-1.5 C
Toronto
Monday, January 12, 2026
spot_img
Homeਭਾਰਤਭਾਰਤੀ ਹਾਈ ਕਮਿਸ਼ਨ ਦੇ ਦੋ ਕਰਮਚਾਰੀ ਪਾਕਿ 'ਚ ਗ੍ਰਿਫਤਾਰ ਅਤੇ ਰਿਹਾਅ

ਭਾਰਤੀ ਹਾਈ ਕਮਿਸ਼ਨ ਦੇ ਦੋ ਕਰਮਚਾਰੀ ਪਾਕਿ ‘ਚ ਗ੍ਰਿਫਤਾਰ ਅਤੇ ਰਿਹਾਅ

ਸੜਕ ਹਾਦਸੇ ਦੇ ਮਾਮਲੇ ‘ਚ ਫਸਾਉਣ ਲਈ ਕੀਤੇ ਸਨ ਗ੍ਰਿਫਤਾਰ
ਅੰਮ੍ਰਿਤਸਰ : ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਸਥਿਤ ਭਾਰਤੀ ਹਾਈ ਕਮਿਸ਼ਨ ਨਾਲ ਕੰਮ ਕਰ ਰਹੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ. ਆਈ. ਐਸ. ਐੱਫ਼.) ਦੇ ਦੋ ਭਾਰਤੀ ਡਰਾਈਵਰਾਂ ਨੂੰ ਇਕ ਕਥਿਤ ਸੜਕ ਹਾਦਸੇ ਦੇ ਮਾਮਲੇ ਵਿਚ ਇਸਲਾਮਾਬਾਦ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਭਾਰਤ ਵਲੋਂ ਲਗਾਤਾਰ ਦਬਾਅ ਪਾਏ ਜਾਣ ਤੋਂ ਬਾਅਦ ਪਾਕਿਸਤਾਨ ਨੂੰ ਉਕਤ ਕਰਮਚਾਰੀਆਂ ਨੂੰ ਰਿਹਾਅ ਕਰਨਾ ਪਿਆ। ਜਾਣਕਾਰੀ ਅਨੁਸਾਰ ਇਹ ਦੋਵੇਂ ਕਰਮਚਾਰੀ ਸੁਰੱਖਿਅਤ ਰੂਪ ਨਾਲ ਵਾਪਸ ਭਾਰਤੀ ਦੂਤਘਰ ਵਿਚ ਪਰਤ ਆਏ ਹਨ। ਜ਼ਿਕਰਯੋਗ ਹੈ ਕਿ ਸੋਮਵਾਰ ਸਵੇਰੇ ਇਸਲਾਮਾਬਾਦ ਤੋਂ ਇਨ੍ਹਾਂ ਦੇ ਲਾਪਤਾ ਹੋਣ ਦੀ ਖ਼ਬਰ ਆਈ ਸੀ ਪਰ ਬਾਅਦ ਵਿਚ ਸੂਤਰਾਂ ਦੇ ਹਵਾਲੇ ਨਾਲ ਪਤਾ ਲੱਗਾ ਕਿ ਸੀ.ਆਈ.ਐਸ.ਐੱਫ਼. ਦੇ ਉਕਤ ਦੋਵੇਂ ਡਰਾਈਵਰ ਸਿਲਵਾਧਸ ਪਾਲ ਅਤੇ ਦਵਿਮੂ ਬ੍ਰਹਮਾ ਸਵੇਰੇ 8.30 ਵਜੇ ਇਸਲਾਮਾਬਾਦ ਹਵਾਈ ਅੱਡੇ ਤੋਂ ਭਾਰਤੀ ਸਫ਼ਾਰਤਖ਼ਾਨੇ ਦੇ ਕਿਸੇ ਸਟਾਫ਼ ਨੂੰ ਲੈ ਕੇ ਆਉਣ ਲਈ ਬੀ. ਐਮ. ਡਬਲਿਊ./ ਕਿਊ. ਐਲ. 104 ਵਿਚ ਰਵਾਨਾ ਹੋਏ ਸਨ, ਜਿਨ੍ਹਾਂ ਨੂੰ ਹਵਾਈ ਅੱਡੇ ‘ਤੇ ਪਹੁੰਚਣ ਤੋਂ ਪਹਿਲਾਂ ਹੀ ਪਾਕਿ ਦੀ ਬਦਨਾਮ ਖ਼ੁਫ਼ੀਆ ਏਜੰਸੀ ਆਈ. ਐਸ. ਆਈ. ਵਲੋਂ ਰੋਕ ਲਿਆ ਗਿਆ ਅਤੇ ਭਾਰਤ ਤੋਂ ਬਦਲਾ ਲੈਣ ਦੇ ਇਰਾਦੇ ਨਾਲ ਉਨ੍ਹਾਂ ‘ਤੇ ਰਾਹਗੀਰ ਨਾਲ ਟੱਕਰ ਮਾਰਨ ਦਾ ਮਾਮਲਾ ਦਰਜ ਕਰਵਾਇਆ ਗਿਆ। ਪਤਾ ਲੱਗਾ ਹੈ ਕਿ ਆਈ. ਐਸ. ਆਈ. ਉਕਤ ਭਾਰਤੀ ਕਰਮਚਾਰੀਆਂ ‘ਤੇ ਜਾਸੂਸੀ ਦਾ ਮਾਮਲਾ ਦਰਜ ਕਰਨ ਦੀ ਫ਼ਿਰਾਕ ਵਿਚ ਸੀ।

RELATED ARTICLES
POPULAR POSTS