Breaking News
Home / ਭਾਰਤ / ਨਰਿੰਦਰ ਮੋਦੀ ਵਲੋਂ ਮੰਤਰੀਆਂ ਨੂੰ ਮੱਧ ਵਰਗ ਤੱਕ ਪਹੁੰਚ ਕਰਨ ਦੀ ਹਦਾਇਤ

ਨਰਿੰਦਰ ਮੋਦੀ ਵਲੋਂ ਮੰਤਰੀਆਂ ਨੂੰ ਮੱਧ ਵਰਗ ਤੱਕ ਪਹੁੰਚ ਕਰਨ ਦੀ ਹਦਾਇਤ

ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਮੰਤਰੀਆਂ ਨੂੰ ਕਿਹਾ ਕਿ ਉਨ੍ਹਾਂ ਯੋਜਨਾਵਾਂ ਦੇ ਵੇਰਵੇ ਨਾਲ ਮੱਧ ਵਰਗ ਤੱਕ ਪਹੁੰਚਦੇ ਕਰਨ, ਜਿਨ੍ਹਾਂ ਤੋਂ ਉਨ੍ਹਾਂ ਨੂੰ ਲਾਭ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸਰਕਾਰੀ ਯੋਜਨਾਵਾਂ ਦਾ ਗਰੀਬਾਂ ਤੇ ਵਾਂਝੇ ਲੋਕਾਂ ਨੂੰ ਲਾਭ ਪਹੁੰਚਾਇਆ ਹੈ, ਉੱਥੇ ਮੱਧ ਵਰਗ ਲਈ ਵੀ ਕਈ ਪਹਿਲ ਕਦਮੀਆਂ ਕੀਤੀਆਂ ਗਈਆਂ ਹਨ, ਜਿਸ ਨਾਲ ਉਨ੍ਹਾਂ ਦਾ ਜੀਵਨ ਅਸਾਨ ਹੋਇਆ ਹੈ।
ਪ੍ਰਧਾਨ ਮੰਤਰੀ ਚਾਹੁੰਦੇ ਸਨ ਕਿ ਕੇਂਦਰੀ ਮੰਤਰੀ ਮੱਧ ਵਰਗ ਤੱਕ ਪਹੁੰਚਣ ਦੇ ਦੌਰਾਨ ਉਨ੍ਹਾਂ ਪਹਿਲ ਕਦਮੀਆਂ ਦੇ ਵੇਰਵੇ ਦੇ ਨਾਲ ਤੱਥ ਪੇਸ਼ ਕਰਨ, ਜਿਨ੍ਹਾਂ ਨੇ ਉਨ੍ਹਾਂ ਦੀ ਵਿਭਿੰਨ ਤਰੀਕਿਆਂ ਨਾਲ ਮਦਦ ਕੀਤੀ। ਮੀਟਿੰਗ ਦੌਰਾਨ ਕੀਤੀਆਂ ਗਈਆਂ ਪੇਸ਼ਕਾਰੀਆਂ ਦੀਆਂ ਹਾਰਡ ਕਾਪੀਆਂ ਮੰਤਰੀਆਂ ਨੂੰ ਲੋਕਾਂ ਤੱਕ ਸੰਦੇਸ਼ ਪਹੁੰਚਾਉਣ ਲਈ ਦਿੱਤੀਆਂ ਗਈਆਂ। ਕੇਂਦਰੀ ਮੰਤਰੀ ਪ੍ਰੀਸ਼ਦ ਦੀ ਸਾਲ 2023 ‘ਚ ਇਹ ਪਹਿਲੀ ਮੀਟਿੰਗ ਸੀ।
ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਕਰ ਰਿਹਾ ਹੈ, ਉਨ੍ਹਾਂ ਸੁਝਾਅ ਦਿੱਤਾ ਕਿ ਜੋ ਚੀਜ਼ਾਂ ਤੇ ਕਾਨੂੰਨ ਬ੍ਰਿਟਿਸ਼ ਰਾਜ ਦੀ ਯਾਦ ਦਿਵਾਉਂਦੇ ਹਨ, ਨੂੰ ਝੰਡਾ ਦਿਖਾ ਕੇ ਖਤਮ ਕਰ ਦਿੱਤਾ ਜਾਵੇ। ਸਮਾਜਿਕ ਤੇ ਆਰਥਿਕ ਖੇਤਰਾਂ ਨਾਲ ਸੰਬੰਧਿਤ ਆਪਣੇ ਪਿਛਲੇ 8 ਸਾਲਾਂ ‘ਚ ਮੋਦੀ ਸਰਕਾਰ ਦੁਆਰਾ ਕੀਤੇ ਗਏ ਸਮੁੱਚੇ ਕੰਮਾਂ ‘ਤੇ ਕੈਬਨਿਟ ਸਕੱਤਰ ਰਾਜੀਵ ਗਾਬਾ ਦੁਆਰਾ ਤਿੰਨ ਪੇਸ਼ਕਾਰੀਆਂ ਦਿੱਤੀਆਂ ਗਈਆਂ। ਉਨ੍ਹਾਂ ਦੀ ਪੇਸ਼ਕਾਰੀ ਦੇ ਅਨੁਸਾਰ ਸਿੱਖਿਆ ਦੇ ਤਿੰਨੇ ਖੇਤਰਾਂ, ਪ੍ਰਾਇਮਰੀ, ਸੈਕੰਡਰੀ ਤੇ ਉੱਚ ਸਿੱਖਿਆ ‘ਚ ਦਾਖਲੇ ਤੇ ਵਿਦਿਆਰਥੀਆਂ ਦੀ ਗ੍ਰਹਿਣ ਕਰਨ ਦੀ ਸ਼ਕਤੀ ‘ਚ ਵਾਧਾ ਹੋਇਆ ਹੈ।

Check Also

ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਪਈਆਂ ਵੋਟਾਂ

ਹਿਸਾਰ ’ਚ ਕਾਂਗਰਸੀ ਅਤੇ ਭਾਜਪਾ ਵਰਕਰ ਆਪਸ ਵਿਚ ਭਿੜੇ ਚੰਡੀਗੜ੍ਹ/ਬਿਊਰੋ ਨਿਊਜ਼ : 90 ਸੀਟਾਂ ਵਾਲੀ …