ਸੁਰੱਖਿਆ ਏਜੰਸੀਆਂ ਨੇ ਵਿਸ਼ੇਸ਼ ਹਵਾਈ ਖੇਤਰ ਨੂੰ ‘ਨੋ ਫਲਾਈ ਜ਼ੋਨ’ ਐਲਾਨਿਆ
ਟੋਰਾਂਟੋ/ ਬਲਜਿੰਦਰ ਸਿੰਘ ਸੇਖਾ : ਕੈਨੇਡਾ ਇਸ ਮਹੀਨੇ ਆਪਣੀ ਧਰਤੀ ‘ਤੇ ਕਰਵਾਏ ਜਾਣ ਵਾਲੇ ਜੀ-7 ਦੇਸ਼ਾਂ ਦੇ ਸੰਮੇਲਨ ਲਈ ਕਾਫੀ ਉਤਸ਼ਾਹਿਤ ਨਜ਼ਰ ਆ ਰਿਹਾ ਹੈ। ਜੂਨ ਮਹੀਨੇ ਦੀ 15 ਤਰੀਕ ਤੋਂ 17 ਤਰੀਕ ਤੱਕ ਅਲਬਰਟਾ ਦੇ ਕਨਨਾਸਕਿਸ ਸ਼ਹਿਰ ਵਿਚ ਹੋਣ ਵਾਲੇ ਇਸ ਸੰਮੇਲਨ ‘ਚ ਭਾਗ ਲੈਣ ਲਈ ਜੀ-7 ਦੇਸ਼ਾਂ ਦੇ ਮੁਖੀਆਂ ਤੋਂ ਇਲਾਵਾ ਹੋਰ ਵੀ ਵੱਖ-ਵੱਖ ਦੇਸ਼ਾਂ ਦੇ ਆਗੂਆਂ ਨੂੰ ਸੱਦਾ ਪੱਤਰ ਭੇਜੇ ਜਾ ਰਹੇ ਹਨ।
ਜੀ-7 ਦੇਸ਼ਾਂ ਵਿਚ ਫਰਾਂਸ, ਬਰਤਾਨੀਆ, ਜਰਮਨੀ, ਇਟਲੀ, ਜਪਾਨ, ਅਮਰੀਕਾ ਅਤੇ ਕੈਨੇਡਾ ਖੁਦ ਸ਼ਾਮਲ ਹੈ। ਇਸ ਤੋਂ ਇਲਾਵਾ ਕੈਨੇਡਾ ਵੱਲੋਂ ਹੁਣ ਤੱਕ ਅਸਟਰੇਲੀਆ, ਦੱਖਣੀ ਅਫਰੀਕਾ, ਯੂਕਰੇਨ, ਮੈਕਸੀਕੋ ਤੋਂ ਹੋਰ ਵੀ ਵੱਖ ਵੱਖ-ਵੱਖ ਮੁਲਕਾਂ ਦੇ ਆਗੂਆਂ ਨੂੰ ਸੱਦਾ ਪੱਤਰ ਭੇਜੇ ਜਾ ਰਹੇ ਹਨ। ਕੈਨੇਡਾ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸੰਮੇਲਨ ਵਿਚ ਭਾਗ ਲੈਣ ਦੇ ਸੱਦੇ ਦੀ ਖ਼ਬਰ ਹੈ।
ਦੱਸਣਯੋਗ ਹੈ ਕਿ ਬੀਤੀ 25 ਮਈ ਨੂੰ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਦੀ ਭਾਰਤ ਦੇ ਹਮਰੁਤਬਾ ਐਸ. ਜੈਸ਼ੰਕਰ ਨਾਲ ਵਧੀਆ ਮਾਹੌਲ ਵਿਚ ਗੱਲਬਾਤ ਹੋਈ ਅਤੇ ਆਪਸੀ ਵਪਾਰ ‘ਚ ਸਹਿਯੋਗ ਕਰਨ ਲਈ ਦੋਵੇਂ ਅੱਗੇ ਗੱਲਬਾਤ ਜਾਰੀ ਰੱਖਣ ਦੇ ਚਾਹਵਾਨ ਹਨ।
ਕੈਨੇਡਾ ਵੱਲੋਂ ਜੀ-7 ਸੰਮੇਲਨ ਦੀਆਂ ਤਿਆਰੀਆਂ
RELATED ARTICLES