Breaking News
Home / ਭਾਰਤ / ਸ਼ਰਮੀਲਾ ਨੇ ਭੁੱਖ ਹੜਤਾਲ ਛੱਡੀ, ਸੰਘਰਸ਼ ਨਹੀਂ

ਸ਼ਰਮੀਲਾ ਨੇ ਭੁੱਖ ਹੜਤਾਲ ਛੱਡੀ, ਸੰਘਰਸ਼ ਨਹੀਂ

Irom Sharmila ends her fast‘ਅਫਸਪਾ’ ਦੇ ਖ਼ਾਤਮੇ ਲਈ ਮੁੱਖ ਮੰਤਰੀ ਬਣਨਾ ਚਾਹੁੰਦੀ ਹੈ ਮਨੀਪੁਰ ਦੀ ‘ਲੋਹ ਔਰਤ’
ਇੰਫਾਲ/ਬਿਊਰੋ ਨਿਊਜ਼
ਮਨੀਪੁਰ ਦੀ ‘ਲੋਹ ਔਰਤ’ ਇਰੋਮ ਸ਼ਰਮੀਲਾ ਨੇ 16 ਸਾਲਾਂ ਬਾਅਦ ਮੰਗਲਵਾਰ ਨੂੰ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਭੁੱਖ ਹੜਤਾਲ ਸਮਾਪਤ ਕਰ ਦਿੱਤੀ। ਇਹ ਵਿਸ਼ਵ ਦੀ ਸਭ ਤੋਂ ਲੰਬੀ ਭੁੱਖ ਹੜਤਾਲ ਸੀ। ਉਨ੍ਹਾਂ ਐਲਾਨ ਕੀਤਾ ਕਿ ਉਹ ਮੁੱਖ ਮੰਤਰੀ ਬਣਨਾ ਚਾਹੁੰਦੀ ਹੈ ਤਾਂ ਜੋ ਕਲਹਿਣੇ ਕਾਨੂੰਨ ‘ਅਫਸਪਾ’ ਨੂੰ ਰੱਦ ਕੀਤਾ ਜਾ ਸਕੇ। ਸਰਕਾਰੀ ਹਸਪਤਾਲ ਦੇ ਇਕ ਕਮਰੇ, ਜਿਸ ਨੂੰ ਜੇਲ੍ਹ ਵਿਚ ਤਬਦੀਲ ਕੀਤਾ ਗਿਆ ਸੀ, ਬਾਹਰ ਜਦੋਂ ਉਸ ਨੇ ਭੁੱਖ ਹੜਤਾਲ ਸਮਾਪਤ ਕਰਨ ਲਈ ਆਪਣੀ ਤਲੀ ਤੋਂ ਸ਼ਹਿਦ ਚੱਟਿਆ ਤਾਂ ਹੱਕਾਂ ਲਈ ਜਾਨ ਦੀ ਬਾਜ਼ੀ ਲਾਉਣ ਵਾਲੀ 44 ਸਾਲਾ ਸ਼ਰਮੀਲਾ ਭਾਵੁਕ ਹੋ ਗਈ। ਸੰਘਰਸ਼ ਦੌਰਾਨ ਉਸ ਨੂੰ ਜ਼ਿੰਦਾ ਰੱਖਣ ਲਈ ਧੱਕੇ ਨਾਲ ਨੱਕ ਰਾਹੀਂ ਖ਼ੁਰਾਕ ਦਿੱਤੀ ਜਾਂਦੀ ਸੀ।
ਸ਼ਰਮੀਲਾ ਨੇ ਇਥੇ ਪੱਤਰਕਾਰਾਂ ਨੂੰ ਕਿਹਾ, ‘ਮੈਂ ਸਕਾਰਾਤਮਕ ਬਦਲਾਅ ਲਈ ਮਨੀਪੁਰ ਦੀ ਮੁੱਖ ਮੰਤਰੀ ਬਣਨਾ ਚਾਹੁੰਦੀ ਹਾਂ। ਜੇਕਰ ਮੈਂ ਮੁੱਖ ਮੰਤਰੀ ਬਣੀ ਤਾਂ ਸਭ ਤੋਂ ਪਹਿਲਾਂ ਮੈਂ ਅਫਸਪਾ ਰੱਦ ਕਰਾਂਗੀ। ਮੈਨੂੰ ਤਾਕਤ ਦੀ ਲੋੜ ਹੈ। ਮਨੀਪੁਰ ਵਿੱਚ ਸਿਆਸਤ ਬੇਹੱਦ ਗੰਧਲੀ ਹੈ ਅਤੇ ਸਾਰੇ ਇਸ ਬਾਰੇ ਜਾਣਦੇ ਹਨ। ਪਰ ਲੋਕ ਨਹੀਂ ਜਾਣਦੇ ਕਿ ਉਹ ਵੀ ਇਸ ਗੰਦਗੀ ਵਿੱਚ ਸ਼ਾਮਲ ਹਨ। ਮੈਂ ਵਿਧਾਇਕਾਂ ਨੂੰ ਆਪਣੇ ਨਾਲ ਜੁੜਨ ਲਈ ਸੱਦਾ ਦੇਣਾ ਚਾਹੁੰਦੀ ਹਾਂ ਤਾਂ ਜੋ ਮੁੱਖ ਮੰਤਰੀ ਇਬੋਬੀ ਦੀ ਸਰਕਾਰ ਨੂੰ ਡੇਗਿਆ ਜਾ ਸਕੇ।’ ਉਨ੍ਹਾਂ ਕਿਹਾ ਕਿ ਉਹ ਹੁਣ ਆਸ਼ਰਮ ਵਿੱਚ ਰਹੇਗੀ ਅਤੇ ਉਸ ਨੂੰ ਸੁਰੱਖਿਆ ਕੋਈ ਲੋੜ ਨਹੀਂ ਹੈ। ਇਸ ਤੋਂ ਪਹਿਲਾਂ ਸਵੇਰੇ ਇੰਫਾਲ ਦੇ ਦੱਖਣੀ ਜ਼ਿਲ੍ਹੇ ਦੇ ਚੀਫ ਜੁਡੀਸ਼ਲ ਮੈਜਿਸਟਰੇਟ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਧਾਰਾ 309 (ਖ਼ੁਦਕੁਸ਼ੀ ਦਾ ਯਤਨ) ਜ਼ਮਾਨਤਯੋਗ ਅਪਰਾਧ ਹੈ। ਇਸ ਲਈ 10 ਹਜ਼ਾਰ ਦੇ ਮੁਚੱਲਕੇ ‘ਤੇ ਉਸ ਨੂੰ ਜ਼ਮਾਨਤ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ। ਸ਼ਰਮੀਲਾ ਨੂੰ 23 ਅਗਸਤ ਨੂੰ ਮੁੜ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ।
ਮੋਦੀ ਨੂੰ ਅਹਿੰਸਾ ਦੇ ਰਾਹ ‘ਤੇ ਚੱਲਣ ਦੀ ਲੋੜ: ਸ਼ਰਮੀਲਾ
ਨਰਿੰਦਰ ਮੋਦੀ ਬਾਰੇ ਪੁੱਛਣ ‘ਤੇ ਸ਼ਰਮੀਲਾ ਨੇ ਕਿਹਾ, ‘ਪ੍ਰਧਾਨ ਮੰਤਰੀ ਤੁਹਾਨੂੰ ਇਸ ਉਮਰ ਵਿੱਚ ਅਹਿੰਸਾ ਦੀ ਲੋੜ ਹੈ। ਇਸ ਬੇਕਿਰਕ ਕਾਨੂੰਨ (ਅਫਸਪਾ) ਬਗ਼ੈਰ ਹੀ ਤੁਸੀਂ ਸਾਡੇ ਨਾਲ ਜੁੜਨ ਦੇ ਯੋਗ ਹੋਵੋਗੇ। ਮੋਦੀ ਨੂੰ ਗਾਂਧੀ ਜੀ ਦੇ ਅਹਿੰਸਾ ਦੇ ਰਾਹ ‘ਤੇ ਚੱਲਣ ਦੀ ਲੋੜ ਹੈ।’
’84 ਕਤਲੇਆਮ ‘ਚ ਕਮਲ ਨਾਥ ਦੀ ਭੂਮਿਕਾ ਬਾਰੇ ਸਬੂਤ ਪੇਸ਼
ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਆਗੂ ਕਮਲ ਨਾਥ ਦੀਆਂ ਕਾਨੂੰਨੀ ਮੁਸ਼ਕਲਾਂ ਵਧ ਗਈਆਂ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਮਲ ਨਾਥ ਦੇ ਖਿਲਾਫ 1984 ਵਿਚ ਦੋ ਸਿੱਖਾਂ ਦੇ ਕਤਲ ਦੇ ਮਾਮਲੇ ਵਿਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਕੇਸ ਦਰਜ ਕਰਨ ਦੀ ਅਪੀਲ ਕੀਤੀ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਭੇਜੀ ਆਪਣੀ ਸ਼ਿਕਾਇਤ ਵਿਚ ਜੀਕੇ ਨੇ 1984 ਸਿੱਖ ਕਤਲੇਆਮ ਦੇ ਕੇਸਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਜਾਂ ਸਬੰਧਤ ਪੁਲਿਸ ਥਾਣੇ ਨੂੰ ਕਮਲ ਨਾਥ ਖਿਲਾਫ ਇਸ ਹਮਲੇ ਦੌਰਾਨ ਦੋ ਸਿੱਖਾਂ ਦੇ ਹੋਏ ਕਤਲ ਦੀ ਨਵੀਂ ਐਫ ਆਈ ਆਰ ਦਰਜ ਕਰਨ ਦੀ ਗ੍ਰਹਿ ਮੰਤਰੀ ਤੋਂ ਮੰਗ ਕੀਤੀ ਹੈ।
ਜੀਕੇ ਨੇ ਆਖਿਆ ਕਿ ਕਮਲਨਾਥ ਨੇ 1 ਨਵੰਬਰ 1984 ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ‘ਤੇ ਹੋਏ ਹਮਲੇ ਦੀ ਅਗਵਾਈ ਕੀਤੀ ਸੀ। ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਸੰਜੇ ਸੂਰੀ ਦੀ ਕਿਤਾਬ ਦਾ ਹਵਾਲਾ ਦਿੰਦੇ ਹੋਏ ਜੀਕੇ ਨੇ ਕਮਲ ਨਾਥ ਦੇ ਨਾਲ ਤਿੰਨ ਮੂਰਤੀ ਮਾਰਗ ਤੋਂ ਆਈ ਭੀੜ ਵਲੋਂ ਗੁਰਦੁਆਰਾ ਸਾਹਿਬ ‘ਤੇ ਕੀਤੇ ਗਏ ਹਮਲੇ ਦੌਰਾਨ ਮੌਜੂਦ ਰਹੇ।

Check Also

ਚੀਨ ਭਾਰਤ ਦਾ ਦੁਸ਼ਮਣ ਨਹੀਂ, ਸਾਨੂੰ ਕਰਨਾ ਚਾਹੀਦਾ ਮਿਲ ਕੇ ਕੰਮ : ਸੈਮ ਪਿਤਰੋਦਾ

ਨਵੀਂ ਦਿੱਲੀ/ਬਿਊਰੋ ਨਿਊਜ਼ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਤੇ ਰਾਹੁਲ ਗਾਂਧੀ ਦੇ ਕਰੀਬੀ ਸੈਮ ਪਿਤਰੋਦਾ …