Breaking News
Home / ਫ਼ਿਲਮੀ ਦੁਨੀਆ / ਸ਼੍ਰੋਮਣੀ ਪੁਰਸਕਾਰ: ਪ੍ਰੋ. ਕਸੇਲ, ਔਲਖ ਤੇ ਤਸਨੀਮ ਬਣੇ ‘ਪੰਜਾਬੀ ਸਾਹਿਤ ਰਤਨ’

ਸ਼੍ਰੋਮਣੀ ਪੁਰਸਕਾਰ: ਪ੍ਰੋ. ਕਸੇਲ, ਔਲਖ ਤੇ ਤਸਨੀਮ ਬਣੇ ‘ਪੰਜਾਬੀ ਸਾਹਿਤ ਰਤਨ’

1269616__12 copy copyਪੰਜਾਬੀ ‘ਵਰਸਿਟੀ ਵਿੱਚ ਹੋਏ ਸਮਾਗਮ ਦੌਰਾਨ ਤਿੰਨ ਸਾਲਾਂ ਦੇ ਪੁਰਸਕਾਰਾਂ ਦੀ ਵੰਡ; 60 ਸ਼ਖ਼ਸੀਅਤਾਂ ਦਾ ਸਨਮਾਨ
ਪਟਿਆਲਾ/ਬਿਊਰੋ ਨਿਊਜ਼
ਪੰਜਾਬੀ ਯੂਨੀਵਰਸਿਟੀ ਦੇ ਗੁਰੂ ਤੇਗ਼ ਬਹਾਦਰ ਹਾਲ ਵਿੱਚ ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ ਨੇ ਸਾਲ 2012, 2013 ਤੇ 2014 ਦੇ ਪੁਰਸਕਾਰਾਂ ਦੀ ਵੰਡ ਕੀਤੀ ਗਈ। ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਵੱਲੋਂ ਦਿੱਤੇ ਗਏ 60 ਸਨਮਾਨਾਂ ਵਿੱਚ ਲੇਖਕਾਂ, ਸਾਹਿਤਕਾਰਾਂ, ਕਵੀਆਂ, ਪੱਤਰਕਾਰਾਂ, ਢਾਡੀਆਂ, ਕਵੀਸ਼ਰਾਂ, ਰਾਗੀਆਂ, ਗਾਇਕਾਂ ਅਤੇ ਸੰਗੀਤਕਾਰਾਂ ਨੂੰ 2.92 ਕਰੋੜ ਦੀ ਰਕਮ ਨਾਲ ਸਨਮਾਨਿਆ ਗਿਆ। ਸਭ ਤੋਂ ਪ੍ਰਮੁੱਖ ਪੁਰਸਕਾਰ ਪੰਜਾਬੀ ਸਾਹਿਤ ਰਤਨ ਸਾਲ 2012 ਵਾਸਤੇ ਪ੍ਰੋ. ਕਿਰਪਾਲ ਸਿੰਘ ਕਸੇਲ, 2013 ਵਾਸਤੇ ਅਜਮੇਰ ਸਿੰਘ ਔਲਖ ਤੇ 2014 ਵਾਸਤੇ ਨਿਰੰਜਨ ਤਸਨੀਮ ਨੂੰ ਦਿੱਤਾ ਗਿਆ। ਇਨ੍ਹਾਂ ਸ਼ਖ਼ਸੀਅਤਾਂ ਨੂੰ 10-10 ਲੱਖ ਰੁਪਏ ਨਕਦ, ਤਮਗ਼ਾ, ਸਨਮਾਨ ਪੱਤਰ ਤੇ ਸ਼ਾਲ ઠਸਨਮਾਨ ਵਜੋਂ ਦਿੱਤਾ ਗਿਆ। ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਮੋਹਨ ਭੰਡਾਰੀ, ਬਲਦੇਵ ਸਿੰਘ ਸੜਕਨਾਮਾ ਤੇ ਅਵਤਾਰ ਸਿੰਘ ਬਲਿੰਗ ਨੂੰ, ਸ਼੍ਰੋਮਣੀ ਹਿੰਦੀ ਸਾਹਿਤਕਾਰ ਪੁਰਸਕਾਰ ਮਾਧਵ ਕੌਸ਼ਿਕ, ਡਾ. ਤਰਸੇਮ ਗੁਜਰਾਲ ਤੇ ਮੋਹਨ ਸਪਰਾ ਨੂੰ, ਸ਼੍ਰੋਮਣੀ ਉਰਦੂ ਸਾਹਿਤਕਾਰ ਪੁਰਸਕਾਰ ਜਨਾਬ ਮਹੇਸ਼ ਪਟਿਆਲਵੀ, ਡਾ. ਮੁਹੰਮਦ ਇਕਬਾਲ ਤੇ ਡਾ. ਰੇਨੂ ਬਹਿਲ ਨੂੰ ਦਿੱਤਾ ਗਿਆ। ਸ਼੍ਰੋਮਣੀ ਸੰਸਕ੍ਰਿਤ ਸਾਹਿਤਕਾਰ ਪੁਰਸਕਾਰ ਡਾ. ਸ਼ਸ਼ੀਧਰ ਸ਼ਰਮਾ, ਡਾ. ਭੂਸ਼ਨ ਲਾਲ ਸ਼ਰਮਾ ਤੇ ਡਾ. ਲੇਖ ਰਾਮ ਨੂੰ, ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਜਸਵਿੰਦਰ ਸਿੰਘ, ਗੁਰਭਜਨ ਸਿੰਘ ਗਿੱਲ ਅਤੇ ਪ੍ਰੋ. ਕੁਲਵੰਤ ਸਿੰਘ ਗਰੇਵਾਲ ਨੂੰ, ਸ਼੍ਰੋਮਣੀ ਪੰਜਾਬੀ ਆਲੋਚਕ/ਖੋਜ ਤੇ ਸਾਹਿਤਕਾਰ ਪੁਰਸਕਾਰ ਡਾ. ਸੁਰਜੀਤ ਸਿੰਘ ਭੱਟੀ, ਡਾ. ਬਲਕਾਰ ਸਿੰਘ ਤੇ ਡਾ. ਤੇਜਵੰਤ ਸਿੰਘ ਗਿੱਲ ਨੂੰ, ਸ਼੍ਰੋਮਣੀ ਪੰਜਾਬੀ ਗਿਆਨ ਸਾਹਿਤਕਾਰ ਪੁਰਸਕਾਰ ਗਿਆਨੀ ਬਲਵੰਤ ਸਿੰਘ ਕੋਠਾਗੁਰੂ, ਡਾ. ਕਿਰਪਾਲ ਸਿੰਘ ਤੇ ਪ੍ਰੋ. ਅੱਛਰੂ ਸਿੰਘ ਨੂੰ ਦਿੱਤਾ ਗਿਆ।
ਸ਼੍ਰੋਮਣੀ  ਪੰਜਾਬੀ ਸਾਹਿਤਕਾਰ (ਵਿਦੇਸ਼ੀ) ਸਨਮਾਨ ਕੇਸ਼ਰ ਸਿੰਘ ਨੀਰ, ਗੁਰਬਖ਼ਸ਼ ਸਿੰਘ ਭੰਡਾਲ ਤੇ ਅਜੀਤ ਸਿੰਘ ਰਾਹੀ ਨੂੰ, ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਪੰਜਾਬੋਂ ਬਾਹਰ) ਦਾ ਸਨਮਾਨ ਸ੍ਰੀਮਤੀ ਚੰਦਨ ਨੇਗੀ, ਸ੍ਰੀਮਤੀ ਰਸ਼ਪਿੰਦਰ ਰਸ਼ਿਮ ਤੇ ਸ਼ੇਖ ਖਾਲਿਦ ਹੁਸੈਨ ਨੂੰ ਦਿੱਤਾ ਗਿਆ। ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਦਾ ਸਨਮਾਨ ਸ੍ਰੀਮਤੀ ਸੰਤੋਸ਼ ਸਾਹਨੀ, ਆਤਮਾ ਸਿੰਘ ਚਿੱਟੀ ਤੇ ਅਮਰੀਕ ਸਿੰਘ ਤਲਵੰਡੀ ਨੂੰ, ਸ਼੍ਰੋਮਣੀ ਪੰਜਾਬੀ ਪੱਤਰਕਾਰ ਦਾ ਸਨਮਾਨ ਅਮਰ ਸਿੰਘ ਭੁੱਲਰ, ਹਰਜਿੰਦਰ ਸਿੰਘ ਲਾਲ ਤੇ ਭੂਸ਼ਨ ਸੂਦ ਨੂੰ, ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੱਤਰਕਾਰ ਦਾ ਸਨਮਾਨ ਨਰਿੰਜਨ ਸਿੰਘ ਸਾਥੀ, ਸ਼ੁਸ਼ੀਲ ਦੁਸਾਂਝ ਤੇ ਵਰਿੰਦਰ ਸਿੰਘ ਵਾਲੀਆਂ ਨੂੰ ਦਿੱਤਾ ਗਿਆ। ਸ਼੍ਰੋਮਣੀ ਰਾਗੀ ਵਜੋਂ ਸਨਮਾਨ ਭਾਈ ਹਰੀ ਸਿੰਘ, ਪ੍ਰੋ. ਕਰਤਾਰ ਸਿੰਘ ਤੇ ਭਾਈ ਜਸਵੰਤ ਸਿੰਘ ਨੂੰ, ਸ਼੍ਰੋਮਣੀ ਢਾਡੀ/ਕਵੀਸ਼ਰ ਸਨਮਾਨ ਪੰਡਿਤ ਬ੍ਰਿਜਲਾਲ ਧੌਲਾ, ਭਾਈ ਮਹਿੰਦਰ ਸਿੰਘ ਸਿਬੀਆਂ ਅਤੇ ਦੇਸ਼ ਰਾਜ ਲਚਕਾਣੀ ਨੂੰ, ਸ਼੍ਰੋਮਣੀ ਪੰਜਾਬੀ ਟੈਲੀਵਿਜ਼ਨ/ ਰੇਡੀਓ/ਫਿਲਮ ਪੁਰਸਕਾਰ ਬੂਟਾ ਸਿੰਘ ਸ਼ਾਦ, ਸਤੀਸ਼ ਕੌਲ ਤੇ ਬਲਦੇਵ ਸਿੰਘ ਗਿੱਲ ਨੂੰ, ਸ਼੍ਰੋਮਣੀ ਪੰਜਾਬੀ ਨਾਟਕ/ਥੀਏਟਰ ਪੁਰਸਕਾਰ ਦਵਿੰਦਰ ਦਮਨ, ਗੁਰਚਰਨ ਸਿੰਘ ਚੰਨੀ ਤੇ ਡਾ. ਪਾਲੀ ਭੁਪਿੰਦਰ ਸਿੰਘ ਨੂੰ ਅਤੇ ਸ਼੍ਰੋਮਣੀ ਪੰਜਾਬੀ ਗਾਇਕ/ਸੰਗੀਤਕਾਰ ਮੁਹੰਮਦ ਸਦੀਕ, ਗੁਰਦਾਸ ਮਾਨ ਅਤੇ ਸੁਰਿੰਦਰ ਛਿੰਦਾ ਨੂੰ ਦਿੱਤਾ ਗਿਆ। ਇਨ੍ਹਾਂ ਸ਼ਖ਼ਸੀਅਤਾਂ ਨੂੰ ਸਨਮਾਨ ਪੱਤਰ, ਸ਼ਾਲ, ਤਮਗ਼ਾ ਅਤੇ 5-5 ਲੱਖ ਰੁਪਏ ਨਕਦ ਇਨਾਮ ਦਿੱਤਾ ਗਿਆ। ਇਸ ਮੌਕੇ 6 ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨਿਆ ਗਿਆ ਜਿਨ੍ਹਾਂ ਵਿੱਚ ਦਵਿੰਦਰ ਸਿੰਘ ਤੇ ਰਘਵੀਰ ਸਿੰਘ ਬੈਂਸ ਨੂੰ ਡੇਢ-ਡੇਢ ਲੱਖ ਰੁਪਏ ਅਤੇ ਪੰਡਤ ਰਾਓ ਧਰੇਨਵਰ, ਰਣਜੀਤ ਰਾਣਾ, ਮਲਕੀਤ ਸਿੰਘ ਗੁਆਰਾ ਤੇ ਬਚਨ ਸਿੰਘ ਸਰਲ ਨੂੰ 1-1 ਲੱਖ ਰੁਪਏ ਨਕਦ ਤੇ ਸ਼ਾਲ ਨਾਲ ਨਿਵਾਜਿਆ ਗਿਆ।
ਇਸ ਮੌਕੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਗੁਰਸ਼ਰਨ ਕੌਰ ਵਾਲੀਆ, ਉਚੇਰੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ, ਉੱਘੇ ਲੋਕ ਗਾਇਕ ਪੰਮੀ ਬਾਈ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਜਸਪਾਲ ਸਿੰਘ ਕਲਿਆਣ, ਰਣਧੀਰ ਸਿੰਘ ਰੱਖੜਾ, ਸਿੱਖ ਬੁੱਧੀਜੀਵੀ ਕੌਂਸਲ ਦੇ ਪ੍ਰਧਾਨ ਪ੍ਰੋ. ਬਲਦੇਵ ਸਿੰਘ ਬੱਲੂਆਣਾ ਤੇ ਡੀਪੀਆਈ ਕਾਲਜਾਂ ਟੀ. ਕੇ. ਗੋਇਲ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।
ਪੰਜਾਬੀ ਵਰਸਿਟੀ ਦੇ ਚਾਰ ਪ੍ਰੋਫ਼ੈਸਰਾਂ ਦੇ ਹਿੱਸੇ ਆਏ ਪੁਰਸਕਾਰ
ਭਾਸ਼ਾ ਵਿਭਾਗ ਵੱਲੋਂ ਦਿੱਤੇ ਗਏ ਸਨਮਾਨਾਂ ਵਿੱਚ ਚਾਰ ਪੁਰਸਕਾਰ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫ਼ੈਸਰਾਂ ਦੇ ਹਿੱਸੇ ਆਏ ਹਨ। ਇਨ੍ਹਾਂ ਪ੍ਰੋਫ਼ੈਸਰਾਂ ਵਿੱਚ ਡਾ. ਵਰਿੰਦਰ ਵਾਲੀਆ, ਪ੍ਰੋ. ਕੁਲਵੰਤ ਗਰੇਵਾਲ, ਪ੍ਰੋ. ਸੁਰਜੀਤ ਸਿੰਘ ਭੱਟੀ ਤੇ ਡਾ. ਬਲਕਾਰ ਸਿੰਘ ਦਾ ਨਾਮ ਸ਼ਾਮਲ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਯੂਨੀਵਰਸਿਟੀ ਲਈ ਇਹ ਮਾਣ ਵਾਲੀ ਗੱਲ ਹੈ।
ਸਨਮਾਨ ਹਾਸਲ ਕਰਨ ਵਾਲੀਆਂ ਕੁਝ ਸ਼ਖ਼ਸੀਅਤਾਂ ਰਹੀਆਂ ਗ਼ੈਰਹਾਜ਼ਰ
ਪੁਰਸਕਾਰ ਵੰਡ ਸਮਾਗਮ ਵਿੱਚ ਸਨਮਾਨ ਹਾਸਲ ਕਰਨ ਲਈ ਗੁਰਦਾਸ ਮਾਨ ਅਤੇ ਸਤੀਸ਼ ਕੌਲ ਨਹੀਂ ਆਏ ਤੇ ਨਾ ਹੀ ਉਨ੍ਹਾਂ ਵੱਲੋਂ ਕੋਈ ਹੋਰ ਪੁੱਜਿਆ। ਨਾਟਕਕਾਰ ਦਵਿੰਦਰ ਦਮਨ ਦੀ ਪਤਨੀ ਨੇ ਉਨ੍ਹਾਂ ਦਾ ਸਨਮਾਨ ਹਾਸਲ ਕੀਤਾ। ਗ਼ਜ਼ਲਗੋ ਜਸਵਿੰਦਰ ਦਾ ਸਨਮਾਨ ਉਨ੍ਹਾਂ ਦੀ ਭੈਣ ਨੇ ਹਾਸਲ ਕੀਤਾ। ਬਾਲ ਸਾਹਿਤਕਾਰ ਸੰਤੋਸ਼ ਸਾਹਨੀ ਦਾ ਪੁਰਸਕਾਰ ਦਰਸ਼ਨ ਸਿੰਘ ਆਸਟ ਨੇ ਲਿਆ। ਦਵਿੰਦਰ ਸਿੰਘ ਦੀ ਗ਼ੈਰਹਾਜ਼ਰੀ ਵਿੱਚ ਉਨ੍ਹਾਂ ਦਾ ਪੁਰਸਕਾਰ ਜਸਬੀਰ ਸਿੰਘ ਨੇ ਹਾਸਲ ਕੀਤਾ।
ਸਮਾਗਮ ਅਨੁਸ਼ਾਸਨ ਤੇ ਮਾਪਦੰਡਾਂ ਪੱਖੋਂ ਰਿਹਾ ਢਿੱਲਾ
ਭਾਸ਼ਾ ਵਿਭਾਗ ਪੰਜਾਬ ਵੱਲੋਂ ਪੁਰਸਕਾਰ ਵੰਡ ਸਮਾਗਮ ਅਨੁਸ਼ਾਸਨ ਅਤੇ ਮਾਪਦੰਡਾਂ ਪੱਖੋਂ ਢਿੱਲਾ ਰਿਹਾ। ਇਸ ਸੂਬਾ ਪੱਧਰੀ ਸਮਾਗਮ ਵਿੱਚ ਮੁੱਖ ਮਹਿਮਾਨ ਜਥੇਦਾਰ ਅਵਤਾਰ ਸਿਘ ਮੱਕੜ ਨਾ ਪੁੱਜੇ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਵੀ ਬੇਰੁਖ਼ੀ ਵੇਖਣ ਨੂੰ ਮਿਲੀ।

Check Also

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …