Breaking News
Home / ਹਫ਼ਤਾਵਾਰੀ ਫੇਰੀ / ਪੀ.ਓ.ਕੇ.ਨੂੰ ਭਾਰਤ ‘ਚ ਸ਼ਾਮਲ ਕਰਨ ਲਈ ਫੌਜ ਤਿਆਰ

ਪੀ.ਓ.ਕੇ.ਨੂੰ ਭਾਰਤ ‘ਚ ਸ਼ਾਮਲ ਕਰਨ ਲਈ ਫੌਜ ਤਿਆਰ

ਨਵੀਂ ਦਿੱਲੀ : ਫੌਜ ਮੁਖੀ ਜਨਰਲ ਵਿਪਿਨ ਰਾਵਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਅੱਜ ਉਨ੍ਹਾਂ ਕਿਹਾ ਕਿ ਅਗਲਾ ਏਜੰਡਾ ਪੀਓਕੇ ਨੂੰ ਫਿਰ ਤੋਂ ਹਾਸਲ ਕਰਨਾ ਅਤੇ ਇਸ ਨੂੰ ਭਾਰਤ ਦਾ ਹਿੱਸਾ ਬਣਾਉਣਾ ਹੈ। ਫੌਜ ਮੁਖੀ ਨੇ ਨਾਲ ਹੀ ਇਹ ਵੀ ਕਿਹਾ ਕਿ ਅਜਿਹੇ ਮੁੱਦਿਆਂ ‘ਤੇ ਸਰਕਾਰ ਹੀ ਫੈਸਲਾ ਲਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਾਰੀਆਂ ਸੰਸਥਾਵਾਂ ਸਰਕਾਰ ਦੇ ਕਹਿਣ ਅਨੁਸਾਰ ਹੀ ਕੰਮ ਕਰਨਗੀਆਂ ਅਤੇ ਫੌਜ ਹਮੇਸ਼ਾ ਤਿਆਰ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਸੀ ਕਿ ਸਰਕਾਰ ਦਾ ਅਗਲਾ ਏਜੰਡਾ ਜੰਮੂ ਕਸ਼ਮੀਰ ਦੇ ਬਾਕੀ ਹਿੱਸੇ ਨੂੰ ਭਾਰਤ ਵਿਚ ਸ਼ਾਮਲ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਮਤਾ ਤਾਂ 1994 ਵਿਚ ਸੰਸਦ ‘ਚ ਪੀ.ਵੀ. ਨਰਸਿਮ੍ਹਾ ਰਾਓ ਦੀ ਸਰਕਾਰ ਦੇ ਸਮੇਂ ਪਾਸ ਕੀਤਾ ਗਿਆ ਸੀ।

Check Also

ਕੈਨੇਡਾ ਨੂੰ ਵੀ ਪਸੰਦ ਆਇਆ ਅਮਰੀਕਾ ਦਾ ‘ਗੋਲਡਨ ਡੋਮ’

ਪੀਐਮ ਮਾਰਕ ਕਾਰਨੀ ਮਿਜ਼ਾਈਲ ਰੱਖਿਆ ਪ੍ਰਣਾਲੀ ‘ਚ ਕਰਨਗੇ ਸ਼ਾਮਲ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡੀਅਨ ਪ੍ਰਧਾਨ ਮੰਤਰੀ …