16.6 C
Toronto
Sunday, September 28, 2025
spot_img
Homeਹਫ਼ਤਾਵਾਰੀ ਫੇਰੀਕੈਨੇਡਾ ਦੀ ਫੌਜ ਵਿਚ ਭਰਤੀ ਹੋ ਸਕਣਗੇ ਪੱਕੇ ਨਿਵਾਸੀ

ਕੈਨੇਡਾ ਦੀ ਫੌਜ ਵਿਚ ਭਰਤੀ ਹੋ ਸਕਣਗੇ ਪੱਕੇ ਨਿਵਾਸੀ

ਕੈਨੇਡੀਅਨ ਹਥਿਆਰਬੰਦ ਬਲਾਂ ਵੱਲੋਂ ਪੀਆਰ ਧਾਰਕਾਂ ਲਈ ਵਿਸ਼ੇਸ਼ ਐਲਾਨ
ਭਾਰਤੀਆਂ ਨੂੰ ਲਾਭ ਮਿਲਣ ਦੀ ਸੰਭਾਵਨਾ
ਟੋਰਾਂਟੋ : ਕੈਨੇਡਾ ਦੇ ਹਥਿਆਰਬੰਦ ਬਲਾਂ (ਸੀਏਐਫ) ਨੇ ਐਲਾਨ ਕੀਤਾ ਹੈ ਕਿ ਪੱਕੇ ਨਿਵਾਸੀ (ਪੀਆਰ ਧਾਰਕ) ਜਿਨ੍ਹਾਂ ਵਿਚ ਵੱਡੀ ਗਿਣਤੀ ਭਾਰਤੀ ਵੀ ਸ਼ਾਮਲ ਹਨ, ਹੁਣ ਦੇਸ਼ ਦੀ ਫੌਜ ਵਿਚ ਭਰਤੀ ਹੋ ਸਕਣਗੇ। ਇਕ ਮੀਡੀਆ ਰਿਪੋਰਟ ਮੁਤਾਬਕ ਮੁਲਕ ਦੀ ਫੌਜ ਵਿਚ ਭਰਤੀ ਦਾ ਪੱਧਰ ਬਹੁਤ ਨੀਵਾਂ ਹੈ। ਜ਼ਿਕਰਯੋਗ ਹੈ ਕਿ ਪੰਜ ਸਾਲ ਪਹਿਲਾਂ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਨੇ ਵੀ ‘ਵੇਲਾ ਵਿਹਾਅ ਚੁੱਕੇ ਭਰਤੀ ਨਿਯਮਾਂ’ ਵਿਚ ਬਦਲਾਅ ਕਰਕੇ ਪੀਆਰ ਹੋਲਡਰਾਂ ਨੂੰ ਪੁਲਿਸ ਵਿਚ ਭਰਤੀ ਹੋਣ ਦੀ ਇਜਾਜ਼ਤ ਦੇ ਦਿੱਤੀ ਸੀ। ਉਹ ਪੱਕੇ ਨਿਵਾਸੀ ਜੋ ਕੈਨੇਡਾ ਵਿਚ ਪਿਛਲੇ ਦਸ ਸਾਲਾਂ ਤੋਂ ਰਹਿ ਰਹੇ ਨੇ, ਪੁਲਿਸ ਵਿਚ ਭਰਤੀ ਹੋ ਸਕਦੇ ਹਨ। ਪੀਆਰ ਵਾਲਿਆਂ ਨੂੰ ਇਸ ਤੋਂ ਪਹਿਲਾਂ ਸਿਰਫ ‘ਹੁਨਰਮੰਦ ਫੌਜੀ ਵਿਦੇਸ਼ੀ ਅਰਜ਼ੀਕਰਤਾ’ ਦਾਖਲਾ ਪ੍ਰੋਗਰਾਮ ਤਹਿਤ ਹੀ ਫੌਜ ਵਿਚ ਭਰਤੀ ਦਾ ਹੱਕ ਮਿਲਦਾ ਸੀ। ਇਹ ਪ੍ਰੋਗਰਾਮ ਵੀ ਉਨ੍ਹਾਂ ਲਈ ਸੀ ਜੋ ਸਿਖ਼ਲਾਈ ਦੇ ਖ਼ਰਚੇ ਨੂੰ ਘਟਾਉਂਦੇ ਹੋਣ ਜਾਂ ਕੋਈ ਵਿਸ਼ੇਸ਼ ਲੋੜ ਪੂਰੀ ਕਰਦੇ ਹੋਣ ਜਿਵੇਂ ਕਿ ਸਿਖ਼ਲਾਈ ਪ੍ਰਾਪਤ ਪਾਇਲਟ ਜਾਂ ਡਾਕਟਰ।
