11 C
Toronto
Monday, September 21, 2026
spot_img
Homeਪੰਜਾਬਅਕਾਲੀ ਮਹਿਲਾ ਆਗੂ ਨੂੰ ਕੁੱਟਿਆ, ਹੱਥ-ਪੈਰ ਤੋੜੇ, ਵੀਡੀਓ ਵਾਇਰਲ

ਅਕਾਲੀ ਮਹਿਲਾ ਆਗੂ ਨੂੰ ਕੁੱਟਿਆ, ਹੱਥ-ਪੈਰ ਤੋੜੇ, ਵੀਡੀਓ ਵਾਇਰਲ

ਅਕਾਲੀ ਮਹਿਲਾ ਆਗੂ ਨੂੰ ਕੁੱਟਿਆ, ਹੱਥ-ਪੈਰ ਤੋੜੇ, ਵੀਡੀਓ ਵਾਇਰਲਬਰਨਾਲਾ ‘ਚ ਦਿਲ ਦਹਿਲਾ ਦੇਣ ਵਾਲੀ ਵਾਪਰੀ ਘਟਨਾ, ਪੰਜ ਆਰੋਪੀਆਂ ਦੇ ਖਿਲਾਫ਼

ਕੇਸ ਦਰਜ, ਅਕਾਲੀ ਬੋਲੇ ਕੈਪਟਨ ਦੇ ਰਾਜ ‘ਚ ਔਰਤਾਂ ਸੁਰੱਖਿਅਤ ਨਹੀਂ

ਬਰਨਾਲਾ/ਬਿਊਰੋ ਨਿਊਜ਼

ਮਹਿਲਾ ਅਕਾਲੀ ਆਗੂ ਦੇ ਨਾਲ ਬਦਸਲੂਕੀ ਦੇ ਵਾਇਰਲ ਹੋਏ ਵੀਡੀਓ ਨੇ ਰਾਜ ‘ਚ ਦਹਿਸ਼ਤ ਫੈਲਾ ਦਿੱਤੀ ਹੈ। ਪੀੜਤ ਅਕਾਲੀ ਮਹਿਲਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਕਰੀਬੀ ਹੈ। ਆਰੋਪੀਆਂ ਨੇ ਉਸ ਦੇ ਨਾ ਕੇਵਲ ਵਾਲ਼ ਕੱਟੇ, ਬਲਕਿ ਉਸ ਨੂੰ ਘੜੀਸ-ਘੜੀਸ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ। ਇਸ ਦੌਰਾਨ ਉਹ ਅਰਧ ਨਗਨ ਹੋ ਗਈ, ਫਿਰ ਵੀ ਆਰੋਪੀ ਉਸ ਨੂੰ ਕੁੱਟਦੇ ਰਹੇ ਅਤੇ ਹੱਥ-ਪੈਰ ਤੋੜ ਦਿੱਤੇ। ਆਰੋਪੀ ਘਟਨਾ ਦਾ ਵੀਡੀਓ ਬਣਾਉਂਦੇ ਰਹੇ। ਸ਼ਿਕਾਇਤ ਮਿਲਣ ‘ਤੇ ਪੁਲਿਸ ਨੇ ਪੰਜ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਮਹਿਲਾ ਦੇ ਇਲਾਜ ਦੇ ਲਈ ਡੀਐਮਸੀ ਲੁਧਿਆਣਾ ‘ਚ ਦਾਖਲ ਕਰਵਾਇਆ ਗਿਆ ਹੈ।

ਦੱਸਿਆ ਜਾਂਦਾ ਹੈ ਕਿ ਪੀੜਤ ਤਪਾ ਦੇ ਡੇਰਾ ਮਹੰਤ ਹੁਕਮ ਦਾਸ ਬਬਲੀ ਦੇ ਨਾਲ 30 ਨਵੰਬਰ ਨੂੰ ਸੇਲਾਂ ਵਾਲਾ ਮਠ ‘ਚ ਮੱਥਾ ਟੇਕਣ ਗਈ ਸੀ। ਉਸ ਸਮੇਂ ਉਥੇ ਮਹੰਤ ਦੀ ਪਤਨੀ ਰਾਜਵਿੰਦਰ ਕੌਰ, ਉਸ ਦੇ ਪੁੱਤਰ ਅਮਰਨਾਕ, ਵਿਜੇ ਕੁਮਾਰ ਅਤੇ ਕਮਲਦੀਪ ਆਦਿ ਨੇ ਉਸ ਦੇ ਬਾਲ ਕੱਟ ਦਿੱਤੇ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਦੌਰਾਨ ਉਹ ਪੀੜਤ ਔਰਤ ਨੂੰ ਛੱਡਣ ਦੀ ਬੇਨਤੀ ਕਰਦੀ ਰਹੀ ਪ੍ਰੰਤੂ ਆਰੋਪੀਆਂ ਉਸ ਦੀ ਲੱਗ ਅਤੇ ਬਾਂਹ ਤੋੜ ਦਿੱਤੀ।

ਪੀੜਤ ਮਹਿਲਾ ਦੇ ਪੇਟ ‘ਚ ਵੀ ਡੰਡਿਆਂ ਨਾਲ ਵਾਰ ਕੀਤੇ । ਇਸ ਦੌਰਾਨ ਮਹਿਲਾ ਅਰਧਨਗਨ ਹੋ ਗਈ ਪ੍ਰੰਤੂ ਆਰੋਪੀ ਨਹੀਂ ਹਟੇ ਉਸਨੂੰ ਲਗਾਤਾਰ ਕੁੱਟਦੇ ਰਹੇ ਅਤੇ ਬਾਅਦ ‘ਚ ਉਹ ਫਰਾਰ ਹੋ ਗਏ।

ਪੀੜਤ ਨੂੰ ਪਹਿਲਾਂ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਗੰਭੀਰਤ ਹਾਲਤ ਨੂੰ ਦੇਖਿਆਂ ਉਸ ਨੂੰ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ। ਇਸ ਦੌਰਾਨ ਆਰੋਪੀਆਂ ਨੇ ਘਟਨਾ ਦਾ ਵੀਡੀਓ ਵਾਇਰਲ ਕਰ ਦਿੱਤਾ ਤਾਂ ਸੂਬੇ ਦੀ ਸਿਆਸ ‘ਚ ਦਹਿਸ਼ਤ ਫੈਲ ਗਈ। ਪੁਲਿਸ ਨੇ ਪੰਜ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਕਾਲੀ ਆਗੂ ‘ਤੇ ਅੱਤਿਆਚਾਰ ਦੀ ਅਕਾਲੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਮੂਹ ਲੀਡਰਸ਼ਿਪ ਨੇ ਨਿੰਦਾ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਕੈਪਟਨ ‘ਚ ਮਹਿਲਾਵਾਂ ਸੁਰੱਖਿਅਤ ਨਹੀਂ ਹਨ। ਉਨ੍ਹਾਂ ਦੀ ਮਹਿਲਾ ਆਗੂ ਨੂੰ ਸ਼ਰ੍ਹੇਆਮ ਨੰਗਾ ਕਰਕੇ ਕੁੱਟਿਆ ਗਿਆ ਅਤੇ ਪੁਲਿਸ ਹੱਥ ‘ਤੇ ਹੱਥ ਧਰੀ ਬੈਠੀ ਹੈ।

 

 

RELATED ARTICLES
POPULAR POSTS