Breaking News
Home / ਪੰਜਾਬ / ਬਾਦਲ ਹੁਣ ਚੰਡੀਗੜ੍ਹ ਵਿਚ ਕਿਰਾਏ ਦੇ ਮਕਾਨ ‘ਚ ਰਹਿਣਗੇ

ਬਾਦਲ ਹੁਣ ਚੰਡੀਗੜ੍ਹ ਵਿਚ ਕਿਰਾਏ ਦੇ ਮਕਾਨ ‘ਚ ਰਹਿਣਗੇ

1997 ਤੋਂ ਬਾਅਦ ਪਹਿਲੀ ਵਾਰੀ ਕਿਸੇ ਬਾਹਰਲੇ ਵਿਅਕਤੀ ਦੇ ਮਕਾਨ ‘ਚ ਰਹਿਣਾ ਪਵੇਗਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚੰਡੀਗੜ੍ਹ ਦੇ ਸੈਕਟਰ-8 ਵਿੱਚ ਇਕ ਪ੍ਰਾਈਵੇਟ ਮਕਾਨ ਨੂੰ ਆਪਣੀ ਰਿਹਾਇਸ਼ ਬਣਾਉਣ ਦਾ ਫੈਸਲਾ ਕੀਤਾ ਹੈ।
ਸੂਤਰਾਂ ਮੁਤਾਬਕ ਸੈਕਟਰ-8 ਬੀ ਵਿੱਚ ਪੈਂਦਾ 96 ਨੰਬਰ ਇਹ ਮਕਾਨ ਪਿਛਲੇ ਕਈ ਸਾਲਾਂ ਤੋਂ ਖਾਲੀ ਪਿਆ ਸੀ, ਜਿਸ ਨੂੰ ਸਾਬਕਾ ਮੁੱਖ ਮੰਤਰੀ ਵੱਲੋਂ ਸੂਬਾਈ ਰਾਜਧਾਨੀ ਵਿੱਚ ਆਉਣ ਸਮੇਂ ਆਪਣੀ ਰਿਹਾਇਸ਼ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਬਾਦਲ ਨੂੰ 1997 ਤੋਂ ਬਾਅਦ ਪਹਿਲੀ ਵਾਰੀ ਕਿਸੇ ਬਾਹਰਲੇ ਵਿਅਕਤੀ ਦੇ ਮਕਾਨ ਵਿੱਚ ਰਹਿਣਾ ਪੈ ਰਿਹਾ ਹੈ।
ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੇ ਮੁੱਖ ਵਿਰੋਧੀ ਧਿਰ ਦਾ ਰੁਤਬਾ ਗੁਆ ਲੈਣ ਕਾਰਨ ਅਕਾਲੀ ਵਿਧਾਇਕ ਦਲ ਦੇ ਨੇਤਾ ਸਰਕਾਰੀ ਰਿਹਾਇਸ਼ ਲੈਣ ਦਾ ਹੱਕ ਗੁਆ ਚੁੱਕੇ ਹਨ। ਉਂਜ ઠਬਾਦਲ ਵਿਧਾਨ ਸਭਾ ਚੋਣਾਂ ਤੋਂ ਬਾਅਦ ਚੰਡੀਗੜ੍ਹ ਵਿੱਚ ਬਹੁਤ ਘੱਟ ਆਏ ਹਨ। ਮਾਰਚ ਮਹੀਨੇ ਸਾਬਕਾ ਮੁੱਖ ਮੰਤਰੀ ਜਦੋਂ ਇੱਥੇ ਆਏ ਸਨ ਤਾਂ ਕੁੱਝ ਦਿਨ ਸਰਕਾਰੀ ਮਕਾਨ ਵਿੱਚ ਰਹਿਣ ਤੋਂ ਬਾਅਦ ਬਾਦਲ ਪਰਿਵਾਰ ਦੀ ਮਾਲਕੀ ਵਾਲੇ ਚੰਡੀਗੜ੍ਹ ਨਜ਼ਦੀਕ ਬਣੇ 5 ਤਾਰਾ ਹੋਟਲ ਸੁੱਖ ਵਿਲਾਸ ਵਿੱਚ ਵੀ ਕੁੱਝ ਦਿਨ ਗੁਜ਼ਾਰੇ ਸਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਪ੍ਰਕਾਸ਼ ਸਿੰਘ ਬਾਦਲ ਨੂੰ ਚੰਡੀਗੜ੍ਹ ਵਿੱਚ ਸਰਕਾਰੀ ਰਿਹਾਇਸ਼ ‘ਤੇ ਹੋਰ ਸਹੂਲਤਾਂ ਦੇਣ ਦਾ ਐਲਾਨ ਕਰ ਦਿੱਤਾ ਸੀ ਪਰ ਸਾਬਕਾ ਮੁੱਖ ਮੰਤਰੀ ਨੇ ਕੈਪਟਨ ਦੀ ਇਹ ਪੇਸ਼ਕਸ਼ ਠੁਕਰਾ ਦਿੱਤੀ।
