4.9 C
Toronto
Sunday, October 26, 2025
spot_img
Homeਫ਼ਿਲਮੀ ਦੁਨੀਆਬੀਤੇ ਦੌਰ ਦੇ ਰੀਤੀ ਰਿਵਾਜਾਂ ਤੇ ਸਮਾਜਿਕ ਸੋਚ ਨਾਲ ਜੁੜੀ ਹੈ ਮੈਂਡੀ...

ਬੀਤੇ ਦੌਰ ਦੇ ਰੀਤੀ ਰਿਵਾਜਾਂ ਤੇ ਸਮਾਜਿਕ ਸੋਚ ਨਾਲ ਜੁੜੀ ਹੈ ਮੈਂਡੀ ਤੱਖਰ ਤੇ ਜੋਬਨਪ੍ਰੀਤ ਦੀ ਫ਼ਿਲਮ ‘ਸਾਕ’

ਹਰਜਿੰਦਰ ਸਿੰਘ ਜਵੰਦਾ
ਪਾਲੀਵੁੱਡ ਅੰਦਰ ਫ਼ੌਜੀ ਜੀਵਨ ਬਾਰੇ ਅਨੇਕਾਂ ਫ਼ਿਲਮਾਂ ਬਣੀਆ ਜੋ ਬਹਾਦਰੀ ਅਤੇ ਦੇਸ਼ ਭਗਤੀ ਦੇ ਜ਼ਜਬਿਆਂ ਦੀ ਪੇਸ਼ਕਾਰੀ ਤੱਕ ਸੀਮਤ ਰਹੀਆਂ ਪ੍ਰੰਤੂ 6 ਸਤੰਬਰ ਨੂੰ ਰਿਲੀਜ਼ ਹੋ ਰਹੀ ਫਿਲਮ ‘ਸਾਕ’ ਇੱਕ ਨੌਜਵਾਨ ਫੌਜੀ ਦੀ ਪਿਆਰ ਕਹਾਣੀ ਅਧਾਰਤ ਹੈ ਜਿਸ ਵਿੱਚ ਭਾਵੁਕਤਾ, ਪਿਆਰ ਅਤੇ ਰਿਸ਼ਤਿਆਂ ਦੀ ਖਿੱਚ ਹੈ। ਮਿਨਹਾਸ ਫਿਲਮਜ਼ ਪ੍ਰਾਈਵੇਟ ਲਿਮਟਿਡ ਦੇ ਬੈਨਰ ਹੇਠ ਜਤਿੰਦਰ ਜੇ ਮਿਨਹਾਸ ਤੇ ਰੁਪਿੰਦਰ ਪ੍ਰੀਤ ਮਿਨਹਾਸ ਦੀ ਇਸ ਫ਼ਿਲਮ ਵਿੱਚ ਦਰਸ਼ਕ ਮੈਂਡੀ ਤੱਖਰ ਅਤੇ ਜੋਬਨਪ੍ਰੀਤ ਨੂੰ ਮੁੱਖ ਭੂਮਿਕਾ ਵਿੱਚ ਵੇਖਣਗੇ। ਫ਼ਿਲਮ ਦੀ ਕਹਾਣੀ ਕੰਵਲਜੀਤ ਸਿੰਘ ਨੇ ਲਿਖੀ ਤੇ ਡਾਇਰੈਕਟ ਕੀਤੀ ਹੈ।
ਜੋਬਨਪ੍ਰੀਤ ਨੇ ਦੱਸਿਆ ਕਿ ਬਤੌਰ ਹੀਰੋ ਇਹ ਫਿਲਮ ਉਸਦੀ ਪਹਿਲੀ ਫਿਲਮ ਹੈ ਜਦਕਿ ਸਹਾਇਕ ਕਲਾਕਾਰ ਵਜੋਂ ਉਹ ਪਹਿਲਾਂ ਕਈ ਫਿਲਮਾਂ ਕਰ ਚੁੱਕਾ ਹੈ। ਇਹ ਇੱਕ ਪੀਰੀਅਡ ਫਿਲਮ ਹੈ ਜੋ ਬੀਤੇ ਦੌਰ ਦੇ ਰੀਤੀ ਰਿਵਾਜਾਂ ਤੇ ਸਮਾਜਿਕ ਸੋਚ ਨਾਲ ਜੁੜੀ ਹੋਈ ਹੈ। ਫਿਲਮ ਵਿੱਚ ਮੈਂਡੀ ਤੱਖਰ ਤੇ ਜੋਬਨਪ੍ਰੀਤ ਤੀ ਜੋੜੀ ਤੋਂ ਇਲਾਵਾ ਮੁਕਲ ਦੇਵ, ਮਹਾਂਬੀਰ ਭੁੱਲਰ, ਸੋਨਪ੍ਰੀਤ ਜਵੰਧਾ, ਸਿਮਰਨ ਸਹਿਜਪਾਲ, ਗੁਰਦੀਪ ਬਰਾੜ, ਸੁਖਬੀਰ ਬਾਠ, ਪ੍ਰਭਸ਼ਰਨ ਕੌਰ ਅਤੇ ਦਿਲਾਵਰ ਸਿੱਧੂ ਆਦਿ ਕਲਾਕਾਰਾਂ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦੇ ਗੀਤ ਕੈਲਾਸ਼ ਖ਼ੇਰ, ਮੰਨਤ ਨੂਰ, ਬੀਤ ਬਲਜੀਤ, ਹਰਸ਼ਦੀਪ ਕੌਰ, ਕਰਤਾਰ ਕਮਲ ਨੇ ਗਾਏ ਹਨ ਜਿਸਨੂੰ ਬੀਤ ਬਲਜੀਤ ਅਤੇ ਕਰਤਾਰ ਕਮਲ ਨੇ ਲਿਖਿਆ ਹੈ। ਇਹ ਫਿਲਮ 6 ਸਤੰਬਰ ਨੂੰ ਵਾਇਟ ਹਿੱਲ ਸਟੂਡੀਓ ਵਲੋਂ ਦੇਸ ਵਿਦੇਸ਼ਾਂ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ।

RELATED ARTICLES
POPULAR POSTS