1.7 C
Toronto
Wednesday, January 7, 2026
spot_img
Homeਭਾਰਤਮਨੀ ਲਾਂਡਰਿੰਗ ਮਾਮਲੇ 'ਚ ਰਾਬਰਟ ਵਾਡਰਾ ਨੂੰ ਮਿਲੀ ਜ਼ਮਾਨਤ

ਮਨੀ ਲਾਂਡਰਿੰਗ ਮਾਮਲੇ ‘ਚ ਰਾਬਰਟ ਵਾਡਰਾ ਨੂੰ ਮਿਲੀ ਜ਼ਮਾਨਤ

ਵਿਦੇਸ਼ ਯਾਤਰਾ ‘ਤੇ ਲਗਾਈ ਰੋਕ
ਨਵੀਂ ਦਿੱਲੀ/ਬਿਊਰੋ ਨਿਊਜ਼
ਮਨੀ ਲਾਂਡਰਿੰਗ ਦੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਪੁੱਛਗਿੱਛ ਦਾ ਸਾਹਮਣਾ ਕਰ ਰਹੇ ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਨੂੰ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਤੋਂ ਰਾਹਤ ਮਿਲੀ ਹੈ। ਅਦਾਲਤ ਨੇ ਵਾਡਰਾ ਅਤੇ ਉਨ੍ਹਾਂ ਦੇ ਕਰੀਬੀ ਸਹਿਯੋਗੀ ਮਨੋਜ ਅਰੋੜਾ ਦੀ ਅਗਾਊਂ ਜ਼ਮਾਨਤ ਅਰਜ਼ੀ ਸਵੀਕਾਰ ਕਰ ਲਈ ਹੈ। ਦੋਵੇਂ ਅਜੇ ਅੰਤਰਿਮ ਜ਼ਮਾਨਤ ‘ਤੇ ਹਨ। ਇਸ ਦੇ ਨਾਲ ਹੀ ਜ਼ਮਾਨਤ ਲਈ ਵਾਡਰਾ ਅਤੇ ਮਨੋਜ ਨੂੰ 5-5 ਲੱਖ ਰੁਪਏ ਦਾ ਨਿੱਜੀ ਮੁਚੱਲਕਾ ਦੇਣਾ ਹੋਵੇਗਾ ਅਤੇ ਉਹ ਦੋਵੇਂ ਬਿਨਾ ਆਗਿਆ ਤੋਂ ਵਿਦੇਸ਼ ਨਹੀਂ ਜਾ ਸਕਦੇ। ਧਿਆਨ ਰਹੇ ਕਿ ਵਾਡਰਾ ‘ਤੇ ਲੰਡਨ ਵਿਚ 19 ਲੱਖ ਪੌਂਡ ਦੇ ਬੰਗਲੇ ਦੀ ਖਰੀਦ ਵਿਚ ਕਾਲੇ ਧੰਨ ਨੂੰ ਸਫੇਦ ਵਿਚ ਬਦਲਣ ਦਾ ਆਰੋਪ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਪ੍ਰਚਾਰ ਵਿਚ ਜੁਟੀ ਪ੍ਰਿਅੰਕਾ ਗਾਂਧੀ ਲਈ ਵੀ ਇਹ ਰਾਹਤ ਵਾਲੀ ਖਬਰ ਹੈ।

RELATED ARTICLES
POPULAR POSTS