8.2 C
Toronto
Friday, November 7, 2025
spot_img
Homeਭਾਰਤਮਾਲਵਿੰਦਰ, ਸ਼ਿਵਇੰਦਰ ਤੇ ਤਿੰਨ ਹੋਰਾਂ ਨੂੰ ਪੁਲਿਸ ਹਿਰਾਸਤ 'ਚ ਭੇਜਿਆ

ਮਾਲਵਿੰਦਰ, ਸ਼ਿਵਇੰਦਰ ਤੇ ਤਿੰਨ ਹੋਰਾਂ ਨੂੰ ਪੁਲਿਸ ਹਿਰਾਸਤ ‘ਚ ਭੇਜਿਆ

ਨਵੀਂ ਦਿੱਲੀ : ਦਿੱਲੀ ਅਦਾਲਤ ਨੇ ਰੈਲੀਗੇਰ ਫਿਨਵੈਸਟ ਲਿਮਟਿਡ (ਆਰਐੱਫਐੱਲ) ਨਾਲ ਕਥਿਤ 2397 ਕਰੋੜ ਰੁਪਏ ਦੇ ਫੰਡਾਂ ਦਾ ਗਬਨ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਫੋਰਟਿਸ ਹੈੱਲਥਕੇਅਰ ਦੇ ਸਾਬਕਾ ਪ੍ਰੋਮੋਟਰਾਂ ਮਾਲਵਿੰਦਰ ਸਿੰਘ ਤੇ ਉਹਦੇ ਭਰਾ ਸ਼ਿਵਇੰਦਰ ਸਿੰਘ ਅਤੇ ਤਿੰਨ ਹੋਰਨਾਂ ਨੂੰ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਹੈ। ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਦੀਪਕ ਸ਼ੇਰਾਵਤ ਨੇ ਦਿੱਲੀ ਪੁਲਿਸ ਦੇ ਆਰਥਿਕ ਅਪਰਾਧ ਵਿੰਗ (ਈਓਡਬਲਿਊ) ਵੱਲੋਂ ਗ੍ਰਿਫ਼ਤਾਰ ਉਪਰੋਕਤ ਪੰਜਾਂ ਤੋਂ ਹਿਰਾਸਤੀ ਪੁੱਛਗਿੱਛ ਦੀ ਇਜਾਜ਼ਤ ਦੇ ਦਿੱਤੀ। ਇਨ੍ਹਾਂ ਵਿੱਚੋਂ ਸ਼ਿਵਇੰਦਰ (44), ਰੈਲੀਗੇਰ ਐਂਟਰਪ੍ਰਾਈਜਿਜ਼ ਲਿਮਟਿਡ ਦੇ ਸਾਬਕਾ ਚੇਅਰਮੈਨ ਤੇ ਐੱਮਡੀ ਸੁਨੀਲ ਗੋਧਵਾਨੀ (58), ਕਵੀ ਅਰੋੜਾ (48) ਤੇ ਅਨਿਲ ਸਕਸੈਨਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਕਿ ਮਾਲਵਿੰਦਰ (46) ਨੂੰ ਵੀ ਲੁਧਿਆਣਾ ਤੋਂ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਹਿਰਾਸਤੀ ਪੁੱਛਗਿੱਛ ਦੀ ਮੰਗ ਕਰਦਿਆਂ ਕਿਹਾ ਕਿ ਮੁਲਜ਼ਮਾਂ ਨੂੰ ਹੋਰਨਾਂ ਅਧਿਕਾਰੀਆਂ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਣੀ ਹੈ ਤਾਂ ਕਿ ਫੰਡਾਂ ਦੇ ਹੇਰ-ਫੇਰ ਨਾਲ ਸਬੰਧਤ ਮਾਮਲੇ ‘ਚ ਹੋਰਨਾਂ ਦੀ ਭੂਮਿਕਾ ਦਾ ਪਤਾ ਲਾਇਆ ਜਾ ਸਕੇ। ਉਧਰ ਮੁਲਜ਼ਮਾਂ ਵੱਲੋਂ ਪੇਸ਼ ਵਕੀਲ ਨੇ ਹਿਰਾਸਤੀ ਪੁੱਛਗਿੱਛ ਦਾ ਵਿਰੋਧ ਕਰਦਿਆਂ ਕਿਹਾ ਕਿ ਪੁਲਿਸ ਕੋਲ ਮੌਜੂਦ ਸਬੂਤ ਦਸਤਾਵੇਜ਼ਾਂ ‘ਤੇ ਅਧਾਰਿਤ ਹਨ।

RELATED ARTICLES
POPULAR POSTS