ਲਾਲੂ ਪ੍ਰਸਾਦ ਯਾਦਵ ਖਿਲਾਫ਼ ਲੈਂਡ ਫਾਰ ਜੌਬ ਮਾਮਲੇ ’ਚ ਚੱਲੇਗਾ ਕੇਸ September 12, 2023 ਲਾਲੂ ਪ੍ਰਸਾਦ ਯਾਦਵ ਖਿਲਾਫ਼ ਲੈਂਡ ਫਾਰ ਜੌਬ ਮਾਮਲੇ ’ਚ ਚੱਲੇਗਾ ਕੇਸ ਕੇਂਦਰ ਸਰਕਾਰ ਨੇ ਸੀਬੀਆਈ ਨੂੰ ਦਿੱਤੀ ਮਨਜ਼ੂਰੀ ਪਟਨਾ/ਬਿਊਰੋ ਨਿਊਜ਼ : ਲੈਂਡ ਫਾਰ ਜੌਬ ਮਾਮਲੇ ’ਚ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਖਿਲਾਫ਼ ਕੇਸ ਚੱਲੇਗਾ। ਕੇਂਦਰ ਸਰਕਾਰ ਨੇ ਸੀਬੀਆਈ ਨੂੰ ਇਸ ਸਬੰਧੀ ਮਨਜੂਰੀ ਦੇ ਦਿੱਤੀ ਹੈ। 1 ਮਹੀਨਾ ਪਹਿਲਾਂ ਸੀਬੀਆਈ ਨੇ ਕੇਂਦਰ ਸਰਕਾਰ ਤੋਂ ਲਾਲੂ ਯਾਦਵ ਖਿਲਾਫ਼ ਮੁਕੱਦਮਾ ਚਲਾਉਣ ਦੀ ਆਗਿਆ ਮੰਗੀ ਸੀ। ਸੀਬੀਆਈ ਨੇ ਅੱਜ ਦਿੱਲੀ ਦੀ ਰਾਊਜ ਐਵੇਨਿਊ ਅਦਾਲਤ ਨੂੰ ਦੱਸਿਆ ਕਿ ਸਾਬਕਾ ਕੇਂਦਰੀ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਖਿਲਾਫ ਕਥਿਤ ਲੈਂਡ ਫਾਰ ਜੌਬ ਮਾਮਲੇ ’ਚ ਤਾਜਾ ਆਰੋਪ ਪੱਤਰ ਦੇ ਸਬੰਧ ’ਚ ਗ੍ਰਹਿ ਮੰਤਰਾਲੇ ਕੋਲੋਂ ਮਨਜ਼ੂਰੀ ਮਿਲ ਗਈ ਹੈ। ਸੀਬੀਆਈ ਨੇ ਦੱਸਿਆ ਕਿ ਅਸੀਂ ਲਾਲੂ ਯਾਦਵ ਤੋਂ ਇਲਾਵਾ ਰੇਲਵੇ ਦੇ ਤਿੰਨ ਅਧਿਕਾਰੀਆਂ ਖਿਲਾਫ਼ ਵੀ ਕੇਸ ਚਲਾਉਣ ਦੀ ਮਨਜ਼ੂਰੀ ਮੰਗੀ ਸੀ, ਜੋ ਫਿਲਹਾਲ ਨਹੀਂ ਮਿਲੀ। ਉਮੀਦ ਹੈ ਕਿ ਇਕ ਹਫ਼ਤੇ ’ਚ ਇਸ ਸਬੰਧੀ ਵੀ ਮਨਜ਼ੂਰੀ ਮਿਲ ਜਾਵੇਗੀ। ਧਿਆਨ ਰਹੇ ਕਿ 2004 ਤੋਂ 2009 ਤੱਕ ਲਾਲੂ ਯਾਦਵ ਕੇਂਦਰ ਸਰਕਾਰ ’ਚ ਰੇਲ ਮੰਤਰੀ ਸਨ ਅਤੇ ਉਨ੍ਹਾਂ ’ਤੇ ਆਰੋਪ ਹੈ ਕਿ ਲਾਲੂ ਯਾਦਵ ਨੇ ਅਹੁਦੇ ’ਤੇ ਰਹਿੰਦੇ ਹੋਏ ਪਰਿਵਾਰ ਨੂੰ ਜ਼ਮੀਨ ਟਰਾਂਸਫਰ ਕਰਨ ਬਦਲੇ ਰੇਲਵੇ ’ਚ ਨੌਕਰੀਆਂ ਦਿੱਤੀਆਂ ਸਨ। ਸੀਬੀਆਈ ਨੇ ਲਾਲੂ ’ਤੇ ਇਹ ਵੀ ਆਰੋਪ ਲਗਾਇਆ ਸੀ ਕਿ ਰੇਲਵੇ ’ਚ ਕਈ ਭਰਤੀਆਂ ਰੇਲਵੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਹੀਂ ਹੋਈਆਂ। ਉਧਰ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਖਿਲਾਫ ਸੀਬੀਆਈ ਵੱਲੋਂ ਦਾਖਲ ਕੀਤੀ ਗਈ ਚਾਰਜਸ਼ੀਟ ’ਤੇ ਦਿੱਲੀ ਦੀ ਰਾਊਜ ਐਵੇਨਿਊ ਕੋਰਟ ’ਚ ਅੱਜ ਹੋਣ ਵਾਲੀ ਸੁਣਵਾਈ ਨੂੰ ਟਾਲ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ 21 ਸਤੰਬਰ ਨੂੰ ਹੋਵੇਗੀ। 2023-09-12 Parvasi Chandigarh Share Facebook Twitter Google + Stumbleupon LinkedIn Pinterest