ਯੂ ਕੇ ਵਿਚ ਵੀ ਲੱਗਣੀ ਸ਼ੁਰੂ ਹੋਈ ਵੈਕਸੀਨ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ‘ਚ ਦੁਨੀਆਂ ਦਾ ਸਭ ਤੋਂ ਵੱਡਾ ਕੋਵਿਡ-19 ਟੀਕਾਕਰਨ ਪ੍ਰੋਗਰਾਮ ਸ਼ੁਰੂ ਹੋਣ ਵਾਲਾ ਹੈ ਅਤੇ ਦੇਸ਼ ਨੂੰ ਆਪਣੇ ਵਿਗਿਆਨੀਆਂ ਤੇ ਤਕਨੀਸ਼ੀਅਨਾਂ ‘ਤੇ ਮਾਣ ਹੈ। ਉਨ੍ਹਾਂ ਦਿੱਲੀ ਵਿਚ ਇੱਕ ਸਮਾਗਮ ਦੌਰਾਨ ਵਿਗਿਆਨੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਭਾਰਤ ‘ਚ ਬਣੇ ਉਤਪਾਦਾਂ ਦੀ ਨਾ ਸਿਰਫ਼ ਦੁਨੀਆਂ ਭਰ ‘ਚ ਮੰਗ ਹੋਵੇ ਬਲਕਿ ਭਾਰਤੀ ਉਤਪਾਦ ਆਲਮੀ ਪੱਧਰ ‘ਤੇ ਸਵੀਕਾਰ ਵੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਕਿਸੇ ਵੀ ਉਤਪਾਦ ਦਾ ਮਿਆਰ ਉਸ ਦੀ ਮਾਤਰਾ ਜਿੰਨਾ ਹੀ ਮਹੱਤਵਪੂਰਨ ਹੈ। ਇਸੇ ਦੌਰਾਨ ਆਕਸਫੋਰਡ ਐਸਟਰਾਜ਼ੇਨੇਕਾ ਵੈਕਸੀਨ ਅੱਜ ਯੂ ਕੇ ਵਿਚ ਲੱਗਣੀ ਸ਼ੁਰੂ ਹੋ ਗਈ ਹੈ। ਮਾਨਤਾ ਮਿਲਣ ਤੋਂ ਬਾਅਦ ਇਹ ਟੀਕਾ ਪ੍ਰਾਪਤ ਕਰਨ ਵਾਲਾ 82 ਸਾਲਾ ਬ੍ਰਾਇਨ ਪਿੰਕਰ ਵਿਸ਼ਵ ਦਾ ਪਹਿਲਾ ਵਿਅਕਤੀ ਬਣ ਗਿਆ ਹੈ।
Check Also
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਪਾਰਟੀ ’ਤੇ ਕੀਤਾ ਸਿਆਸੀ ਹਮਲਾ
ਕਿਹਾ : ਕਾਂਗਰਸ ਨੇ ਅਸਾਮ ’ਚ ਸ਼ਾਂਤੀ ਕਾਇਮ ਨਹੀਂ ਹੋਣ ਦਿੱਤੀ ਦੇਰਗਾਓਂ/ਬਿਊਰੋ ਨਿਊਜ਼ : ਕੇਂਦਰੀ …