ਇਹ ਵੀ ਇਤਫਾਕ ਹੀ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਇਹ ਸਾਬਕਾ ਮੁੱਖ ਮੰਤਰੀ ਸਾਲ 1997 ਤੋਂ ਸਰਕਾਰੀ ਰਿਹਾਇਸ਼ ਵਿੱਚ ਹੀ ਰਹਿੰਦੇ ਆ ਰਹੇ ਹਨ।
ਸੂਤਰਾਂ ਮੁਤਾਬਕ ਛੋਟੇ ਬਾਦਲ ਤਾਂ ਜਦੋਂ ਕਦੇ ਚੰਡੀਗੜ੍ਹ ਆਉਂਦੇ ਹਨ ਤਾਂ ਆਪਣੇ ਹੋਟਲ ਵਿੱਚ ਹੀ ਠਹਿਰਦੇ ਹਨ। ਵੱਡੇ ਬਾਦਲ ਹੋਟਲ ਵਿੱਚ ਰਾਤ ਗੁਜ਼ਾਰਨ ਦੇ ਘੱਟ ਸ਼ੌਕੀਨ ਮੰਨੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਸਾਲ 1997 ਤੋਂ 2002 ਤੱਕ ਮੁੱਖ ਮੰਤਰੀ ਵਾਲੇ ਅਧਿਕਾਰਤ ਬੰਗਲੇ ਤੋਂ ਬਾਅਦ 2002 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤਾਂ ਬਣ ਗਈ ਸੀ ਪਰ ਵਿਰੋਧੀ ਦਲ ਦੇ ਨੇਤਾ ਹੋਣ ਦੀ ਸੂਰਤ ਵਿੱਚ ਕੈਬਨਿਟ ਮੰਤਰੀ ਵਾਲੀਆਂ ਸਹੂਲਤਾਂ ਤੇ ਸਰਕਾਰੀ ਰਿਹਾਇਸ਼ ਬਰਕਰਾਰ ਰਹਿ ਗਈ ਸੀ। ਉਸ ਤੋਂ ਬਾਅਦ 2007 ਤੋਂ ਮਾਰਚ 2017 ਤੱਕ ਮੁੱਖ ਮੰਤਰੀ ਵਾਲੇ ਹੀ ਅਧਿਕਾਰਤ ਬੰਗਲੇ ਵਿੱਚ ਰਹੇ। ਸਾਬਕਾ ਮੁੱਖ ਮੰਤਰੀ ਦੇ ਕਰੀਬੀ ਸੂਤਰਾਂ ਦਾ ਦੱਸਣਾ ਹੈ ਕਿ ਬਾਦਲ ਜ਼ਿਆਦਾਤਰ ਬਾਲਾਸਰ ਫਾਰਮ ਵਿੱਚ ਹੀ ਰਹਿੰਦੇ ਹਨ। ਲੰਬੀ ਵਿਧਾਨ ਸਭਾ ਹਲਕੇ ਵਿੱਚ ਜ਼ਰੂਰ ਚੱਕਰ ਲਾਉਂਦੇ ਹਨ ਪਰ ਹੋਰ ਹਲਕਿਆਂ ਵਿੱਚ ਬਹੁਤ ਘੱਟ ਜਾਂਦੇ ਹਨ। ਇਸ ਤਰ੍ਹਾਂ ਨਾਲ ਵੱਡੇ ਬਾਦਲ ਜੋ ਸੱਤਾਹੀਣ ਹੋ ਕੇ ਵੀ ਪਾਰਟੀ ਵਿੱਚ ਸਰਗਰਮ ਰਹਿੰਦੇ ਸਨ, ਇਸ ਵਾਰੀ ਬਦਲੇ ਹੋਏ ਨਜ਼ਰ ਆ ਰਹੇ ਹਨ।
ਆਪਣਾ ਮਕਾਨ ਤਿਆਰ ਹੋਣ ਨੂੰ ਲੱਗੇਗਾ ਸਾਲ
ਬਾਦਲ ਪਰਿਵਾਰ ਦਾ ਨਿੱਜੀ ਬੰਗਲਾ ਜੋ ਸੈਕਟਰ 9 ઠਵਿੱਚ ਸਥਿਤ ਹੈ, ਨੂੰ ਦੋ ਕੁ ਸਾਲ ਪਹਿਲਾਂ ਢਾਹ ਦਿੱਤਾ ਗਿਆ ਸੀ। ਇਸ ਥਾਂ ਜ਼ਿਆਦਾ ਵੱਡਾ ਬੰਗਲਾ ਉਸਾਰਿਆ ਜਾ ਰਿਹਾ ਹੈ। ਬਾਦਲ ਪਰਿਵਾਰ ਦੇ ਕਰੀਬੀਆਂ ਦਾ ਦੱਸਣਾ ਹੈ ਕਿ ਇਸ ਪਰਿਵਾਰ ઠਦੀ ਨਿੱਜੀ ਰਿਹਾਇਸ਼ ਤਿਆਰ ਹੋਣ ਨੂੰ ਫਿਲਹਾਲ ਇਕ ਸਾਲ ਲੱਗ ਸਕਦਾ ਹੈ। ਅਜਿਹੀ ਹਾਲਤ ਵਿੱਚ ઠਕੋਈ ਘਰ ਕਿਰਾਏ ‘ਤੇ ਲੈ ਕੇ ਰਹਿਣਾ ਹੀ ਠੀਕ ਸੀ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …