Breaking News
Home / ਹਫ਼ਤਾਵਾਰੀ ਫੇਰੀ / ਅਮਰੀਕਾ ‘ਚ ਸਿੱਖ ਭਾਈਚਾਰੇ ਨੂੰ ਮਿਲੀ ਵੱਖਰੀ ਪਛਾਣ

ਅਮਰੀਕਾ ‘ਚ ਸਿੱਖ ਭਾਈਚਾਰੇ ਨੂੰ ਮਿਲੀ ਵੱਖਰੀ ਪਛਾਣ

ਜਨਗਣਨਾ ‘ਚ ਸਿੱਖਾਂ ਨੂੰ ਵੱਖਰੇ ਭਾਈਚਾਰੇ ਵਜੋਂ ਗਿਣਿਆ ਜਾਵੇਗਾ
ਨਿਊਯਾਰਕ/ਬਿਊਰੋ ਨਿਊਜ਼
ਪਹਿਲੀ ਵਾਰ ਅਮਰੀਕਾ ਵਿਚ ਸਿੱਖਾਂ ਨੂੰ 2020 ਦੀ ਜਨਗਣਨਾ ਵਿਚ ਇਕ ਵੱਖਰੇ ਭਾਈਚਾਰੇ ਵਜੋਂ ਗਿਣਿਆ ਜਾਵੇਗਾ। ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਮੁਤਾਬਕ ਜਾਰੀ ਜਨਗਣਨਾ ਵਿਚ ਸਿੱਖਾਂ ਨੂੰ ਏਸ਼ੀਆਈ ਭਾਰਤੀਆਂ ਵਜੋਂ ਨਹੀਂ ਗਿਣਿਆ ਜਾਵੇਗਾ। ਧਰਮ ਬਾਰੇ ਸਵਾਲ ਪੁੱਛਣ ‘ਤੇ ਕਾਨੂੰਨੀ ਪਾਬੰਦੀ ਕਾਰਨ ਜਨਗਣਨਾ ਬਿਊਰੋ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਸਿੱਖੀ ਨੂੰ ਉਹ ਇਕ ‘ਸਭਿਆਚਾਰਕ’ ਜਾਂ ਇਕ ‘ਧਾਰਮਿਕ ਜਾਤ’ ਵੱਜੋਂ ਲੈਣਗੇ। ਸਿੱਖੀ ਜਨਗਣਨਾ ਫਾਰਮ ਵਿਚ ਇਕ ਵਰਗ ਵਜੋਂ ਨਹੀਂ ਹੋਵੇਗੀ। ਅਮਰੀਕੀ ਨਾਗਰਿਕਾਂ ਲਈ ਇਸ ਨੂੰ ਕਾਨੂੰਨੀ ਤੌਰ ‘ਤੇ ਭਰਨਾ ਲਾਜ਼ਮੀ ਹੈ। ਪਰ ਸਿੱਖ ‘ਹੋਰ ਏਸ਼ੀਆਈ’ ਵਰਗ ‘ਤੇ ਸਹੀ ਲਾ ਸਕਦੇ ਹਨ ਤੇ ਧਰਮ ਨੂੰ ਸਬ-ਕੈਟਾਗਿਰੀ ਵਜੋਂ ਲਿਖ ਸਕਦੇ ਹਨ। ਬਜਾਏ ਇਸ ਦੇ ਕਿ ਉਹ ਖ਼ੁਦ ਨੂੰ ਭਾਰਤੀ ਏਸ਼ੀਆਈ ਜਾਂ ਹੋਰ ਸੂਚੀਬੱਧ ਨਸਲੀ ਪਛਾਣਾਂ ਦੇ ਤੌਰ ‘ਤੇ ਜ਼ਾਹਿਰ ਕਰਨ। ਸਿੱਖਾਂ ਤੇ ਕੁਝ ਹੋਰਾਂ ਨੂੰ ਇਕ ਕੋਡ ਮਿਲੇਗਾ ਜੋ ਕਿ ਉਨ੍ਹਾਂ ਨੂੰ 2020 ਦੀਆਂ ਰਿਪੋਰਟਾਂ ਵਿਚ ਵੱਖਰੇ ਤੌਰ ਉਤੇ ਦਰਸਾਏਗਾ। ਇਸ ਤਰ੍ਹਾਂ ‘ਸਿੱਖ’ ਵੱਖਰੇ ਤੌਰ ‘ਤੇ ‘ਏਸ਼ਿਆਈ’ ਨਸਲ ਵਰਗ ਵਿਚ ਵਿਸਥਾਰਤ ਆਬਾਦੀ ਗਰੁੱਪ ਵਜੋਂ ਸ਼ਾਮਲ ਹੋਣਗੇ ਨਾ ਕਿ ‘ਏਸ਼ੀਆਈ ਭਾਰਤੀ’ ਵਜੋਂ।

Check Also

ਅਦਾਰਾ ਪਰਵਾਸੀ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ

ਅਦਾਰਾ ‘ਪਰਵਾਸੀ’ ਦੇ ਸਹਿਯੋਗੀਆਂ, ਸਨੇਹੀਆਂ, ਨਜ਼ਦੀਕੀਆਂ ਤੇ ਪਾਠਕਾਂ ਨੂੰ ਮਿਠਾਸ ਭਰੇ, ਮਹਿਕਾਂ ਭਰੇ, ਰੋਸ਼ਨੀਆਂ ਵੰਡਦੇ, …