Breaking News
Home / ਖੇਡਾਂ / ਭਾਰਤੀਮਹਿਲਾ ਹਾਕੀ ਨੇ ਏਸ਼ੀਆ ਕੱਪ ਜਿੱਤਿਆ

ਭਾਰਤੀਮਹਿਲਾ ਹਾਕੀ ਨੇ ਏਸ਼ੀਆ ਕੱਪ ਜਿੱਤਿਆ

ਫਾਈਨਲ ਦੇ ਰੁਮਾਂਚਕ ਮੁਕਾਬਲੇ ‘ਚ ਚੀਨ ਨੂੰ ਹਰਾਇਆ
ਕਾਕਾਮਿਗਹਰਾ/ਬਿਊਰੋ ਨਿਊਜ਼ : ਗੋਲਕੀਪਰਸਵਿਤਾਪੂਨੀਆਵੱਲੋਂ ਸ਼ੂਟਆਊਟ ਦੇ ਤਣਾਅਪੂਰਨਪਲਾਂ ਦੌਰਾਨ ਕੀਤੇ ਸ਼ਾਨਦਾਰਬਚਾਅਦੀ ਬਦੌਲਤ ਭਾਰਤੀਦੀਮਹਿਲਾ ਹਾਕੀ ਟੀਮ ਨੇ ਇੱਥੇ ਏਸ਼ੀਆਕੱਪ ਦੇ ਰੋਮਾਂਚਕਫਾਈਨਲਵਿੱਚਚੀਨ ਨੂੰ ਮਾਤ ਦੇ ਦਿੱਤੀ। ਇਸ ਦੇ ਨਾਲ ਹੀ ਭਾਰਤੀਟੀਮ ਨੇ ਅਗਲੇ ਸਾਲਹੋਣਵਾਲੇ ਹਾਕੀ ਵਿਸ਼ਵਕੱਪਲਈਕੁਆਲੀਫਾਈਕਰਲਿਆ ਹੈ। ਭਾਰਤੀਮਹਿਲਾ ਹਾਕੀ ਟੀਮ ਨੇ 13 ਸਾਲਾਂ ਦੇ ਵਕਫ਼ੇ ਮਗਰੋਂ ਏਸ਼ੀਆਕੱਪਜਿੱਤਿਆ ਹੈ। ਭਾਰਤੀਕਪਤਾਨਰਾਣੀ ਨੇ ਜੇਤੂ ਗੋਲ ਦਾਗਿਆਜਦਕਿ ਇਸ ਤੋਂ ਬਾਅਦਸਵਿਤਾ ਨੇ ਗੋਲ ਪੋਸਟ ਅੱਗੇ ਚੱਟਾਨ ਵਾਂਗੂ ਤਣਦਿਆਂ ਵਿਰੋਧੀਹੱਲੇ ਨੂੰ ਬੇਕਾਰਕੀਤਾ। ਪੈਨਲਟੀਸ਼ੂਟਆਊਟਰਾਹੀਂ ਭਾਰਤ ਨੇ ਇਹ ਮੈਚ 5-4 ਦੇ ਫ਼ਰਕਨਾਲਆਪਣੇ ਨਾਂ ਕੀਤਾ। ਜ਼ਿਕਰਯੋਗ ਹੈ ਕਿ ਭਾਰਤਪਿਛਲੀਵਾਰਵਿਸ਼ਵਕੱਪਲਈਕੁਆਲੀਫਾਈਕਰਨਵਿੱਚਨਾਕਾਮਰਿਹਾ ਸੀ ਤੇ 2010 ਵਿੱਚ ਨੌਵੇਂ ਸਥਾਨ’ਤੇ ਰਿਹਾ ਸੀ। ਭਾਰਤ ਨੇ 25ਵੇਂ ਮਿੰਟਵਿਚਨਵਜੋਤ ਕੌਰ ਦੇ ਗੋਲ ਨਾਲਲੀਡਬਣਾਈਪਰਚੀਨੀਖਿਡਾਰਨਤਿਆਨਤਿਆਨਵੱਲੋਂ 47ਵੇਂ ਮਿੰਟਵਿਚਦਾਗੇ ਗੋਲ ਨੇ ਫ਼ਰਕਬਰਾਬਰਕਰਦਿੱਤਾ। ਨਿਰਧਾਰਤਸਮੇਂ ਤੱਕਦੋਵੇਂ ਟੀਮਾਂ 1-1 ਦੀਬਰਾਬਰੀ’ਤੇ ਸਨ। ਪੈਨਲਟੀਸ਼ੂਟਆਊਟਵਿੱਚਰਾਣੀ ਦੋ ਗੋਲ ਕਰਨਵਿੱਚਕਾਮਯਾਬਰਹੀ। ਇਸ ਤੋਂ ਇਲਾਵਾਸ਼ੂਟਆਊਟਵਿੱਚਮੋਨਿਕਾ, ਲਿਲਿਮਾਮਿੰਜ ਤੇ ਨਵਜੋਤ ਨੇ ਗੋਲ ਕੀਤੇ। ਸਵਿਤਾ ਨੂੰ ਟੂਰਨਾਮੈਂਟਦੀਸਰਵੋਤਮ ਗੋਲਕੀਪਰਚੁਣਿਆ ਗਿਆ। ਪਹਿਲੇ ਕੁਆਰਟਰਵਿੱਚ ਇਕ ਵੀ ਗੋਲ ਨਹੀਂ ਹੋਇਆ ਪਰਭਾਰਤ ਨੇ ਦੂਜੇ ਹੀ ਮਿੰਟਵਿਚਪੂਰੀਰਫ਼ਤਾਰਫੜਦਿਆਂ ਚੀਨ’ਤੇ ਦਬਾਅਬਣਾਇਆ। ਚੀਨ ਨੇ 47ਵੇਂ ਮਿੰਟਵਿੱਚਵੀਡੀਓਰੈਫ਼ਰਲ ਜ਼ਰੀਏ ਪੈਨਲਟੀਕਾਰਨਰਹਾਸਲਕਰਕੇ ਪਹਿਲਾ ਗੋਲ ਕੀਤਾ। ਮੈਚਖ਼ਤਮਹੋਣ ਤੋਂ ਤਿੰਨਮਿੰਟਪਹਿਲਾਂ ਚੀਨ ਨੂੰ ਪੈਨਲਟੀਕਾਰਨਰਮਿਲਿਆਪਰਸੁਨੀਤਾਲਾਕੜਾ ਨੇ ਖ਼ੂਬਸੂਰਤਤਰੀਕੇ ਨਾਲਬਚਾਅਕੀਤਾ। ਏਸ਼ੀਆਕੱਪ ਦੇ ਹੋਰਨਾਂ ਮੈਚਾਂ ਵਿੱਚਦੱਖਣੀਕੋਰੀਆ ਨੇ ਜਪਾਨ ਨੂੰ ਹਰਾ ਕੇ ਤੀਜਾ ਤੇ ਮਲੇਸ਼ੀਆ ਨੇ ਥਾਈਲੈਂਡ ਨੂੰ ਹਰਾ ਕੇ ਪੰਜਵਾਸਥਾਨਮੱਲ੍ਹਿਆ ਹੈ। ઠ
ਰਾਸ਼ਟਰਪਤੀ ਤੇ ਪ੍ਰਧਾਨਮੰਤਰੀਵੱਲੋਂ ਟੀਮ ਨੂੰ ਵਧਾਈ
ਨਵੀਂ ਦਿੱਲੀ: ਰਾਸ਼ਟਰਪਤੀਰਾਮਨਾਥਕੋਵਿੰਦ, ਉੱਪ ਰਾਸ਼ਟਰਪਤੀਐਮਵੈਂਕਈਆਨਾਇਡੂ ਤੇ ਪ੍ਰਧਾਨਮੰਤਰੀਨਰਿੰਦਰਮੋਦੀ ਨੇ ਭਾਰਤੀਮਹਿਲਾ ਹਾਕੀ ਟੀਮ ਨੂੰ ਏਸ਼ੀਆਕੱਪਜਿੱਤਣ’ਤੇ ਵਧਾਈਦਿੱਤੀ ਹੈ। ਪ੍ਰਧਾਨਮੰਤਰੀਨਰਿੰਦਰਮੋਦੀ ਨੇ ਟਵੀਟਕੀਤਾ ਕਿ ਟੀਮ ਦੇ ਸ਼ਾਨਦਾਰਪ੍ਰਦਰਸ਼ਨ ਤੋਂ ਦੇਸ਼ਵਾਸੀਖੁਸ਼ਹਨ। ਉਨ੍ਹਾਂ ਟੀਮ ਨੂੰ ਅਗਲੇ ਸਾਲਲੰਡਨਵਿਚਹੋਣਵਾਲੇ ਵਿਸ਼ਵਕੱਪਲਈ ਸ਼ੁੱਭ ਇੱਛਾਵਾਂ ਦਿੱਤੀਆਂ। ઠ ઠ

 

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …