ਨਵੀਂ ਦਿੱਲੀ : ਪੂਰਬੀ ਲੱਦਾਖ ਵਿਚ ਅਜੇ ਵੀ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ ਅਤੇ ਚੀਨ ਦੀ ਪੀਪਲਜ਼ ਆਰਮੀ (ਪੀ.ਐਲ.ਏ.) ਦੇ 30-40 ਦੇ ਕਰੀਬ ਸੈਨਿਕ ਅਜੇ ਵੀ ਪੂਰਬੀ ਲੱਦਾਖ ਵਿਚ ਭਾਰਤੀ ਚੌਕੀ ਰੇਜ਼ਾਂਗ-ਲਾ ਰਿਜਲਾਈਨ ਨੇੜੇ ਡਟੇ ਹੋਏ ਹਨ। ਦੋਵਾਂ ਧਿਰਾਂ ਨੇ ਹਮਲਾਵਰ ਰੁਖ ਅਪਣਾਇਆ ਹੋਇਆ ਹੈ। ਭਾਰਤ ਨੇ ਪੈਂਗੌਂਗ ਝੀਲ ਦੇ ਦੱਖਣੀ ਕਿਨਾਰੇ ਨਾਲ ਲੱਗਦੀਆਂ ਉੱਪਰੀ ਚੋਟੀਆਂ ‘ਤੇ ਸਥਿਤੀ ਮਜ਼ਬੂਤ ਬਣਾਈ ਹੋਈ ਹੈ, ਜਿੱਥੋ ਉਹ ਚੀਨ ਦੀ ਕਿਸੇ ਵੀ ਹਰਕਤ ‘ਤੇ ਨਜ਼ਰ ਰੱਖ ਰਹੇ ਹਨ। ਇਸ ਤੋਂ ਇਲਾਵਾ ਭਾਰਤ ਨੇ ਇੱਥੇ ਵਾਧੂ ਸੈਨਿਕਾਂ ਅਤੇ ਹਥਿਆਰਾਂ ਦੀ ਤਾਇਨਾਤੀ ਕੀਤੀ ਹੋਈ ਹੈ। ਭਾਰਤੀ ਸੈਨਾ ਦੇ ਫੀਲਡ ਕਮਾਂਡਰਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਕਿਸੇ ਵੀ ਕੀਮਤ ‘ਤੇ ਚੀਨੀ ਸੈਨਿਕ ਸਰਹੱਦ ਪਾਰ ਨਾ ਕਰ ਸਕਣ। ਨਾਲ ਇਹ ਵੀ ਕਿਹਾ ਗਿਆ ਹੈ ਕਿ ਭਾਰਤੀ ਸੀਮਾ ਦੀ ਸੁਰੱਖਿਆ ਕਰਨ ਦੌਰਾਨ ਸੈਨਿਕਾਂ ਨੂੰ ਸਖ਼ਤ ਅਨੁਸ਼ਾਸਨ ਦੀ ਵੀ ਪਾਲਣਾ ਕਰਨੀ ਹੈ। ਫੀਲਡ ਕਮਾਂਡਰਾਂ ਨੂੰ ਇਹ ਕਿਹਾ ਗਿਆ ਹੈ ਕਿ ਜਦ ਉਹ ਆਪਣੇ ਇਲਾਕਿਆਂ ਵਿਚ ਗਸ਼ਤ ਕਰਨ ਤਾਂ ਇਸ ਦੌਰਾਨ ਆਪਣੀ ਤਾਕਤ ਦੀ ਨੁਮਾਇਸ਼ ਨਾ ਕਰਨ। ਉਧਰ ਚੀਨ ਨੇ ਸਰਹੱਦ ‘ਤੇ ਕਰੀਬ 50 ਹਜ਼ਾਰ ਜਵਾਨ ਭਾਰੀ ਟੈਂਕ ਅਤੇ ਹਥਿਆਰ ਤਾਇਨਾਤ ਕਰ ਲਏ ਹਨ।
Check Also
ਪੰਜਾਬ ਅਸੈਂਬਲੀ ਦੀਆਂ ਚਾਰ ਸੀਟਾਂ ਲਈ ਜ਼ਿਮਨੀ ਚੋਣ ਹੁਣ 20 ਨੂੰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਸਣੇ ਵੱਖ-ਵੱਖ ਤਿਉਹਾਰਾਂ ਕਰਕੇ ਲਿਆ ਫੈਸਲਾ …