1.3 C
Toronto
Monday, February 16, 2026
spot_img
Homeਭਾਰਤਡੇਰਾ ਮੁਖੀ ਰਾਮ ਰਹੀਮ ਨੇ ਹਨੀਪ੍ਰੀਤ ਨੂੰ ਗੱਦੀ ਦੇਣ ’ਤੇ ਲਗਾਇਆ ਵਿਰਾਮ

ਡੇਰਾ ਮੁਖੀ ਰਾਮ ਰਹੀਮ ਨੇ ਹਨੀਪ੍ਰੀਤ ਨੂੰ ਗੱਦੀ ਦੇਣ ’ਤੇ ਲਗਾਇਆ ਵਿਰਾਮ

ਕਿਹਾ : ਅਸੀਂ ਗੁਰੂ ਸੀ ਅਤੇ ਰਹਾਂਗੇ, ਹਨੀਪ੍ਰੀਤ ਨੂੰ ਰੂਹਾਨੀ ਦੀਦੀ ਦਾ ਦਿੱਤਾ ਨਵਾਂ ਨਾਮ
ਹਿਸਾਰ/ਬਿਊਰੋ ਨਿਊਜ਼ : ਡੇਰਾ ਸੱਚਾ ਸੌਦਾ ਪ੍ਰਮੁੱਖ 40 ਦਿਨ ਦੀ ਪੈਰੋਲ ’ਤੇ ਹਨ ਅਤੇ ਅੱਜ ਕੱਲ੍ਹ ਉਹ ਆਪਣੇ ਸ਼ਰਧਾਲੂਆਂ ਨਾਲ ਆਨਲਾਈਨ ਸਤਿਸੰਗ ਰਾਹੀਂ ਗੱਲਬਾਤ ਕਰਦੇ ਹੋਏ। ਲੰਘੇ ਕੱਲ੍ਹ ਹੋਏ ਸਤਿਸੰਗ ਦੌਰਾਨ ਹਨੀਪ੍ਰੀਤ ਨੂੰ ਗੱਦੀ ਸੌਂਪਣ ’ਤੇ ਵਿਰਾਮ ਲਗਾਉਂਦੇ ਹੋਏ ਡੇਰਾ ਮੁਖੀ ਨੇ ਕਿਹਾ ਕਿ ਅਸੀਂ ਗੁਰੂ ਸੀ ਅਤੇ ਰਹਾਂਗੇ। ਇਸ ਮੌਕੇ ਹਨੀਪ੍ਰੀਤ ਨੂੰ ਪ੍ਰਮੋਟ ਕਰਦੇ ਹੋਏ ਉਸ ਨੂੰ ਰੂਹਾਨੀ ਦੀਦੀ ਦਾ ਨਵਾਂ ਨਾਮ ਦਿੱਤਾ। ਰਾਮ ਰਹੀਮ ਵੱਲੋਂ ਹਰ ਸਤਿਸੰਗ ਦੌਰਾਨ ਹਨੀਪ੍ਰੀਤ ਦੀ ਬ੍ਰਾਂਡਿੰਗ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਰਾਮ ਰਹੀਮ ਡੇਰੇ ਦੀ ਗੱਦੀ ਹਨੀਪ੍ਰੀਤ ਨੂੰ ਸੌਂਪ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਕਿੰਨੀਆਂ ਚਿੱਠੀਆਂ ਵਿਚ ਕਿੰਨੀ ਵਾਰ ਲਿਖ ਚੁੱਕੇ ਹਾਂ ਕਿ ਗੁਰੂ ਹਮ ਥੇ, ਹਮ ਹੈ, ਔਰ ਹਮ ਹੀ ਰਹੇਂਗੇ। 100 ਪ੍ਰਤੀਸ਼ਤ,1000 ਪ੍ਰਤੀਸ਼ਤ ਅਤੇ ਚਾਹੇ ਸਾਡੇ ਕੋਲੋਂ ਲੱਖ ਵਾਰ ਕਹਾਓ ਲਓ, ਹਮ ਹੈਂ, ਹਮ ਥੇ ਔਰ, ਹਮ ਹੀ ਰਹੇਂਗੇ।

 

 

RELATED ARTICLES
POPULAR POSTS