ਸ਼ੋਸਲ ਮੀਡੀਆ ‘ਤੇ ਪੋਸਟਰ ਵਾਇਰਲ ਹੋਣ ਮਗਰੋਂ ਪਿਆ ਪੁਆੜਾ
ਨਵੀਂ ਦਿੱਲੀ/ਬਿਊਰੋਨਿਊਜ਼
ਅਮੇਠੀ ਤੋਂ ਸੰਸਦ ਮੈਂਬਰ ਸਮ੍ਰਿਤੀ ਇਰਾਨੀ ਦੀ ਫੋਟੋ ਵਾਲਾ ਇੱਕ ਪੋਸਟਰ ਵਟਸਐਪ ‘ਤੇ ਵਾਇਰਲ ਹੋ ਰਿਹਾ ਹੈ। ਪੋਸਟਰ ਵਿੱਚ ਲਿਖਿਆ ਹੈ, ‘ਅਮੇਠੀ ਤੋਂ ਸੰਸਦ ਮੈਂਬਰ ਬਣਨ ਤੋਂ ਬਾਅਦ, ਸਾਲ ਵਿੱਚ ਦੋ ਦਿਨ ਕੁਝ ਹੀ ਘੰਟਿਆਂ ਲਈ ਆਪਣੀ ਹਾਜ਼ਰੀ ਲਗਾਉਣ ਵਾਲੀ ਸੰਸਦ ਮੈਂਬਰ ਸਮ੍ਰਿਤੀ ਇਰਾਨੀ ਅਮੇਠੀ ਦੀ ਜਨਤਾ ਅੱਜ ਕੋਰੋਨਾ ਮਹਾਂਮਾਰੀ ਦੇ ਦਰਦ ਤੋਂ ਦੁਖੀ ਅਤੇ ਡਰੀ ਹੋਈ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਲਾਪਤਾ ਹੋ। ਪਰ ਅੱਜ ਅਮੇਠੀ ਦੇ ਸੰਸਦ ਮੈਂਬਰ ਹੋਣ ਦੇ ਨਾਤੇ, ਅਮੇਠੀ ਦੇ ਨਿਰਦੋਸ਼ ਲੋਕ ਇਸ ਔਖੇ ਸਮੇਂ ਵਿੱਚ ਆਪਣੀਆਂ ਜ਼ਰੂਰਤਾਂ ਅਤੇ ਮੁਸੀਬਤਾਂ ਲਈ ਤੁਹਾਨੂੰ ਲੱਭ ਰਹੇ ਹਨ।ਇਨ੍ਹਾਂ ਪੋਸਟਰਾਂ ਨੂੰ ਕੰਧਾਂ ‘ਤੇ ਲਗਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਆਲ ਇੰਡੀਆ ਮਹਿਲਾ ਕਾਂਗਰਸ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਵੀ ਇਹੋ ਪੋਸਟਰ ਟਵੀਟ ਕੀਤਾ ਗਿਆ ਸੀ।