10.9 C
Toronto
Tuesday, October 6, 2026
spot_img
HomeਕੈਨੇਡਾFrontਹਰਮਨਪ੍ਰੀਤ ਕੌਰ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਛੱਡੀ

ਹਰਮਨਪ੍ਰੀਤ ਕੌਰ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਛੱਡੀ

ਹਰਮਨਪ੍ਰੀਤ ਕੌਰ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਛੱਡੀ
ਗੁਹਾਟੀ ’ਚ ਬੀਸੀਸੀਆਈ ਦੀ ਸਮੀਖਿਆ ਬੈਠਕ ਤੋਂ ਬਾਅਦ ਲਿਆ ਫੈਸਲਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਲੰਮੇ ਸਮੇਂ ਤੋਂ ਅਗਵਾਈ ਕਰ ਰਹੀ ਕਪਤਾਨ ਹਰਮਨਪ੍ਰੀਤ ਕੌਰ ਨੇ ਅੱਜ ਮੰਗਲਵਾਰ ਨੂੰ ਤਿੰਨੋਂ ਫਾਰਮੈਟਾਂ ਵਿਚ ਕਪਤਾਨੀ ਦਾ ਅਹੁਦਾ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਇਕ ਆਗੂ ਵਜੋਂ ਆਪਣਾ ਫਰਜ਼ ਨਿਭਾ ਦਿੱਤਾ ਹੈ ਅਤੇ ਹੁਣ ਉਹ ‘‘ਖੇਡ ਦੇ ਪਿਆਰ ਲਈ ਦੁਬਾਰਾ ਖੇਡਣ ਲਈ ਤਿਆਰ ਹਨ।’’ ਹਰਮਨਪ੍ਰੀਤ ਕੌਰ ਦਾ ਇਹ ਐਲਾਨ ਗੁਹਾਟੀ ਵਿਚ ਬੀਸੀਸੀਆਈ ਦੀ ਇਕ ਸਮੀਖਿਆ ਬੈਠਕ ਤੋਂ ਬਾਅਦ ਆਇਆ ਹੈ, ਜੋ ਪਿਛਲੇ ਮਹੀਨਿਆਂ ਵਿਚ ਟੀਮ ਦੇ ਪ੍ਰਦਰਸ਼ਨ ਦਾ ਮੁੱਲਾਂਕਣ ਕਰਨ ਲਈ ਸੱਦੀ ਗਈ ਸੀ। ਬੀਸੀਸੀਆਈ ਦੇ ਸਕੱਤਰ ਦੇਵਜੀਤ ਸੈਕੀਆ ਦੀ ਪ੍ਰਧਾਨਗੀ ਹੇਠ ਹੋਈ, ਇਸ ਬੈਠਕ ਵਿਚ ਹਰਮਨਪ੍ਰੀਤ ਕੌਰ, ਉਪ ਕਪਤਾਨ ਸਮਿ੍ਰਤੀ ਮੰਧਾਨਾ ਅਤੇ ਮੁੱਖ ਕੋਚ ਅਮੋਲ ਮਜੂਮਦਾਰ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਹਰਮਨਪ੍ਰੀਤ ਕੌਰ ਨੇ 2016 ਵਿਚ ਟੀ-20 ਟੀਮ ਦੀ ਕਪਤਾਨੀ ਸੰਭਾਲੀ ਸੀ ਅਤੇ ਉਹ ਇਕ ਦਹਾਕੇ ਤੱਕ ਇਸ ਅਹੁਦੇ ’ਤੇ ਰਹੇ। ਇਸ ਤੋਂ ਬਾਅਦ 2022 ਵਿਚ ਉਨ੍ਹਾਂ ਨੂੰ ਇਕ ਰੋਜ਼ਾ ਟੀਮ ਦੀ ਕਪਤਾਨੀ ਵੀ ਸੌਂਪੀ ਗਈ ਸੀ ਅਤੇ 2023 ਵਿਚ ਉਹ ਕਿ੍ਰਕਟ ਦੇ ਤਿੰਨਾਂ ਫਾਰਮੈਟਾਂ ਦੀ ਅਗਵਾਈ ਕਰਨ ਲੱਗ ਪਏ। ਹਰਮਨਪ੍ਰੀਤ ਕੌਰ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ’ਤੇ ਵੀ ਲਿਖ ਦਿੱਤਾ ਹੈ, ਅੱਜ ਮੈਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਰੇ ਫਾਰਮੈਂਟਾਂ ਤੋਂ ਕਪਤਾਨੀ ਛੱਡ ਰਹੀ ਹਾਂ। ਉਨ੍ਹਾਂ ਇਹ ਵੀ ਲਿਖਿਆ ਕਿ, ਕਪਤਾਨੀ ਖਤਮ ਹੁੰਦੀ ਹੈ, ਪਰ ਸਫਰ ਜਾਰੀ ਰਹੇਗਾ।

RELATED ARTICLES
POPULAR POSTS