ਵਰਤਮਾਨ ਨੇਮਾਂ ਮੁਤਾਬਕ ਫ਼ੌਜ ਵਿਚ ਜਾਣ ਲਈ ਉਮੀਦਵਾਰ ਕੈਨੇਡਾ ਦਾ ਨਾਗਰਿਕ ਹੋਣਾ ਚਾਹੀਦਾ ਹੈ ਤੇ 18 ਸਾਲ ਤੋਂ ਵੱਧ ਦਾ ਹੋਣਾ ਚਾਹੀਦਾ ਹੈ। ਹਾਲਾਂਕਿ ਮਾਪਿਆਂ ਦੀ ਸਹਿਮਤੀ ਨਾਲ ਉਹ 16 ਸਾਲ ਦੀ ਉਮਰ ਵਿਚ ਵੀ ਫ਼ੌਜ ਦਾ ਹਿੱਸਾ ਬਣ ਸਕਦਾ ਹੈ। ਉਸ ਕੋਲ ਗਰੇਡ 10 ਜਾਂ 12 ਤੱਕ ਦੀ ਸਿੱਖਿਆ ਹੋਣੀ ਚਾਹੀਦੀ ਹੈ ਜੋ ਕਿ ਇਸ ਗੱਲ ਉਤੇ ਨਿਰਭਰ ਕਰੇਗਾ ਕਿ ਉਹ ਕਿਹੜੇ ਅਹੁਦੇ ਲਈ ਜਾਣਾ ਚਾਹੁੰਦਾ ਹੈ। ਇਹੀ ਨਿਯਮ ਪੀਆਰ ਧਾਰਕਾਂ ਉਤੇ ਲਾਗੂ ਹੋਣਗੇ। ਦੱਸਣਯੋਗ ਹੈ ਕਿ ਕੈਨੇਡਾ ਵੱਲੋਂ ਸਾਲ 2025 ਦੇ ਅੰਤ ਤੱਕ ਹਰ ਸਾਲ ਪੰਜ ਲੱਖ ਲੋਕਾਂ ਨੂੰ ਪੀਆਰ ਦੇਣ ਦੀ ਯੋਜਨਾ ਬਣਾਈ ਗਈ ਹੈ। ਇਸ ਤਰ੍ਹਾਂ ਫ਼ੌਜ ਨੂੰ ਵੱਡੀ ਗਿਣਤੀ ਵਿਚ ਉਮੀਦਵਾਰ ਮਿਲ ਜਾਣਗੇ। ਸੰਨ 2021 ਵਿਚ ਕਰੀਬ ਇਕ ਲੱਖ ਭਾਰਤੀ ਕੈਨੇਡਾ ਦੇ ਪੱਕੇ ਨਿਵਾਸੀ ਬਣੇ ਹਨ। ਕੈਨੇਡਾ ਆ ਰਹੇ ਪੰਜ ਲੋਕਾਂ ਵਿਚੋਂ ਇਕ ਭਾਰਤ ਵਿਚ ਜੰਮਿਆ ਹੈ।
ਫੌਜ ਵਿੱਚ ਹਜ਼ਾਰਾਂ ਅਸਾਮੀਆਂ ਖਾਲੀ
ਸੀਏਐਫ ਨੇ ਸਤੰਬਰ ਵਿਚ ਕਿਹਾ ਸੀ ਕਿ ਫੌਜ ਵਿਚ ਹਜ਼ਾਰਾਂ ਖਾਲੀ ਅਸਾਮੀਆਂ ਹਨ। ਉਨ੍ਹਾਂ ਕਿਹਾ ਸੀ ਕਿ ਇਸ ਸਾਲ 5,900 ਮੈਂਬਰਾਂ ਦੀ ਲੋੜ ਹੈ। ਮਾਰਚ ਮਹੀਨੇ ਕੈਨੇਡਾ ਦੀ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਕਿਹਾ ਸੀ ਕਿ ਯੂਕਰੇਨ ਜੰਗ ਦੇ ਮੱਦੇਨਜ਼ਰ ਵਧੀ ਆਲਮੀ ਮੰਗ ਕਾਰਨ ਕੈਨੇਡੀਅਨ ਫ਼ੌਜੀਆਂ ਦੀ ਗਿਣਤੀ ਵਿਚ ਵਾਧੇ ਦੀ ਲੋੜ ਹੈ। ਉਨ੍ਹਾਂ ਕਿਹਾ ਸੀ ਕਿ ਕੈਨੇਡਾ ਤੇ ਪੂਰੀ ਦੁਨੀਆ ਦਾ ਬਹੁਤ ਕੁਝ ਦਾਅ ਉਤੇ ਲੱਗਾ ਹੋਇਆ ਹੈ।

RELATED ARTICLES
POPULAR POSTS