ਹਰਚੰਦ ਸਿੰਘ ਬਾਸੀ
ਪਿਛਲੇ ਦਿਨੀਂ ਕਲਾ ਕੇਂਦਰ ਖੰਨਾ ਵੱਲੋਂ ਤਾਜਬੈਂਕਟਹਾਲਵਿਖੇ ਲਘੂਫਿਲਮ ‘ਚੰਮ’ ਪਬਲਿਕ ਨੂੰ ਦਿਖਾਈ ਗਈ। ਇਸ ਦਾ ਪ੍ਰਬੰਧ ਬਲਦੇਵ ਸਿੰਘ ਰੈਪਾ ਦੇ ਸਹਿਯੋਗ ਨਾਲਤਰਕਸ਼ੀਲ ਸੁਸਾਇਟੀ ਵੱਲੋਂ ਕੀਤਾ ਗਿਆ ਸੀ। ਵੱਡੀ ਗਿਣਤੀ ਵਿੱਚ ਔਰਤਾਂ ਆਦਮੀਫਿਲਮਦੇਖਣਲਈਹਾਲ ਵਿੱਚ ਪਹੁੰਚੇ ਸਨ।ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਕਲਾ ਕੇਂਦਰ ਖੰਨਾ (ਪੰਜਾਬ) ਦੇ ਨੁਮਾਇੰਦੇ ਸੁਰਿੰਦਰ ਸ਼ਰਮਾ ਨੇ ਫਿਲਮਬਣਾਉਣਦਾਮਕਸਦਅਤੇ ਫਿਲਮ ਨੂੰ ਬਣਾਉਣ ਵਿੱਚ ਆਰਥਿਕ ਤੰਗੀਆਂ ਦੀ ਗੱਲ ਕੀਤੀ।ਪਰ ਉਸ ਨੇ ਇਹ ਵੀ ਦੱਸਿਆ ਕਿ ਪ੍ਰਸਿੱਧ ਸਵ: ਨਾਟਕਕਾਰ ਗੁਸ਼ਰਨਭਾਅ ਜੀ ਦੇ ਮਿਸ਼ਨ ਨੂੰ ਜਾਰੀ ਰੱਖਦਿਆਂ ਦਲਿਤਾਂ ਅਤੇ ਗਰੀਬਾਂ ਦੇ ਹੱਕਾਂ ਦੇ ਸੋਸ਼ਨਵਿਰੁਧਜਨਤਾ ਨੂੰ ਜਾਗਰੂਕਕਰਨਾਹੈ।
ਇਸ ਲੜਾਈ ਨੂੰ ਆਖਰੀ ਅੰਜਾਮ ਤੱਕ ਪੁਹੁੰਚਾ ਕੇ ਸਮਾਜਿਕ, ਆਰਥਿਕ, ਰਾਜਨੀਤਿਕ ਹੱਕ ਪ੍ਰਾਪਤਕਰਕੇ ਸਮਾਨਤਾਦਾਸਮਾਜਸਿਰਜਣਾ ਹੈ। ਇਸ ਲਈ ਨਿਰੰਤਰ ਜਮਾਤੀਘੋਲਲੜ ਕੇ ਸਫਲਤਾਵਾਂ ਪਰਾਪਤਕਰਨੀਆਂ ਹਨ। ਇਸੇ ਸੰਘਰਸ਼ઠઠਦਾ ਮਹੱਤਵ ਪੂਰਨਪਹਿਲੂਨਾਟਕਰਾਹੀਲੋਕਾਂ ਵਿੱਚ ਚੇਤਨਤਾਲਿਆਉਣੀ ਹੈ।
ਫਿਲਮ ਇੱਕ ਦਲਿਤਕੀਪਾ ਜੋ ਮਰੇ ਹੋਏ ਪਸ਼ੂਆਂ ਤੋਂ ਚੰਮ ਉਤਾਰ ਕੇ ਵੇਚਣਦਾ ਧੰਧਾ ਕਰਦਾ ਹੈ ਅਤੇ ਆਪਣੀਉਪਜੀਵਕਾਕਮਾਉਂਦਾਹੈ,ਤੋਂ ਸ਼ੁਰੂ ਹੁੰਦੀ ਹੈ। ਪਿੰਡ ਦੀ ਸਰਪੰਚੀ ਦੀਚੋਣਵੇਲੇ ਉਹ ਧੱਕੜ ਸਰਪੰਚ ਉਮੀਦਵਾਰਦੀਚੋਣ ਵਿੱਚ ਮਦਦਕਰਨ ਤੋਂ ਇਨਕਾਰਕਰ ਦਿੰਦਾ ਹੈ ਕਿਉਂ ਕਿ ਜਦ ਉਹ ਪਿਛਲੀਵਾਰ ਸਰਪੰਚ ਸੀ ਤਾਂ ਉਸ ਨੇ ਦਲਿਤਾਂ ਦੇ ਹੱਕਾਂ ਦੀਰਾਖੀਕੀਤੀ ਸੀ। ਕੀਪਾ ਇਸ ਵਾਰਆਪਣੀਵੋਟਬਦਲਾਉ ਵਿੱਚ ਪਾਉਣੀ ਚਾਹੁੰਦਾ ਹੈ। ਸਰਪੰਚ ਉਸ ਨੂੰ ਧਮਕਾਉਂਦਾਵੀ ਹੈ ਤੇ ਮਿੰਨਤ ਵੀਕਰਦਾ ਹੈ। ਪਰਕੀਪਾ ਹਾਂ ਨਹੀਂ ਕਰਦਾ। ਇਸ ਦੇ ਬਾਵਜੂਦ ਸਰਪੰਚ ਧੱਕੇ ਨਾਲ ਜਿੱਤ ਜਾਂਦਾ ਹੈ ਅਤ ੇਕੀਪੇ ਨੂੰ ਘਰ ਸੱਦ ਕੇ ਕਹਿੰਦਾ ਹੈ ਪਿੰਡ ਦੀ ਹੱਡਾ ਰੋੜੀਲਈ ਪੰਜਤਾਲੀ ਹਜ਼ਾਰਦੇਣੇ ਪੈਣੇ ਹਨ।ਵਧੀਕੀਆਂ ਸ਼ੁਰੂ ਹੋ ਜਾਂਦੀਆਂ ਹਨਘਰਵਿਚ ਜ਼ਹਿਮਤਆਜਾਂਦੀ ਹੈ। ਪਿੰਡ ਵਿੱਚ ਇਕ ਪਸ਼ੂਆਂ ਦੀਡਾਕਟਰ ਗਰੀਬਾਂ ਦੀਮਦਦਕਰਦੀ ਹੈ। ਉਨ੍ਹਾਂ ਨੂੰ ਹੱਕਾਂ ਲਈ ਸੰਗਠਤ ਕਰਦੀ ਹੈ। ਸਰਪੰਚ ਇਸ ਦਾ ਬੁਰਾ ਮਨਾਉਂਦਾ ਹੈ। ਉਸ ਨੂੰ ਧਮਕਾਉਂਦਾ ਹੈ ਅੰਤ ਉਸ ਦੀਬਦਲੀਕਰਾਉਂਦਾ ਹੈ। ਦਲਿਤ ਪੰਚਾਇਤੀ ਜ਼ਮੀਨਦੀਬੋਲੀ ਦਿੰਦੇ ਹਨ।ਸਰਪੰਚ ਵਿਰੋਧਕਰਦਾ ਹੈ। ਪਰਦਲਿਤ ਸਾਂਝੀ ਖੇਤੀਲਈ ਜ਼ਮੀਨਬੋਲੀ ਦੇ ਲੈਲੈਂਦੇ ਹਨ। ਇਹ ਸੀਨਦਰਸਾਉਂਦਾ ਹੈ ਕਿ ਸਮਝਅਤੇ ਏਕਤਾਨਾਲ ਧੱਕੇ ਨੂੰ ਰੋਕਿਆ ਜਾ ਸਕਦਾ ਹੈ। ਡਾਕਟਰਜਾਂਦੀ ਹੋਈ ਸਰਪੰਚ ਨੂੰ ਕਹਿੰਦੀ ਹੈ ਮੈਂ ਆਪਣਾ ਕੰਮ ਕਰ ਦਿੱਤਾ ਹੈ ਤੂੰ ਬਦਲੀਕਰਵਾਦਿਤੀ ਇਸ ਦਾਮੈਨੂੰਡਰਨਹੀਂ ਹੁਣਮੈਂ ਅਗਲੇ ਪਿੰਡ ਇਹੋ ਕੰਮ ਕਰਾਂਗੀ। ਇਸ ਦੇ ਨਾਲਪਰਦਾਡਿਗਦਾ ਹੈ। ਫਿਲਮਛੁਟ ਪੁਟ ਉਕਾਈਆਂ ਦੇ ਬਹੁਤ ਅੱਛਾ ਪ੍ਰਭਾਵ ਛੱਡਦੀ ਹੈ। ਦਰਸ਼ਕਾਂ ਨੇ ਅਜਿਹੀਆਂ ਫਿਲਮਾਂ ਬਣਾਉਣ ਨੂੰ ਉਤਸ਼ਾਹਿਤਕਰਨਲਈઠઠਦਿਲਖੋਲ ਕੇ ਆਰਥਿਕਮਦਦਕੀਤੀ।ਕਲਾ ਕੇਂਦਰਖੰਨਾ (ਪੰਜਾਬ) ਨੇ ਸਹਾਇਤਾਦੇਣਲਈਦਰਸ਼ਕਾਂ ਦਾਬਹੁਤ ਧੰਨਵਾਦ ਹੈ।
Check Also
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …