14.4 C
Toronto
Saturday, September 19, 2026
spot_img
Homeਭਾਰਤਰਾਫੇਲ ਨੇ ਵਧਾਈ ਚੀਨ ਦੀ ਚਿੰਤਾ

ਰਾਫੇਲ ਨੇ ਵਧਾਈ ਚੀਨ ਦੀ ਚਿੰਤਾ

ਰਾਫੇਲ ਨੇ ਵਧਾਈ ਚੀਨ ਦੀ ਚਿੰਤਾਹਵਾਈ ਫੌਜ ਮੁਖੀ ਬੋਲੇ, ਹਰ ਮੁਸ਼ਕਲ ਨਾਲ ਨਿਪਟਣ ਲਈ ਹਾਂ ਤਿਆਰ
ਨਵੀਂ ਦਿੱਲੀ, ਬਿਊਰੋ ਨਿਊਜ਼
ਭਾਰਤੀ ਹਵਾਈ ਫੌਜ ਦੇ ਮੁਖੀ ਆਰ ਕੇ ਐਸ ਭਦੌਰੀਆ ਨੇ ਬੈਂਗਲੁਰੂ ਵਿਚ ਕਿਹਾ ਕਿ ਰਾਫੇਲ ਜਹਾਜ਼ਾਂ ਦੇ ਆਉਣ ਨਾਲ ਚੀਨ ਦੇ ਖੇਮੇ ਵਿਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਹਵਾਈ ਫੌਜ ਦੇ ਮੁਖੀ ਨੇ ਕਿਹਾ ਕਿ ਚੀਨ ਨੇ ਪੂਰਬੀ ਲੱਦਾਖ ਦੇ ਨੇੜਲੇ ਖੇਤਰਾਂ ਵਿਚ ਆਪਣਾ ਜੇ 20 ਜਹਾਜ਼ ਤੈਨਾਤ ਕੀਤਾ ਸੀ, ਪਰ ਜਦੋਂ ਅਸੀਂ ਇਸ ਖੇਤਰ ਵਿਚ ਰਾਫੇਲ ਤੈਨਾਤ ਕੀਤਾ ਤਾਂ ਉਹ ਪਿੱਛੇ ਹਟ ਗਏ। ਭਦੌਰੀਆ ਹੋਰਾਂ ਨੇ ਕਿਹਾ ਕਿ ਭਾਰਤ ਅਤੇ ਚੀਨ ਵਿਚਕਾਰ ਗੱਲਬਾਤ ਚੱਲ ਰਹੀ ਹੈ ਅਤੇ ਸਾਡੇ ਵਲੋਂ ਵੀ ਗੱਲਬਾਤ ‘ਤੇ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਹੱਦ ਤੋਂ ਪਿੱਛੇ ਹਟਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਤਾਂ ਚੰਗਾ ਹੋਵੇਗਾ, ਪਰ ਜੇਕਰ ਕੋਈ ਮੁਸ਼ਕਲ ਸਥਿਤੀ ਪੈਦਾ ਹੁੰਦੀ ਹੈ ਤਾਂ ਉਸਦਾ ਵੀ ਅਸੀਂ ਸਾਹਮਣਾ ਕਰਨ ਲਈ ਤਿਆਰ ਹਾਂ।

RELATED ARTICLES
POPULAR POSTS