੰ ਮਿਲੇਗਾ 'ਕਲਾ ਰਤਨ' ਐਵਾਰਡ

ਚਰਨਜੀਤ ਜੈਤੋ ਨੂੰ ਮਿਲੇਗਾ ‘ਕਲਾ ਰਤਨ’ ਐਵਾਰਡ

ਕੌਮੀ ਸੰਸਥਾ ‘ਅਗਨੀਪਥ’ ਕਰੇਗੀ 15 ਜਨਵਰੀ ਨੂੰ ਦਿੱਲੀ ਵਿਖੇ ਸਨਮਾਨ
ਚੰਡੀਗੜ੍ਹ/ਬਿਊਰੋ ਨਿਊਜ਼
ਬੁੱਤ-ਤਰਾਸ਼ ਚਰਨਜੀਤ ਜੈਤੋ ਨੂੰ ‘ਕਲਾ ਰਤਨ’ ਐਵਾਰਡ ਲਈ ਚੁਣਿਆ ਗਿਆ ਹੈ। ਇਹ ਐਵਾਰਡ ਕੌਮੀ ਸੰਸਥਾ ‘ਅਗਨੀਪਥ’ ਵੱਲੋਂ 15 ਜਨਵਰੀ 2018 ਨੂੰ ਨਵੀਂ ਦਿੱਲੀ ਵਿਖੇ ਦਿੱਤਾ ਜਾਵੇਗਾ। ਇਹ ਸਨਮਾਨ ਦੇਸ਼ ਦੇ ਕਲਾ ਨੂੰ ਸਮਰਪਿਤ ਬਿਹਤਰੀਨ ਕਲਾਕਾਰਾਂ ਨੂੰ ਦਿੱਤਾ ਜਾਂਦਾ ਹੈ। ਚਰਨਜੀਤ ਨੂੰ ਹਿਮਾਚਲ ਸਰਕਾਰ ਵਲੋਂ 2008 ਦੇ ਨੈਸ਼ਨਲ ਐਵਾਰਡ ਅਤੇ ਸਾਲ 2014 ਵਿਚ ਹੈਦਾਰਾਬਾਦ ਵਿਖੇ ਨੈਸ਼ਨਲ ਕਲਾ ਐਵਾਰਡ ਨਾਲ ਸਨਮਾਨਿਆ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਉਹ ਪੰਜਾਬ ਲਲਿਤ ਕਲਾ ਅਕਾਦਮੀ ਚੰਡੀਗੜ੍ਹ ਦੀ ਜਨਰਲ ਕੌਂਸਲ ਦੇ ਸਾਬਕਾ ਮੈਂਬਰ ਵੀ ਹਨ। ਹਰਿਆਣਾ ਵਿਚ ਆਰਟ ਐਂਡ ਕਰਾਫਟ ਵਿਭਾਗ ਦੇ ਸਿਲੇਬਸ ਵਿਚ ਵੀ ਚਰਨਜੀਤ ਦੀ ਕਲਾ ਸਾਧਨਾ ਬਾਰੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਰਿਹਾ ਹੈ।

RELATED ARTICLES
POPULAR POSTS