Breaking News
Home / ਘਰ ਪਰਿਵਾਰ / ਸ਼ਿਸ਼ਟਾਚਾਰ ਅਤੇ ਵਿਹਾਰਦੀ ਮਹੱਤਤਾ

ਸ਼ਿਸ਼ਟਾਚਾਰ ਅਤੇ ਵਿਹਾਰਦੀ ਮਹੱਤਤਾ

ਮਹਿੰਦਰ ਸਿੰਘ ਵਾਲੀਆ
ਮਨੁੱਖ ਇੱਕ ਸਮਾਜਿਕਪ੍ਰਾਣੀਹੈ। ਉਸ ਵਿਚ ਝੁੰਡ ਜਾਂ ਸਮੂਹਵਿਚਰਹਿਣਦੀ ਕੁਦਰਤੀ ਰੁਚੀ ਹੈ।ਹਰ ਇਕ ਵਿਅਕਤੀ ਨੇ ਦੂਜਿਆਂ ਨਾਲਘਰਵਿਚ, ਮੁਹੱਲੇ ਵਿਚ, ਸਕੂਲਵਿਚ, ਦਫਤਰਵਿਚ, ਕੰਮ ਕਾਜ ਦੀ ਥਾਂ ਆਦਿਮਿਲਣਾ ਹੁੰਦਾ ਹੈ।ਹਰ ਇਕ ਵਿਅਕਤੀਦੀਆਂ ਆਪਣੀਆਂ ਲੋੜਾਂ ਅਤੇ ਇਛਾਵਾਂ ਹਨ, ਜਿਨ੍ਹਾਂ ਦੀਪੂਰਤੀਲਈ ਉਹ ਹਰਸੰਭਵਯਤਨਕਰਦਾਹੈ।
ਕਈ ਵਾਰ ਉਸ ਵੱਲੋਂ ਕੀਤੇ ਯਤਨਹੋਰਨਾਂ ਨੂੰ ਪਸੰਦਨਹੀਂ ਹੁੰਦੇ ਜਾਂ ਹੋਰਨਾਂ ਨੂੰ ਦੁਖ ਤਕਲੀਫ਼ਦਿੰਦੇ ਹਨ।ਹੋਰਨਾਂ ਨਾਲਪਿਆਰ, ਮਿਲਵਰਤਨਨਾਲਰਹਿਣਲਈ ਕੁੱਝ ਨਿਯਮਸਦੀਆਂ ਤੋਂ ਮਨੁੱਖੀ ਤਜਰਬੇ ਨਾਲਬਣੇ ਹਨਅਤੇ ਮੌਖਿਕ ਰੂਪਵਿਚਪੀੜ੍ਹੀਦਰਪੀੜ੍ਹੀਚਲੇ ਆ ਰਹੇ ਹਨ। ਇਹ ਨਿਯਮ ਕਿਸੇ ਸਰਕਾਰ ਜਾਂ ਸਮਾਜਿਕਨੇਤਾਵਾਂ ਵੱਲੋਂ ਨਹੀਂ ਬਣਾਏ ਹੁੰਦੇ।
ਇਨ੍ਹਾਂ ਉੱਤੇ ਚੱਲਣ ਲਈਅਭਿਆਸ, ਮਿਹਨਤਅਤੇ ਅਗਵਾਈਦੀਲੋੜ ਹੁੰਦੀ ਹੈ। ਕਈ ਵਾਰ ਤੁਸੀਂ ਫਿਲਮਾਂ ਵਿਚ ਜਾਂ ਨਾਟਕਾਂ ਵਿਚਰਾਜੇ, ਮਹਾਰਾਜਿਆਂ ਦੇ ਦਰਬਾਰਵਿਚ ਅਹੁਦੇ ਅਨੁਸਾਰ ਦਰਬਾਰੀ ਵੱਲੋਂ ਦਰਬਾਰਵਿਚ ਖਾਸ ਕਿਸਮਦਾਵਿਹਾਰਕਰਦੇ ਵੇਖਿਆਹੋਣਾਹੈ।ਸਿਸਟਾਚਾਰ ਤੋਂ ਭਾਵ ਹੈ ਕਿ ਕੁਝ ਖਾਸ ਮੌਮਿਆਂ ਉੱਤੇ ਤੁਸੀਂ ਕਿਹੋ ਜਿਹਾ ਦਸਤੂਰਕਰਨਾ ਹੈ। ਕੁਝ ਮੌਕਿਆਂ ਉਤੇ ਦਸਤੂਰਸਖ਼ਤ ਹੁੰਦੇ ਹਨਅਤੇ ਇਨ੍ਹਾਂ ਦਾਪਾਲਣਕਰਨਾ ਜ਼ਰੂਰੀ ਹੁੰਦਾ ਹੈ।ਆਮ ਤੌਰ ‘ਤੇ ਇਹ ਖਾਸ ਮੌਕਿਆਂ ਉੱਤੇ ਦਸਤੂਰਬਦਲੇ ਨਹੀਂ ਜਾ ਸਕਦੇ ਨਾ ਹੀ ਤੁਹਾਨੂੰ ਲਾਪ੍ਰਵਾਹੀਕਰਨਦੀ ਖੁੱਲ੍ਹ ਹੁੰਦੀ ਹੈ।
ਵਿਹਾਰਹੋਰਨਾਂ ਦੀਕਦਰ, ਇੱਜ਼ਤ ਕਰਨਾ ਦੱਸਦੇ ਹਨ।ਹੋਰਨਾਂ ਨਾਲਸਦਭਾਵਨਾਨਾਲਕਿਵੇਂ ਵਿਚਰਸਕਦੇ ਹਾਂ। ਹੋਰਨਾਂ ਪ੍ਰਤੀਪਿਆਰ, ਸਤਿਕਾਰ ਦਰਸਾਉਣਾ, ਚਿੰਤਨਸ਼ੀਲਹੋਣਾਵਿਹਾਰਕਰਨ ਦੇ ਉਦੇਸ਼ ਹੁੰਦੇ ਹਨ।ਸਮਾਜਵਿਚਕਿਵੇਂ, ਕਦੋਂ, ਕਿਸ ਤਰ੍ਹਾਂ, ਕਿੱਥੇ ਆਦਿ ਉੱਤੇ ਸਲੂਕਕਰਨਦੀਜਾਣਕਾਰੀਦਿੰਦੇ ਹਨ।
ਸਿਸ਼ਟਾਚਾਰਅਤੇ ਵਿਹਾਰਬਾਰੇ ਪ੍ਰਭਾਵਿਤਜਾਣਕਾਰੀਘਰਵਿਚ, ਸਕੂਲਵਿਚ, ਮੁਹੱਲੇ ਆਦਿਵਿਚਮਿਲਦੀਹੈ।ਸਮੇਂ ਦੇ ਨਾਲ-ਨਾਲ ਗ੍ਰਹਿਣਕੀਤੀਜਾਣਕਾਰੀਆਦਤਾਂ ਵਿਚਬਦਲਜਾਂਦੀਹੈ।ਹਰ ਇਕ ਵਿਅਕਤੀਭਲਾਆਦਮੀਬਨਣਾ ਚਾਹੁੰਦਾ ਹੈ।ਹਰ ਇੱਕ ਵਿਅਕਤੀ ਦੇ ਦੋ ਪਹਿਲੂ ਹਨ-ਇੱਕ ਸਿਹਤ, ਦਿੱਖ, ਬਸਤਰਆਦਿ।ਦੂਜੇ ਵਿਅਕਤੀਦੂਜਿਆਂ ਨਾਲ ਕਿਹੋ ਜਿਹਾ ਵਿਚਾਰਕਰਦਾਹੈ। ਇਹ ਗੱਲ ਵਰਣਨਯੋਗ ਹੈ ਕਿ ਜੇ ਕੋਈ ਵਿਅਕਤੀਸਮਾਜਵਿਚ ਉਚ ਹਸਤੀਅਤੇ ਭਲਾਬਨਣਾ ਚਾਹੁੰਦਾ ਹੈ, ਉਸਨੂੰ ਸ਼ਿਸ਼ਟਾਚਾਰਅਤੇ ਵਿਹਾਰ ਦੇ ਨਿਯਮਾਂ ਦੀਪਾਲਣਾਕਰਨੀਹੋਵੇਗੀ।
ਵਿਦਵਾਨਬਰਕ, ਅਨੁਸਾਰ ਕਾਨੂੰਨਨਾਲੋਂ ਵੀ ਅੱਛੇ ਵਿਹਾਰਦੀ ਮਹੱਤਤਾ ਵਧਹੈ।
ਸਾਡੇ ਜੀਵਨਵਿਚ ਕਈ ਵਾਰ ਅਜਿਹੇ ਮੌਕੇ ਵੀ ਆਉਂਦੇ ਹਨ, ਜਦੋਂ ਸਾਨੂੰਪਰੰਪਰਾ ਦੇ ਘੇਰੇ ਵਿਚਵਿਚਰਨਾਪੈਂਦਾ ਹੈ, ਪਰ ਜੇ ਸਾਨੂੰਪਰੰਪਰਾਦਾਗਿਆਨਹੋਵੇ ਤਦ ਕਿਸੇ ਤਰ੍ਹਾਂ ਦੀ ਔਕੜ ਨਹੀਂ ਆਵੇਗੀ ਅਤੇ ਸਾਡੇ ਵਿਚਆਤਮਵਿਸ਼ਵਾਸ਼ਹੋਵੇਗਾ।
ਬਰੈਪਟਨ (ਕੈਨੇਡਾ)
647-856-4280

Check Also

Dayanand Medical College & Hospital Ludhiana,Punjab,India

DMCH Infertility & IVF Unit  IVF with self and donor oocytes  ICSI and …