Breaking News
Home / ਭਾਰਤ / ਰਾਫੇਲ ਦੀ ਡਿਲੀਵਰੀ ‘ਤੇ ਨਹੀਂ ਪਵੇਗਾ ਕੋਰੋਨਾ ਦਾ ਅਸਰ

ਰਾਫੇਲ ਦੀ ਡਿਲੀਵਰੀ ‘ਤੇ ਨਹੀਂ ਪਵੇਗਾ ਕੋਰੋਨਾ ਦਾ ਅਸਰ

ਫਰਾਂਸ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਦਿੱਤਾ ਭਰੋਸਾ

ਨਵੀਂ ਦਿੱਲੀ/ਬਿਊਰੋ ਨਿਊਜ਼ ਕਰੋਨਾ ਸੰਕਟ ਨਾਲ ਪੂਰੀ ਦੁਨੀਆ ਜੂਝ ਰਹੀ ਹੈ। ਇਸ ਦਾ ਵਿਆਪਕ ਅਸਰ ਵਿਸ਼ਵ ਪੱਧਰ ਉੱਤੇ ਵੇਖਣ ਨੂੰ ਮਿਲ ਰਿਹਾ ਹੈ। ਇਸ ਗੱਲ ਦੀ ਸੰਭਾਵਨਾ ਸੀ ਕਿ ਕਰੋਨਾ ਮਹਾਂਮਾਰੀ ਕਾਰਨ ਰਾਫੇਲ ਜਹਾਜ਼ ਦੀ ਡਿਲੀਵਰੀ ਵਿੱਚ ਵੀ ਦੇਰੀ ਹੋ ਸਕਦੀ ਹੈ, ਪਰ ਅੱਜ ਫਰਾਂਸ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਭਰੋਸਾ ਦਿੱਤਾ ਹੈ ਕਿ ਰਾਫੇਲ ਨੂੰ ਸਮੇਂ ਸਿਰ ਭਾਰਤ ਦੇ ਹਵਾਲੇ ਕਰ ਦਿੱਤਾ ਜਾਵੇਗਾ।ਅੱਜ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਫਰਾਂਸ ਦੇ ਹਥਿਆਰ ਬਲ ਦੇ ਮੰਤਰੀ ਫਲੋਰੈਂਸ ਵਿਚਕਾਰ ਟੈਲੀਫੋਨ ਰਾਹੀਂ ਗੱਲਬਾਤ ਹੋਈ।

Check Also

ਦਿੱਲੀ ਵਿਧਾਨ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ

ਪਹਿਲੀ ਲਿਸਟ ਵਿਚ 11 ਉਮੀਦਵਾਰਾਂ ਦੇ ਨਾਮ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਦਿੱਲੀ …