ਰਾਜਿੰਦਰ ਕੌਰ ਚੋਹਕਾ
ਇਸਤਰੀਆਂ ਲਈ ਪਰਦਾ, ਬੁਰਕਾ, ਘੁੰਡ, ਹਿਜ਼ਾਬ ਰਾਹੀਂ ਆਪਣਾ ਚਿਹਰਾ ਛੁਪਾਉਣ, ਨੇ ? ਮੌਜੂਦਾ ਉਸਾਰੂ ਸੋਚ, ਤਰਕਸ਼ੀਲਤਾ ਅਤੇ ਇਸਤਰੀ ਦੀ ਮਾਣ-ਮਰਿਆਦਾ, ਜਿਹੇ ਸਵਾਲਾਂ ਪ੍ਰਤੀ ਸਮਾਜ ਅੰਦਰ ਅੱਜ ! ”ਇਸਤਰੀ ਅਧਿਕਾਰਾਂ” ਲਈ ਇਕ ਨਵੀ ਚੁਣੌਤੀ ਦੇ ਪ੍ਰਤੀ ਇਕ ਨਵੀ ਬਹਿਸ ਛੇੜ ਦਿੱਤੀ ਹੈ ?ਸ਼੍ਰੀ ਲੰਕਾ ਵਿਚ ਦਹਿਸ਼ਤਗਰਦੀ ਦੀ ਘਟਨਾ ਤੋਂ ਬਾਅਦ ਬੁਰਕੇ ‘ਤੇ ਲਗੀ ਪਾਬੰਦੀ ਨੇ ਭਾਰਤ ਵਿੱਚ ‘ਬੁਰਕਾ ਬਨਾਮ ਘੁੰਡ’ ਨੂੰ ਇਕ ਨਵੇਂ ਵਾਦ-ਵਿਵਾਦ ਨੂੰ ਜਨਮ ਦਿੱਤਾ ਹੈ, ਪ੍ਰੰਤੂ ! ਬੁਰਕੇ ਤੇ ਪਾਬੰਦੀ ਦੇ ‘ਹੱਕ ਤੇ ਵਿਰੋਧ’ ਵਿਚ ਉੱਠੀ ਬਹਿਸ ਦੇ ਨਾਲ ‘ਆਸਕਰ-ਪੁਰਸਕਾਰ’ ਜਿਤਣ ਵਾਲੇ ਸੰਗੀਤਕਾਰ ਏ.ਆਰ.ਰਹਿਮਾਨ ਦੀ ਲੜਕੀ ‘ਖਦੀਜ਼ਾ’ ਦੀ ਨਕਾਬ ਦੇ ਪਾਏ ਜਾਣ ‘ਤੇ ਉਸ ਦੀ ਇਹ ਵਾਇਰਲ ਹੋਈ ਤਸਵੀਰ ਨੇ ਬਹਿਸ ਦਾ ਰੁੱਖ ਹੀ ਬਦਲ ਦਿੱਤਾ ਹੈ ! ਇਹ ਸਵਾਲ ਵੀ ਉਭਾਰ ਕੇ ਸਾਹਮਣੇ ਆਇਆ ਕਿ ਕੀ ਪਰਦੇ ਦੇ ਰਿਵਾਜ ‘ਤੇ ਪਾਬੰਦੀ ਉਪੱਰ ਇਸਤਰੀਆਂ ਦੇ ਅਧਿਕਾਰਾਂ ਦੀ ਉਲੰਘਣਾ, ਤਾਂ ਨਹੀ ਹੋ ਰਹੀ ਹੈ ? ਜਿਸ ਤਰ੍ਹਾਂ ਕਿ ਪਿਛਲੇ ਸਾਲ ‘ਸੰਯੁਕਤ ਰਾਸ਼ਟਰ’ ਦੀ ਮਨੁੱਖੀ ਅਧਿਕਾਰ ਸੰਮਤੀ ਨੇ ਬੁਰਕੇ ਉਪਰ ਲਾਈ ਪਾਬੰਦੀ ਨੂੰ ਨਾ-ਬਾਜਵ ਦੱਸਦਿਆਂ ਕਿਹਾ ਸੀ, ਕਿ ਇਹ ਨਾ ਸਿਰਫ਼ ਇਸਤਰੀਆਂ ਦੇ ਅਧਿਕਾਰਾਂ ਦੀ ਉਲੰਘਣਾ ਹੈ, ਬਲਕਿ, ਉਨ੍ਹਾਂ ਦੇ ਧਾਰਮਿਕ-ਵਿਸ਼ਵਾਸ਼ ਨੂੰ ਵੀ ਧੱਕਾ ਲੱਗਦਾ ਹੈ ? ਉਥੇ ਹੀ ‘ਅਮੈਨੇਸਟੀ-ਇੰਟਰਨੈਸ਼ਨਲ’ ਵੀ ਬੁਰਕੇ ਦੇ ਰੋਕ ਦੇ ਵਿਰੋਧ ਵਿੱਚ ਹੈ! ਇਸ ਜਥੇਬੰਦੀ ਦਾ ਇਹ ਵੀ ਮੰਨਣਾ ਹੈ ਕਿ, ”ਇਸਤਰੀਆਂ ਲਈ ਸ਼ਸ਼ਕਤੀਕਰਨ ਦਾ ਉਦੇਸ਼, ਉਨ੍ਹਾਂ ਲਈ ਮੌਜੂਦਾ ਮੌਕਿਆਂ ਨੂੰ ਵਧਾਉਣਾ ਹੈ, ਨਾ ਕਿ ਮੌਜੂਦਾ ਮੌਕਿਆਂ ਨੂੰ ਹੋਰ ਵੀ ਸੀਮਤ ਕਰ ਦੇਣਾ ਹੈ ?”
ਕੇਰਲ ਦੀ ਬਾਡੀ ਬਿਲਡਰ ”ਮਜੀਜ਼ੀਆ ਭਾਨੂੰ ਦੇ ਮੁਤਾਬਿਕ” ਜੇਕਰ ਕੋਈ ਇਸਤਰੀ ਆਪਣੇ ਸਰੀਰ ਨੂੰ ਦਿਖਾਉਣ ਲਈ ਅਜ਼ਾਦ ਹੈ, ਤਾਂ ! ਉਸ ਨੂੰ ਆਪਣੇ ਸਰੀਰ ਨੂੰ ਢਕਣ ਲਈ ਵੀ ਅਜ਼ਾਦੀ ਚਾਹੀਦੀ ਹੈ ?” ਇਸ ਤਰ੍ਹਾਂ ਪਰਦੇ ਦਾ ਅਧਿਕਾਰ ਸਿਰਫ਼ ਇਸਤਰੀਆਂ ਦੀ ਮਰਜੀ ‘ਤੇ ਹੀ ਛੱਡ ਦੇਣਾ ਮੁਨਾਸਿਬ ਨਹੀ ਹੋਵੇਗਾ ? ਅੱਜ ਦੇ ਇਸ ਪ੍ਰਗਤੀਸ਼ੀਲ ਸਮਾਜ ਦਾ ਭਾਵੇਂ ! ਇਕ ਵਰਗ ਇਸ ਨੂੰ ਪੁਰਾਣੀ ਪਰੰਪਰਾਵਾਂ ਦੇ ਨਾਲ ਜੋੜ ਕੇ ਦੇਖ ਰਿਹਾ ਹੈ, ਪਰ ! ਵਿਕਾਸਸ਼ੀਲ-ਭਾਰਤ ਤੇ ਅਮਰੀਕਾ ਸਮੇਤ ਕਈ ਵਿਕਸਤ ਦੇਸ਼ਾਂ ਵਿਚ ਵੀ ਉਨ੍ਹਾਂ ਇਸਤਰੀਆਂ ਦੀਆਂ ਉਦਾਹਰਣਾਂ ਸਾਡੇ ਸਾਹਮਣੇ ਹਨ, ਜਿਨ੍ਹਾਂ ਨੇ ਇਸ ਪਰੰਪਰਾ ਨੂੰ ਸਦਾ ਹੀ ਆਪਣੇ ਅਧਿਕਾਰਾਂ ਤਹਿਤ ਨਿਭਾਉਂਦੇ ਹੋਏ ਹਿਜ਼ਾਬ ਪਾ ਕੇ ਸਿਰਫ਼ ਮਾਡਲਿੰਗ ਹੀ ਨਹੀਂ ਕੀਤੀ ਸੀ ?ਬਲਕਿ, ਵਾਕਾਰੀ ‘ਬਾਡੀ ਬਿਲਡਰ ਚੈਂਪੀਅਨ ਪ੍ਰਤੀਯੋਗਤਾ’ ਵਿਚ ਵੀ ਆਪਣੀ ਬੁਲੰਦੀ ਦਾ ਝੰਡਾ ਵੀ ਗਡਿਆ ! ਕੁਝ ਸਮੇਂ ਪਹਿਲਾਂ ਫਿਲਮ ‘ਦੰਗਲ’ ਵਿਚ ਆਪਣੀ ਭੂਮਿਕਾ ਨਿਭਾ ਚੁੱਕੀ ‘ਜਾਇਰਾ-ਵਸੀਮ’ ਨੇ ਇਹ ਕਹਿ ਕੇ, ਹਿਜ਼ਾਬ ਪਾ ਕੇ ਇਸਤਰੀਆਂ, ਖੂਬਸੂਰਤ ਅਤੇ ਸੁਤੰਤਰ ਹੁੰਦੀਆਂ ਹਨ ? ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਸੀ, ਕਿ, ‘ਬੁਰਕਾ, ਘੁੰਡ ਜਾਂ ਹਿਜ਼ਾਬ’ ਇਸਤਰੀਆਂ ਦੀ ਅਜ਼ਾਦੀ ਵਿਚ ਸ਼ਾਮਲ ਹੋਣਾ ਚਾਹੀਦਾ ਹੈ, ਜਾਂ ! ਪਰਦੇ ਨੂੰ ਇਸਤਰੀਆਂ ਦੀ ਅਜ਼ਾਦੀ ਦੇ ਰਾਹ ਵਿੱਚ ਪਈਆਂ ਬੇੜੀਆਂ ਵਾਂਗ ਦੇਖਣਾ ਚਾਹੀਦਾ ਹੈ ? ਸਮੇਂ ਦੀ ਮੰਗ ਇਹ ਹੈ, ‘ਕਿ ਇਸ ਲਈ ਫੈਸਲਾ ਲੈਣ ਦਾ ਅਧਿਕਾਰ ਇਸਤਰੀ ਉਪੱਰ ਛੱਡ ਦੇਣਾ ਚਾਹੀਦਾ ਹੈ ! ਆਪਣੇ ਹਲਾਤਾਂ ਮੁਤਾਬਿਕ ਸੋਚ ਕੇ ਉਹ ਸਭ ਕੁਝ ਤੈਅ ਕਰੇ ਕਿ, ਕੀ ? ”ਪਰਦਾ ਉਸ ਦੀ ਪੁਰਾਤਨ ਹੋ ਰਹੀ ਸੰਸਕ੍ਰਿਤੀ ਦਾ ਇਕ ਹਿੱਸਾ ਹੈ ! ਜਾਂ ਉਸ ਦੀ ਅਜ਼ਾਦੀ !! ਜਾਂ ਉਸ ਦੇ ਵਿਅਕਤੀਤਵ ਦੇ ਰਸਤੇ ਵਿਚ ਰੌੜਾ ਹੈ ?” ਕਿਉਂਕਿ ਭਾਰਤ ਵਿਚ ਘੁੰਡ ਜਿਥੇ ਇਕ ਸੰਸਕ੍ਰਿਤੀ ਨਾਲ ਜੁੜੀ ਹੋਈ ਪਰੰਪਰਾਂ ਹੀ ਨਹੀਂ ? ਸਗੋਂ ਤੇ ਇਹ ਇਕ ਗੁਲਾਮੀ ਦਾ ਵੀ ਪ੍ਰਤੀਕ ਹੈ ?
ਪਰਦਾ ਪੀੜ੍ਹੀ-ਦਰ ਪੀੜ੍ਹੀ ਚਲਣ ਵਾਲੀ ‘ਗੁਲਾਮੀ’ ਦੀ ਇਕ ਲਕੀਰ ਵੀ ਹੈ, ਜੋ ਅਗੋਂ ਇਹੋ ਜਿਹੀ ਪਰੰਪਰਾ ਰੂਪ ਧਾਰ ਗਈ, ਜਿਥੇ ਆਪਣੇ ਤੋਂ ਵੱਡਿਆਂ ਦਾ ਆਦਰ ਕਰਨ ਦੇ ਰੂਪ ਵਿੱਚ ਦੇਖਿਆ ਜਾਂਦਾ ਸੀ ਅਤੇ ਸਿਰ ਢੱਕ ਕੇ ਰੱਖਣ ਦੀ ਪਰੰਪਰਾ ਚਲਦੀ ਹੀ ਰਹੀ !! ਸਾਮੰਤਵਾਦੀ ਅਤੇ ਗੁਲਾਮਦਾਰੀ ਦੌਰ ਅੰਦਰ ਕੁਝ ਇਸਤਰੀਆਂ ਦੀਆਂ ਉਦਾਹਰਣਾਂ ਵੀ ਮਿਲਦੀਆਂ ਹਨ, ਜਿਥੇ ਅਮੀਰ ਘਰਾਂ ਦੀਆਂ ਇਸਤਰੀਆਂ ਅਪਾਣੀ ”ਸੁੰਦਰਤਾ ਨੂੰ ਛੁਪਾਉਣ ਤੇ ਆਬਰੂ” (ਇਜ਼ਤ) ਬਣਾਈ ਰੱਖਣ ਲਈ ਪਰਦੇ ਦਾ ਸਹਾਰਾ ਲੈਂਦੀਆਂ ਸਨ ! ਅਰਬ ਦੇਸ਼ਾਂ ਵਿਚ ਵੀ ਰੇਤਾ, ਧੂੜ ਤੇ ਧੁੱਪ ਤੋਂ ਆਪਣੇ ਵਾਲਾਂ (ਸਿਰ) ਤੇ ਚਮੜੀ ਨੂੰ ਬਚਾਉਣ ਲਈ ਇਸਤਰੀਆਂ ‘ਸਿਰ ਤੇ ਆਪਣੇ ਚਿਹਰੇ’ ਨੂੰ ਕਪੜੇ ਨਾਲ ਬੰਨ੍ਹ ਕੇ ਰੱਖਦੀਆਂ ਸਨ । ਅੱਜ ! ਇਸ ਦਾ ਬਦਲਿਆ ਹੋਇਆ ਰੂਪ ਸਾਡੇ ਸਾਹਮਣੇ ਹੈ ਕਿ, ਹਥਾਂ, ਚਿਹਰੇ ਦੀ ਸੁਰੱਖਿਆ ਦੇ ਤੌਰ ਤੇ ਹਿਜ਼ਾਬ, ਸਕਾਰਫ, ਚੁੰਨੀ ਜਿਹੀ ਕਪੜੇ ਪਹਿਨਣ ਨੂੰ ਦੇਖਣ ਲਈ ਮਿਲਦੇ ਹਨ। ਪਾਕਿਸਤਾਨ ਦੀ ਸਾਬਕਾ ਵਿਦੇਸ਼-ਮੰਤਰੀ ਹਿਨਾ-ਰਬਾਨੀ-ਖਾਰ ਹੋਵੇ ਜਾਂ ਫਿਲਮਾਂ ‘ਚ ਕੰਮ ਕਰਨ ਵਾਲੀਆਂ ਹਸਤੀਆਂ ਹੋਣ, ਈਸਾਈ, ਸਿੱਖ ਧਰਮ, ਹਿੰਦੂ ਧਰਮ ਦੀਆਂ ਲੜਕੀਆਂ ਵੀ ਵਿਆਹਾਂ ਤੇ ਹੋਰ ਖਾਸ ਸਮਿਆਂ ਉਪੱਰ ਸਿਰ ਤੇ ਚੁੰਨੀ ਲੈ ਕੇ ਸਮਾਜ ਵਿਚ ਇਕ ‘ਇਜ਼ਤਵਾਨ’ ਵਾਲੀ ਨਜ਼ਰ ਆਉਣ ਵਾਲੀ ਦੇਖਣ ਦੇ ਰੂਪ ਵਿਚ, ਪਰਦੇ ਦੇ ਰੂਪ ਵਿਚ ਉਹ ਵਿਚਰੀਆਂ ਤੇ 21-ਵੀਂ ਸਦੀ ਵਿੱਚ ਵੀ ਵਿਚਰ ਰਹੀਆਂ ਹਨ ! ਭਾਵੇਂ ! ਇਸ ਤਰ੍ਹਾਂ ਕਰਨਾ, ਇਸ ਪ੍ਰਥਾ ਨੂੰ ਪੂਰੀ ਤਰ੍ਹਾਂ ਇਕ ਦਬਾਓ, ਜਾਂ ਪੱਛੜੇਪਨ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ ਹੈ ? ਕਿਉਂਕਿ, ਪੂਰੀ ਤਰ੍ਹਾਂ ਇਸ ਪਰੰਪਰਾ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ ਹੈ ?ਅੱਜ ! ਵੀ ਮੱਧ-ਵਰਗੀ ਤੇ ਛੋਟੇ ਤਬਕੇ ਵਿਚ ਰਹਿ ਰਹੀਆਂ ਇਸਤਰੀਆਂ ਅੰਦਰ ਪਰਦੇ ਦਾ ਰਿਵਾਜ, ਇਸਤਰੀਆਂ ਉਪੱਰ ਜ਼ਬਰਦਸਤੀ ਨਾਲ ਪਾਲਣ ਕਰਨ ਦਾ ‘ਹੁਕਮ’ ਬਣਿਆ ਹੋਇਆ ਹੈ। ਜੋ ਬਹੁਤ ਵਾਰੀ, ਅਗਿਆਨਤਾ ਅਤੇ ਪੱਛੜੇਪਨ ਕਰਕੇ ਹੁੰਦਾ ਹੈ। ‘ਪੜਦੇ ਦੇ ਹੱਕ ਤੇ ਵਿਰੋਧ’ ਦੀ ਬਹਿਸ ਵਿਚ ਇਹ ਸਵਾਲ ਜ਼ਰੂਰ ਉਠਦਾ ਹੈ, ਕਿ ਕੀ ਇਸਤਰੀਆਂ ਨੂੰ ਇਸ ਮਾਮਲੇ ਵਿਚ ਆਪਣੀ ਮਰਜ਼ੀ ਕਰਨ ਜਾਂ ਜਾਨਣ ਦਾ ਫੈਸਲਾ ਨਹੀਂ ਦਿੱਤਾ ਜਾਣਾ ਚਾਹੀਦਾ ਹੈ ?
ਇਸਤਰੀਆਂ ਲਈ ਚਿਹਰਾ ਢੱਕਣ ਦਾ ਰਿਵਾਜ਼ ਪੁਰਾਣਾ ਹੈ ? ਇਹ ਧਾਰਨਾ ਬਿਲਕੁਲ ਗਲਤ ਹੈ ਕਿ ਪਰਦੇ ਦਾ ਰਿਵਾਜ (ਪਰੰਪਰਾ) ਮੁਗਲਾਂ ਦੇ ਰਾਜ ਸਮੇਂ ਤੋਂ ਸ਼ੁਰੂ ਹੋਇਆ ਸੀ। ਇਸ ਗੱਲ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ, ਕੁਝ ਰਾਜਿਆਂ ਤੇ ਹਾਕਮਾਂ ਨੇ ਇਸ ਰਿਵਾਜ ਨੂੰ ਸੱਖਤੀ ਨਾਲ ਲਾਗੂ ਕਰਵਾਇਆ ਅਤੇ ਇਸਲਾਮ ਅਤੇ ਸੰਸਕ੍ਰਿਤੀ ਦੇ ਪ੍ਰਭਾਵ ਸਵਰੂਪ ਸ਼ਿਰਾਇਤ ਪਰਦੇ ਦੀ ਪ੍ਰਥਾ ਨੂੰ ਹੋਰ ਵੀ ਹਲਾਸ਼ੇਰੀ ਦਿੱਤੀ, ਜਦ ਕਿ ਰਜੀਆ ਸੁਲਤਾਨਾ ਜਿਹੀ ਇਸਤਰੀ ਨੇ ਬਿਨ੍ਹਾ ਪਰਦਾ ਕੀਤਿਆਂ ਸ਼ਾਸ਼ਨ ਚਲਾਇਆ ਤੇ ਇਕ ਚੁਣੌਤੀ ਵੀ ਪੇਸ਼ ਕੀਤੀ। ਉੱਥੇ ਹੀ ‘ਨੂਰ-ਜਹਾਂ’ ਨੇ ਵੀ ਪਰਦੇ ਤੋਂ ਬਿਨ੍ਹਾਂ ਆਪਣੇ ਪਤੀ ਦੇ ਨਾਲ, ਬਿਨ੍ਹਾਂ ਪਰਦੇ ਤੋਂ ਖੁਲ੍ਹੇ ਦਰਬਾਰ ਵਿੱਚ ਹਾਜ਼ਰ ਹੁੰਦੀ ਸੀ। ਪਹਿਲੀ ਸਦੀ ਤੋਂ ਪਹਿਲਾਂ, ‘ਵੇਜਾਟਾਈਨ ਸਾਮਰਾਜ’ (ਜਿਸ ਨੂੰ ਪੂਰਵ ਰੋਮਨ ਸਾਮਰਾਜ) ਵੀ ਕਿਹਾ ਜਾਂਦਾ ਸੀ, ਉਸ ਸਮੇਂ ਵੀ ਇਸਤਰੀਆਂ ਆਪਣੇ ਸਿਰ ਨੂੰ ਢੱਕ ਦੇ ਰੱਖਦੀਆਂ ਸਨ। ”ਗਰੀਕ ਦਾਰਸ਼ਨਿਕ ਅਤੇ ਇਤਿਹਾਸਕਾਰ ਸਤਾਬੋ” ਨੇ ਵੀ ਪਹਿਲੀ ਸਦੀ ਵਿੱਚ ਮੱਧ ਦੁੱਨੀਆਂ ਦੇ ਦੇਸ਼ਾਂ ਵਿੱਚ ਇਸਤਰੀਆਂ ਵਲੋਂ ਆਪਣਾ ਚਿਹਰਾ ਢੱਕਣ ਦਾ ਜ਼ਿਕਰ ਕੀਤਾ ਹੈ। ਉਥੇ ਹੀ ਉੱਚ ਵਰਗ ਦੇ ਅਮੀਰ ਲੋਕਾਂ ਵਿਚ ਇਸਤਰੀਆਂ ਨੇ ਪਰਦੇ ਦੀ ਰੀਤ ਇਜ਼ਤ ਦੇ ਤੌਰ ਤੇ ਵੀ ਕੀਤੀ। ਕੁਝ ਵਰਗਾਂ ਵਿਚ ਚਿਹਰੇ ਨੂੰ ਠੀਕ ਤਰ੍ਹਾਂ ਬਣਾਈ ਰੱਖਣ ਲਈ ਬੜੀ ਹੀ ਸਖਤਾਈ ਨਾਲ ਮੂੰਹ ਢੱਕਣ ਦੀ ਪਾਲਣਾ ਕੀਤੀ ਗਈ। ਅਚਾਰੀਆ ਨਰਾਇਣ ਦੱਤ ਤਿਵਾਰੀ, ਸ਼ਾਸਤਰੀ, ”ਰਾਮ ਚਰਿਤ੍ਰਮਾਨਸ” ਨੇ ਇਕ ਅਧਿਆਏ ਦਾ ਜ਼ਿਕਰ ਕਰਦਿਆਂ ਕਹਿੰਦੇ ਹਨ, ਕਿ ਇਸ ਤਰ੍ਹਾਂ ਦੇ ਸਿਰ ਢੱਕਣ ਦਾ ਰਿਵਾਜ ਪੁਰਾਣਾ ਹੈ ? ਰਮਾਇਣ ਵਿੱਚ ਜਦੋਂ ”ਰਾਮ ਚੰਦਰ ਤੇ ਸੀਤਾ” ਬਨਵਾਸ ਜਾ ਰਹੇ ਸੀ ਤਾਂ ਰਸਤੇ ਵਿਚ ਇਸਤਰੀਆਂ ਨੇ ਸੀਤਾ ਤੋਂ ਰਾਮਚੰਦਰ ਵਾਰੇ ਪੁੱਛਿਆ, ਤਾਂ, ਪਹਿਲਾਂ ਸੀਤਾ ਨੇ ਆਪਣੀ ਚੁੰਨੀ ਨੂੰ ਮੱਥੇ ਤੋਂ ਥੱਲੇ ਸਰਕਾ ਕੇ ਘੁੰਡ ਕੱਢਿਆ ਅਤੇ ਸਿਰ ਨੂੰ ਨੀਵਾਂ ਕਰ ਕੇ ਇਸ਼ਾਰਾ ਕਰਕੇ ਆਪਣਾ ਪਤੀ ਹੋਣਾ ਦਾ ਸਬੂਤ ਦਿੱਤਾ ! ਉਥੇ ਤਾਂ ਉਸ ਸਮੇਂ ਕੋਈ ਵੀ ਸਿਆਣਾ ਬਜ਼ੁਰਗ ਨਹੀਂ ਸੀ ? ਲੇਕਿਨ ਆਦਰ ਕਰਦਿਆਂ ਆਪਣੇ ਰਿਸ਼ਤੇ ਵਾਰੇ ਦੱਸਣ ਲਈ ਸੀਤਾ ਨੇ ਆਪਣਾ ਸਿਰ ਢੱਕਿਆ ਗਿਆ। ਇਸ ਤਰ੍ਹਾਂ ਪਰਦਾ ਕਰਨਾ, ਇਕ ਘ੍ਰਿਣਾ ਕਰਕੇ ਨਹੀਂ ਕੀਤਾ ਜਾਂਦਾ ਸਗੋਂ ਤੇ ਇਸ ਨੂੰ ‘ਤਰਕ’ ਨਾਲ ਦੇਖਣਾ ਪਏਗਾ, ‘ਕਿ ਇਹ ਇਕ ਮਰਿਯਾਦਾ ਦੇ ਤੌਰ ‘ਤੇ ਕੀਤਾ ਜਾਂਦਾ ਹੈ !
ਵਿਆਹ ਉਪਰੰਤ ਸੁਆਣੀ ਦਾ ਰੁਤਬਾ ਆਦਿਕਾਲ ਸਮੇਂ ਵਿਆਹ ਤੋਂ ਬਾਦ ਵੀ ਸੁਆਣੀ ਪਰਦੇ ਵਿਚ ਰਹਿਣਾ ਪਸੰਦ ਕਰਦੀ ਸੀ ! ਭਵ ਭੂਤੇ ਅਤੇ ਮਾਘ ਦੀਆਂ ਰਚਨਾਵਾਂ ਵਿਚ ਵੀ ਪਰਦੇ ‘ਚ ਰਹਿ ਕੇ ਚੱਲਣ ਦੇ ਰਿਵਾਜ ਬਾਰੇ ਪਤਾ ਚਲਦਾ ਹੈ। ਉਥੇ ਹੀ ਬਾਲਮੀਕ ਰਮਾਇਣ ਵਿਚ ਵੀ ਘੁੰਡ ਵਾਰੇ ਜਾਣਕਾਰੀ ਕਈ ਵਾਰੀ ਦਿੱਤੀ ਗਈ ਹੈ। ਇਸ ਤਰ੍ਹਾਂ ਇਕ ਜਗਾ ਕਿਹਾ ਗਿਆ ਹੈ ਕਿ, ”ਹੇ ਪ੍ਰਭੂ ! ਮੇਰੇ ਮੂੰਹ ਤੇ ਘੁੰਡ ਨਹੀ ਹੈ !ਮੈਂ ਆਪਣੇ ਪਿੰਡ ਤੋਂ ਪੈਦਲ ਚੱਲ ਕੇ ਇਥੇਂ ਆਈ ਹਾਂ ! ਇਹੋ ਜਿਹੀ ਅਵਸਥਾ ਵਿਚ ਦੇਖ ਕੇ ਤੁਸੀਂ ਮੈਨੂੰ ਕ੍ਰੋਧਿਤ ਕਿਉਂ ਨਹੀਂ ਹੁੰਦੇ ?” ਘੁੰਡ ਇਕ ਆਪਣੀ ਮਰਜ਼ੀ ਨਾਲ ਕੱਢਿਆ ਜਾਂਦਾ ਹੈ, ਨਾ ਕਿ ਉਸ ਨੂੰ ਘੁੰਡ ਕੱਢਣ ਲਈ ਮਜਬੂਰ ਕੀਤਾ ਗਿਆ ? ਇਹ ਪ੍ਰਾਚੀਨ ਕਾਲ ਤੋਂ ਹੀ ਰੀਤ ਚਲਦੀ ਆਈ ਹੈ ! ਜੇਕਰ ਪੁਰਾਣੀਆਂ ਕਥਾਵਾਂ ਨੂੰ ਖੋਜਿਆ ਜਾਵੇ, ਤਾਂ ! ਇਸਤਰੀ ਪੁਰਸ਼ ਦੋਨੋ ਹੀ ਸਿਰ ਢੱਕਣ ਲਈ ‘ਮੁਕਟ’ ਪਾਉਂਦੇ ਸੀ। ਦਰਅਸਲ ਇਸ ਤਰ੍ਹਾਂ ਸਿਰ ਢੱਕਣ ਦੇ ਪਿਛੇ ਇਕ ਵਿਗਿਆਨਕ ਤਰਕ ਇਹ ਵੀ ਦਿੱਤਾ ਜਾਂਦਾ ਹੈ ਕਿ, ”ਇਸ ਨਾਲ ਮਸਤਿਕ ਨੂੰ ਇਕਾਗਰਤਾ ਨਾਲ ਰੱਖਣ ‘ਚ ਮਦਦ ਮਿਲਦੀ ਹੈ।” ਉਤੱਰੀ ਭਾਰਤ ਅੰਦਰ ਘੁੰਡ ਇਕ ‘ਪਰਦਾ’ ਅਤੇ ਸਰੀਰ ਨੂੰ ਕੱਜਣਾ (ਢੱਕ ਕੇ ਰੱਖਣਾ) ਇਕ ਰੀਤ ਸੀ। ਬਾਅਦ ‘ਚ ਮੁਗਲਾਂ ਦੇ ਆਉਣ ਨਾਲ ਇਕ ਰਵਾਇਤੀ, ਧਾਰਮਿਕ ਰਸਮ ਵਜੋਂ ਇਸਤਰੀ ਲਈ ਇਕ ਬੇੜੀ, ਬੰਦਸ਼ ਬਣ ਗਈ ? ਜੋ ਤੱਕ ਜਾਰੀ ਹੈ।
ਬਹਾਦਰੀ, ਘੁੰਡ ਤੇ ਸੁੰਦਰਤਾਂ :- ਕਵੀਆਂ ਤੇ ਸ਼ਾਇਰਾਂ ਨੇ ਵੀ ਘੁੰਡ ਬਨਾਮ ਪਰਦੇ ਨੂੰ ਇਸਤਰੀਆਂ ਦੀ ਸੁੰਦਰਤਾ ਨਾਲ ਜੋੜਿਆ ਹੈ। ਉਥੇ ਭਗਤ ਕਬੀਰ ਜੀ ਨੇ ਇਸ ਨੂੰ ‘ਰੂਹਾਨੀਅਤ’ ਨਾਲ ਜੋੜ ਕੇ ਦੇਖਿਆ ਹੈ। (ਘੁੰਘਟ ਕੇ ਪੱਟ ਖੋਲ ਰੇ, ਤੋ ਕੋ, ਪੀਆ ਮਿਲੇਂਗੇ) ਕਹਿ ਕੇ ਕਬੀਰ ਜੀ ਅਲੌਕਿਕ ਦੁੱਨੀਆਂ ਦੀ ਗੱਲ ਕਰਦੇ ਹਨ ! ਉਥੇ ‘ਇਨਕਲਾਬ’ ਦੀ ਗੱਲ ਕਰਦੇ ਹੋਏ ‘ਮਜਾਜ਼’ ਨੇ ਇਸ ਨੂੰ ਬਗਾਵਤ ਦੀ ਗੱਲ ਕੀਤੀ ਹੈ, ”ਤੇਰੇ ਮਾਥੇ ਪੇ ਯਹ ਆਂਚਲ ਸੇ ਇਕ ਪਰਚਮ ਬਨਾ ਲੇਤੀ ਤੋ ਅੱਛਾ ਥਾ ?” ਸਿੱਖ ਧਰਮ ਅੰਦਰ ਘੁੰਡ ਨੂੰ ਕੋਈ ਮਾਨਤਾ ਨਹੀ ਦਿੱਤੀ ਗਈ ਹੈ। ਮੁਗਲ ਕਾਲ ਵੇਲੇ, ਮੁਗਲ ਵਧੀਕੀਆਂ ਕਰਕੇ ਲੜਕੀਆਂ ਦੇ ਕੰਨ, ਨੱਕ ਵਿੰਨਣੇ ਅਤੇ ਘੁੰਡ ਕੱਢਣਾ ਇਸਤਰੀਆਂ ਲਈ ਇਕ ਬਚਾਅ ਦਾ ਢੰਗ-ਤਰੀਕਾ ਸੀ। ਜੋ ! ਹੌਲੀ-ਹੌਲੀ ਖਤਮ ਹੋ ਗਿਆ। ਸਿੱਖ ਇਤਿਹਾਸ ਅੰਦਰ ਕਈ ਜੁਝਾਰੂ ਇਸਤਰੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਹਾਕਮਾਂ ਦੇ ਜ਼ੁਲਮਾਂ ਵਿਰੁੱਧ ‘ਮਰਦਾਨਾ’ ਭੇਸ ਧਾਰ ਕੇ ਲੜਾਈ ਲੜੀ ! ਬਰਤਾਨਵੀ ਸਾਮਰਾਜ ਵਿਰੁੱਧ ਕਈ ਇਸਤਰੀਆਂ ਆਜ਼ਾਦੀ ਦੀ ਜੰਗ ਅੰਦਰ ਵੀ ਘੁੰਡ ਕੱਢ ਕੇ ਮੈਦਾਨੇ ਜੰਗ ਵਿਚ ਨਿਤਰੀਆਂ ! ਕਿਹਾ ਇਹ ਵੀ ਜਾਂਦਾ ਹੈ, ‘ਕਿ ”ਇਸਤਰੀਆਂ ਘੁੰਡ ਆਪਣੀ ਸੁੰਦਰਤਾ ਲਈ ਵੀ ਕੱਢਦੀਆਂ ਸਨ ?” ਇਹੀ ਕਾਰਨ ਹੈ, ‘ਕਿ ‘ਰੂਪ-ਸੁੰਦਰਤਾ’ ਦੇ ਵਾਰੇ ਵਿਚੇ ਘੁੰਡ ਦਾ ਜ਼ਿਕਰ ਵਾਰ-ਵਾਰ ਕਵੀਆਂ ਵਲੋਂ ਕੀਤਾ ਗਿਆ ਹੈ ! ਚਾਹੇ ਕਵੀ ”ਹਰੀ -ਰਾਮ ਵਿਆਸ ਹੋਵੇ, ਜਾਂ ਕਾਲੀਦਾਸ ਹੋਵੇ”? ਇਹੀ ਕਾਰਨ ਹੈ, ਕਿ ਇਨ੍ਹਾਂ ਕਵੀਆਂ ਨੇ ਘੁੰਡ ਨੂੰ ਇਕ ਸੁੰਦਰਤਾ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਗਿਆ ਹੈ !
ਸਮਾਜਿਕ ਤਬਦੀਲੀ ਲਈ ਹਿਜ਼ਾਬ ਵਿੱਚ ਰਹਿ ਕੇ ਫਤਿਹ ਦੀ ਦੁੱਨੀਆਂ ਵੱਲ ਸੰਘਰਸ਼ਸ਼ੀਲ ਮਾਰਚ:- ਅਗਾਂਹ-ਵਧੂ ਆਧੁਨਿਕ ਸਮਾਜ ਅੰਦਰ, ਇਸਤਰੀਆਂ ਨੇ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋ ਕੇ ਆਪਣੇ ਹੱਕਾਂ ਪ੍ਰਤੀ ਸੰਘਰਸ਼ ਕੀਤੇ ਹਨ। ਭੂਤ ਤੇ ਵਰਤਮਾਨ ਸਮੇਂ ਦੀਆਂ, ਦਮ ਘੁੱਟਣ ਵਾਲੀਆਂ, ਇਸਤਰੀ ਵਰਗ-ਵਿਰੋਧੀ ਪਰੰਪਰਾਵਾਂ ਤੋਂ ਛੁਟਕਾਰਾ ਪਾਉਣ ਲਈ ਅਤੇ ਨਵੀਆਂ ਪਰੰਪਰਾਵਾਂ ਨੂੰ ਬਣਾਉਣ ਤੇ ਅਪਨਾਉਣ ਲਈ ਵੀ, ਅੱਜ ਸਾਡੇ ਸਾਹਮਣੇ ਇਹੋ ਜਿਹੀਆਂ ਅਗਾਂਹ-ਵਧੂ ਇਸਤਰੀਆਂ ਦੀਆਂ ਮਿਸਾਲਾਂ ਹਨ ? ਜਿਨ੍ਹਾਂ ਨੇ ਆਪਣੀਆਂ ਇਨਕਲਾਬੀ ਪਰੰਪਰਾਵਾਂ ਰਾਂਹੀਂ ਸਮਾਜ ਅੰਦਰ ਇਸਤਰੀ ਵਰਗ ਨੂੰ ਬਰਬਰਤਾ ਦੇਣ ਲਈ ਉਹ, ਉਨ੍ਹਾਂ ਸਥਾਨਾਂ ਤੇ ਪਹੁੰਚੀਆਂ, ਜਿਥੇ ਬਹੁਤ ਹੀ ਘੱਟ ਉਮੀਦ ਰੱਖੀ ਜਾਂਦੀ ਸੀ। ਇਸ ਦੀ ਮਿਸਾਲ ਸਾਡੇ ਸਾਹਮਣੇ ਪੇਸ਼ ਹੈ। ਇਕ ਖਬਰ ਮੁਤਾਬਿਕ ਪਿਛਲੇ ਸਾਲ ਕੇਰਲ ਦੀ ਹਿਜ਼ਾਬ ਪਾਉਣ ਵਾਲੀ, ਬਹਾਦਰ ਤੇ ਦਲੇਰਾਨਾ ਇਸਤਰੀ ‘ਬਾਡੀ-ਬਿਲਡਰ ਮਜ਼ੀਜ਼ੀਆ-ਭਾਨੂੰ’ ਨਾਂ ਸਿਰਫ਼ ਹਿਜ਼ਾਬ ਪਾ ਕੇ ਰਿੰਗ ਵਿਚ ਉਤਰੀ, ਬਲਕਿ ਬਾਡੀ ਬਿਲਡਰ ਚੈਂਪੀਅਨ ਪ੍ਰਤਿਯੋਗਤਾ ਵਿਚ ਹਿੱਸਾ ਲਿਆ ਅਤੇ ਜਿੱਤ ਵੀ ਪ੍ਰਾਪਤ ਕੀਤੀ। ਇਥੇ ਹੀ ਬਸ ਨਹੀ ? ‘ਬ੍ਰਿਟਿਸ਼’ ਦੀ ”ਸੁੰਦਰਤਾ ਦੀ ਬਲਾਗਰ ਅਤੇ ਮਾਡਲ ਅਮੀਨਾ ਖਾਨ” ਨੇ ਵੀ ਅਪਾਣੀਆਂ ਪਰੰਪਰਾਵਾਂ ਨੂੰ ਕਾਇਮ ਰੱਖਦਿਆਂ ਇਕ ਅਨੋਖੀ ਮਿਸਾਲ ਪੇਸ਼ ਕੀਤੀ। 2018 ‘ਚ ਉਸ ਨੇ ‘ਫਰਾਂਸੀਸੀ ਸੁੰਦਰਤਾ ਪ੍ਰਸਥਾਨ ਕੰਪਨੀ ਲਾਰਿਆਲ’ ਦੇ ਵਿਗਿਆਪਨ ਦੇ ਲਈ, ਹਿਜ਼ਾਬ ਪਾਉਣ ਵਾਲੀ ਪਹਿਲੀ ਇਸਤਰੀ ਮਾਡਲ ਦੇ ਤੌਰ ‘ਤੇ ਚੁਣੀ ਗਈ ? ਇਹੋ ਜਿਹੀ ਹੀ ਇਕ ਹੋਰ ਮਿਸਾਲ ਅਮਰੀਕੀ ਮਾਡਲ ‘ਹਲੀਮਾਅਡੇਨ’ ਨੇ ਅਮਰੀਕਾ ਪੱਤਿਰਕਾ ‘ਸਪੋਰਟਸ ਇਲੈਸਟਰਡ’ ਦੇ ਲਈ ਹਿਜ਼ਾਬ, ਬੁਕਰੀਨੀ ਪਾਉਣ ਵਾਲੀ ਮਾਡਲ ਬਣ ਕੇ ਇਕ ਇਤਿਹਾਸ ਰੱਚ ਦਿੱਤਾ ? ਇਸੇ ਤਰ੍ਹਾਂ ਪਿਛਲੇ ਸਾਲ ਅਮਰੀਕਾ ਵਿਚ ਹੋਈਆਂ ਮੱਧਕਾਲੀ ਚੋਣਾਂ ਵਿੱਚ ਜਿੱਤਣ ਵਾਲੀ ‘ਇਲਹਾਨ ਨੇ ਹਿਜ਼ਾਬ’ ਪਾ ਕੇ ਸੌਂਹ ਚੁਕਣ ਵਾਲੀ ਪਹਿਲੀ ਮੁਸਲਿਮ ਇਸਤਰੀ ਬਣਕੇ ਇਤਿਹਾਸ ਰਚਿਆ। ”ਬੁੰਦੇਲਖੰਡ ਦੇ ਮੁਸਕਰਾ ਇਲਾਕੇ ਦੇ ਲੋਦੀਪੁਰ ਨਿਵਾਦਾ ਪਿੰਡ ਘੁੰਡ ਵਾਲੀਆਂ ਇਸਤਰੀਆਂ ਦੀ ਕੁਸ਼ਤੀ ਲਈ ਹੀ ਪ੍ਰਸਿਧ ਹੈ !” ਰੱਖੜੀ ਤੋਂ ਇਕ ਦਿਨ ਬਾਅਦ ਹੋਣ ਵਾਲੀ ਕੁਸ਼ਤੀ ਦੇ ਆਯੋਜਨ ਵਿਚ ਸੈਂਕੜਿਆਂ ਦੀ ਗਿਣਤੀ ਵਿੱਚ ਇਸਤਰੀਆਂ ਘੁੰਡ ਕੱਢ ਕੇ ਅਖਾੜੇ ਵਿਚ ਉਤਰਦੀਆਂ ਹਨ ! ਸਾਨੂੰ ਇਸ ਦਾ ਇਤਿਹਾਸਕ ਪਿਛੋਕੜ ਵੀ ਦੇਖਣਾ ਪਏਗਾ ? ਦਰ-ਅਸਲ ਅਗ੍ਰੇਜ਼ਾਂ ਦੇ ਰਾਜ ਸਮੇਂ, ਇਸ ਰਸਮ ਘੁੰਡ, ਬੁਰਕਾ ਹਿਜਾਬ ਦੀ ਸ਼ੁਰੂਆਤ ਅੰਗ੍ਰੇਜ਼ ਫੌਜ ਦੇ ਖਿਲਾਫ਼ ਇਸਤਰੀਆਂ ਨੂੰ ਲੜਨ ਦੇ ਲਈ ਤਿਆਰ ਕਰਨ ਲਈ ਹੀ ਕੀਤੀ ਗਈ ਸੀ !ਪ੍ਰੰਤੂ ਇਹ ਰਸਮ ਅੱਜ ਵੀ ! 21-ਵੀਂ ਸਦੀ ਵਿਚ ਵੀ, ਇਸਤਰੀ ਦੇ ਸ਼ਸ਼ਤਰੀਕਰਨ ਦੇ ਲਈ ਇਕ ਲਾ-ਮਿਸਾਲ, ਅਹਿਮ ਉਦਾਹਰਣ ਦੇ ਤੌਰ ਤੇ ਜਾਰੀ ਹੈ। ਇਹੋ ਜਿਹੀ ਹੀ ਇਕ ਬਹਾਦਰੀ ਦੀ ਮਿਸਾਲ ਸਾਡੇ ਸਾਹਮਣੇ ਹੈ, ਭੂਪਾਲ ਵਿਚ ‘ਬੁਰਕੇ ਤੇ ਹਿਜ਼ਾਬ’ ਦੇ ਵਿਚ ਹੀ ਇਸਤਰੀਆਂ ਵਲੋਂ ਜਿੰਮ ਵਿਚ ਜਾ ਕੇ ਕਸਰਤ ਕਰਨ ਦੀ ਵੀ ਮੁੱਖ ਉਦਾਹਰਣ ਸਾਡੇ ਸਾਹਮਣੇ ਹੈ। ਮੁਸਲਿਮ ਸਮਾਜ ਦੀਆਂ ਇਹੋ ਜਿਹੀਆਂ ਪ੍ਰਗਤੀਸ਼ੀਲ, ਅਗਾਂਹ-ਵਧੂ ਇਸਤਰੀਆਂ ਨੂੰ ਆਪਣੇ-ਆਪ ਨੂੰ ਫਿੱਟ ਰੱਖਣ ਲਈ ਪਰਦਾ ਉਨ੍ਹਾਂ ਲਈ ਕੋਈ ਬੰਦਿਸ਼ ਨਹੀਂ ਹੈ ? ਇਸਲਾਮ ਦੀਆਂ ਨਜ਼ਰਾਂ ਵਿਚ ਪਰਦਾ ਇਸਤਰੀ ਲਈ ਜ਼ਰੂਰੀ ਅਹਿਮ ਹੈ ?
ਜਿਥੋਂ ਤੱਕ ਕੁਰਾਨ ਦੀ ਗੱਲ ਹੈ, ਇਸ ਵਿਚ ਪਰਦੇ ਨੂੰ ਲੈ ਕੇ ਕੋਈ ਨਿਰਦੇਸ਼ ਨਹੀਂ ਹਨ। ਪ੍ਰੰਤੂ ! ਕੁਰਾਨ ਦੀ ‘ਸੁਰਾਹ ਅਹਜ਼ਾਬ’ ਵਿਚ ਕਿਹਾ ਗਿਆ ਹੈ, ਕਿ ਆਪਣੀਆਂ ਪਤਨੀਆਂ, ਪੁੱਤਰੀਆਂ ਤੇ ਇਸਤਰੀਆਂ ਨੂੰ ਕਹਿ ਦਿਓ, ਕਿ ਉਹ ਬਾਹਰ ਨਿਕਲਣ ਸਮੇਂ ਆਪਣੀਆਂ ਚਾਦਰਾਂ ਦੇ ਘੁੰਡ ਨਾਲ ਆਪਣੇ ਚਿਹਰੇ ਢੱਕ ਲਿਆ ਕਰਨ ? ਇਸ ਤਰ੍ਹਾਂ ਕਰਨ ਨਾਲ ਇਹ ਉਨ੍ਹਾਂ ਦੀ ਪਹਿਚਾਣ ਬਰਾਬਰ ਹੈ ਤੇ ਉਨ੍ਹਾਂ ਨੂੰ ਕੋਈ ਵੀ ਛੇੜੇਗਾ ਨਹੀ, ਇਸ ਤਰ੍ਹਾਂ ਬਾਹਰ ਉਹ ਸੁਰੱਖਿਅਤ ਰਹਿਣਗੀਆਂ ਅਤੇ ਇਸ ਤਰ੍ਹਾਂ ਉਨ੍ਹਾਂ ਵੱਲ ਕੋਈ ਵੀ ਝਾਕਣ ਦੀ ਹਿੰਮਤ ਨਹੀ ਕਰ ਸਕੇਗਾ ?
ਪਰਦਾ, ਹਿਜ਼ਾਬ, ਬੁਰਕਾ, ਘੁੰਡ ਆਦਿ ਕਿਸੇ ਧਰਮ, ਆਸਥਾ ਜਾਂ ਸ਼ਰਾਇਤ ਅਧੀਨ, ਇਕ ਬੰਦਿਸ਼ ਵਜੋਂ, ਜੋ ਗੁਲਾਮੀ, ਇਸਤਰੀ ਦੇ ਦੂਸਰੇ ਦਰਜੇ ਦੀ ਨਾਗਰਿਕ ਲਈ ਅਤੇ ਹੀਨੀ ਬਣਾਉਣ ਲਈ ਇਕ ਚਿੰਨ੍ਹ ਬਣੇ ? ਉਹ ਇਸਤਰੀ ਦੇ ਅਧਿਕਾਰਾਂ ਦਾ ਹਨਨ ਹੈ ? ਇਸਤਰੀ ਦੀ ਆਪਣੀ ਸ਼ਖਸ਼ੀ-ਅਜ਼ਾਦੀ, ਉਸ ਨੂੰ ਮਰਦ ਦੇ ਬਰਾਬਰਤਾ ਦੇ ਅਧਿਕਾਰਾਂ ਅਤੇ ਸਮਾਜ ਅੰਦਰ ਇਕ ਮੁਕੰਮਲ ਨਾਗਰਿਕ ਵਲੋਂ ਉਸ ਦੇ ਹੱਕਾਂ ਤੇ ਕੋਈ ਰੋਕ ਨਾ ਲਾਵੇ ? ਉਹੀ ਰਿਵਾਜ਼, ਪਰੰਪਰਤਾ ਅਤੇ ਪ੍ਰਥਾ, ਰਿਵਾਜ ਨੂੰ ਹੰਢਣਸਾਰ ਕਿਹਾ ਜਾ ਸਕਦਾ ਹੈ ?ਪਰ ! ਜੋ ਰੀਤੀ-ਰਿਵਾਜ ! ਉਸ ਦੇ ਹੱਕਾਂ, ਅਜ਼ਾਦੀ ਅਤੇ ਵਿਚਰਨ ‘ਚ ਰੋਕਾਂ ਪੈਦਾ ਕਰੇ, ਇਸਤਰੀ ਨੂੰ ਹੀਣ ਭਾਵਨਾ ਦੇ ਪ੍ਰਭਾਵ ਹੇਠ ਲਿਆਵੇ, ਉਹ ਰੀਤੀ-ਰਿਵਾਜ ਕਦੀ-ਚਿੱਤ ਨਜ਼ਾਇਜ਼ ਹਨ ਤੇ ਨਾ ਹੀ ਮੰਨਣਯੋਗ ਹੈ ? ਉਹ ਆਸਥਾ, ਜਿਹੜੀ ਇਸਤਰੀ ਦੇ ਹੱਕਾਂ, ਉਸ ਦੀ ਸ਼ਖਸੀਅਤ ਅਤੇ ਬਰਾਬਰਤਾ ਨੂੰ ਆਂਚ ਪਹੁੰਚਾਉਂਦੀ ਹੈ ! ਉਸ ਨੂੰ ਬਰਾਬਰਤਾ ਵਾਲਾ ਮਨੁਖੀ ਸਮਾਜ ਕਦੀ ਵੀ ਮਾਨਤਾ ਨਹੀ ਦੇਵੇਗਾ ? ਇਸ ਵਰਗੀ ਸਮਾਜ ਅੰਦਰ ਇਸਤਰੀ ਦੀ ਬਰਾਬਰਤਾ ਲਈ, ਬਹੁਤ ਸਾਰੀਆਂ ਉਹ ਰੋਕਾਂ, ਜੋ ਸਾਮੰਤਵਾਦ ਤੋਂ ਚਲ ਕੇ ਪੂੰਜੀਵਾਦ ਨੇ ਆਪਣੇ ਹਿੱਤ ਲਈ ਖੜੀਆਂ ਕੀਤੀਆਂ ਹੋਈਆਂ ਹਨ, ਉਹ ਜ਼ਰ-ਜ਼ਰ ਕਰਕੇ ਹੌਲੀ-ਹੌਲੀ ਖਤਮ ਤਾਂ ਹੋਣਗੀਆਂ ਹੀ ?ਪਰ ! ਸਾਨੂੰ ਸਾਰਿਆਂ ਨੂੰ ਮਿਲ ਕੇ ਇਕ ਮਜ਼ਬੂਤ ਧੱਕਾ ਦੇਣਾ ਪਵੇਗਾ ?ਤਾਂ ਹੀ ਅਸੀਂ ਇਕ ਨਾਗਰਿਕ ਵਜੋਂ ਮੁਕੰਮਲ ਬਰਾਬਰਤਾ ਪ੍ਰਾਪਤ ਕਰ ਸਕਾਂਗੀਆਂ ?
ਲਿੰਗਕ ਬਰਾਬਰੀ ਦੇ ਸਿਧਾਂਤ ਅਤੇ ਸਮਾਜਿਕ ਨਿਆਂ ਅਧੀਨ ਇਸਤਰੀ-ਵਰਗ ਨੂੰ ਮਰਦ ਦੇ ਬਰਾਬਰ, ਹਰ ਤਰ੍ਹਾਂ ਦੇ ਅਧਿਕਾਰ ਦੇਣ, ਪਿਛਾਂਹ-ਖਿਚੂ, ਫਿਰਕੂ ਅਤੇ ਹਨੇਰ ਬਿਰਤੀ-ਵਾਦੀ ਪ੍ਰਭਾਵਾਂ ਨੂੰ ਰੋਕਣ ਤੇ ਲੋਕ ਕਲਾਵਾਂ ਅਤੇ ਪਰੰਪਰਾਵਾਂ ਨੂੰ ਪ੍ਰਫੁਲਤ ਕਰਨਾ ਚਾਹੀਦਾ ਹੈ ! ਧਾਰਮਿਕ-ਵਿਸ਼ਵਾਸ਼ਾਂ ਅਤੇ ਪ੍ਰੰਪਰਾਵਾਂ ਦੇ ਕਿਸੇ ਵੀ ਪਰਦੇ ਅੰਦਰ ਇਸਤਰੀਆਂ ਦੇ ਜਨ ਸਮੂਹਾਂ ਵਿਚ ਹਿੰਦੂਤਵ- ਵਿਚਾਰ-ਧਾਰਾ ਅਤੇ ਘੱਸੇ-ਪਿੱਟੇ ਜਾਗੀਰੂ ਸੰਸਕਰਨਾਂ ਰਾਂਹੀ ਇਸਤਰੀਆਂ ਦੀ ਬਰਾਬਰਤਾ ਦਾ ਦਰਜਾ ਘਟਾਉਣ ਅਤੇ ਉਸ ਦੇ ਨਾਗਰਿਕ ਅਧਿਕਾਰਾਂ ਨੂੰ ਦੋਹਾਂ ਪਾਸਿਆਂ ਤੋਂ ਨਿਸ਼ਾਨਾ ਬਣਾਉਣ ਦੀ ਕਿਸੇ ਤਰ੍ਹਾਂ ਦੀ ਕੋਸ਼ਿਸ਼ ਕਦੀ ਵੀ ਨਾ ਪ੍ਰਵਾਨ ਹੈ ਅਤੇ ਨਾ ਹੀ ਲਾਗੂ ਕਰਨ ਦੀ ਆਗਿਆ ਦਿੱਤੀ ਜਾਵੇਗੀ ? ਉਹ ਕੋਈ ਵੀ ਕਾਰਵਾਈ, ਸੋਚ ਅਤੇ ਆਡੰਬਰ, ਜਿਹੜਾ ਵੀ ਇਸਤਰੀ ਦੀ ਮਾਣ-ਮਰਿਆਦਾ, ਰੁਤਬੇ ਅਤੇ ਉਸ ਦੇ ਹੱਕਾਂ ਨੂੰ ਆਂਚ ਪਹੁੰਚਾਵੇ, ਪ੍ਰਵਾਨ ਨਹੀ ਹੋਵੇਗੀ ? ਰਿਵਾਜ਼-ਪਹਿਰਾਵਾ, ਮਨ-ਭਾਉਂਦੀ ਲਿਬਾਸ ਅਤੇ ਸ਼ੌਂਕ ਜੋ ਦੂਸਰਿਆਂ ਦੀਆਂ ਭਾਵਨਾਵਾਂ ਦੀ ਵਿਰੋਧਤਾ ਨਾ ਕਰੇ ਅਤੇ ਮਕਬੂਲ ਹੋਵੇ ? ਉਹੀ ਸਰਵ-ਪ੍ਰਵਾਨਿਤ ਮੰਨੀ ਜਾਂਦੀ ਹੈ ?
Check Also
Dayanand Medical College & Hospital Ludhiana,Punjab,India
DMCH Infertility & IVF Unit IVF with self and donor oocytes ICSI and …