Breaking News
Home / ਭਾਰਤ / ਭਾਰਤੀ ਕ੍ਰਿਕਟ ਟੀਮ ਦੀ ਬੈਠਕ ‘ਚ ਵਿਚਾਰਿਆ ਗਿਆ ਕਿਸਾਨ ਅੰਦੋਲਨ ਦਾ ਮਾਮਲਾ

ਭਾਰਤੀ ਕ੍ਰਿਕਟ ਟੀਮ ਦੀ ਬੈਠਕ ‘ਚ ਵਿਚਾਰਿਆ ਗਿਆ ਕਿਸਾਨ ਅੰਦੋਲਨ ਦਾ ਮਾਮਲਾ

ਅਮਰੀਕੀ ਫੁੱਟਬਾਲਰ ਨੇ ਕਿਸਾਨੀ ਅੰਦੋਲਨ ਦੌਰਾਨ ਡਾਕਟਰੀ ਸਹੂਲਤ ਲਈ ਭੇਜੇ 10 ਹਜ਼ਾਰ ਡਾਲਰ
ਚੇਨਈ, ਬਿਊਰੋ ਨਿਊਜ਼
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਅੱਜ ਕਿਹਾ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਬਾਰੇ ਟੀਮ ਦੀ ਮੀਟਿੰਗ ਵਿੱਚ ਚਰਚਾ ਹੋਈ ਹੈ, ਜਿਥੇ ਸਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਇਸੇ ਦੌਰਾਨ ਅਮਰੀਕੀ ਫੁੱਟਬਾਲ ਲੀਗ ਸਟਾਰ ਜੁਜੂ ਸਮਿਥ ਸ਼ੂਸਟਰ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਭਾਰਤ ਵਿਚ ਵਿਰੋਧ ਕਰ ਰਹੇ ਕਿਸਾਨਾਂ ਲਈ ਡਾਕਟਰੀ ਸਹਾਇਤਾ ਵਾਸਤੇ 10 ਹਜ਼ਾਰ ਡਾਲਰ ਦਾਨ ਕੀਤੇ ਹਨ। ਉਸ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਅਸੀਂ ਕਿਸੇ ਵੀ ਵਾਧੂ ਜਿੰਦਗੀ ਨੂੰ ਗੁਆਚਣ ਤੋਂ ਰੋਕ ਸਕਦੇ ਹਾਂ।

Check Also

ਸ੍ਰੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਹੋਈ ਸ਼ੁਰੂ

3 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਚੱਲੇਗੀ ਅਮਰਨਾਥ ਯਾਤਰਾ ਸ੍ਰੀਨਗਰ/ਬਿਊਰੋ ਨਿਊਜ਼ : ਅਮਰਨਾਥ …