ਫਰਿਜ਼ਨੋ/ਹੁਸਨ ਲੜੋਆ ਬੰਗਾ
ਇਹ ਅਮਰੀਕਾ ‘ਚ ਵਾਪਰੀ ਅਜਿਹੀ ਘਟਨਾ ਹੈ ਜਿਸ ਨੇ ਅਮਰੀਕਾ ਹੀ ਨਹੀਂ ਦੁਨੀਆ ਭਰ ‘ਚ ਪੰਜਾਬੀ ਭਾਈਚਾਰੇ ਨੂੰ ਸ਼ਰਮਸਾਰ ਕੀਤਾ ਹੈ। ਫਰਿਜ਼ਨੋ ਸਿਟੀ ਦੇ ਨੇੜਲੇ ਸ਼ਹਿਰ ਮਡੇਰਾ ਵਿਚ ਟਾਕਲ ਬਾਕਸ ਗੈਸ ਸਟੇਸ਼ਨ ‘ਤੇ ਇਕ ਚੋਰੀ ਕਰਨ ਆਏ ਪੰਜਾਬੀ ਮੁੰਡੇ ਨੇ ਦੂਜੇ ਸਿੱਖ ਪੰਜਾਬੀ ਮੁੰਡੇ ਨੂੰ ਜਿਸ ਦਾ ਨਾਂ ਧਰਮਪ੍ਰੀਤ ਸਿੰਘ ਜੱਸੜ ਸੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਮਰਨ ਵਾਲਾ ਪੰਜਾਬੀ ਮੁੰਡਾ ਗੈਸ ਸਟੇਸ਼ਨ ‘ਤੇ ਕੈਸ਼ੀਅਰ ਸੀ। ਪੁਲਿਸ ਨੇ ਦੱਸਿਆ ਕਿ ਇਕ ਲੜਕਾ ਜੋ ਚੋਰੀ ਕਰਨ ਲਈ ਸਵੇਰੇ 11 ਵਜੇ ਸਟੋਰ ਅੰਦਰ ਆਇਆ ਤੇ ਉਸ ਨੇ ਸਿਗਰਟਾਂ ਦੇ ਬੰਡਲ ਚੋਰੀ ਕੀਤੇ ਤੇ ਡੱਬਿਆਂ ਵਿਚ ਪਾ ਲਏ ਤੇ ਜਾਂਦੇ ਵਕਤ ਉਸ ਨੇ ਉਥੇ ਕੰਮ ਕਰਨ ਕਰਦੇ ਪੰਜਾਬੀ ਮੁੰਡੇ ‘ਤੇ ਗੋਲੀ ਚਲਾ ਦਿੱਤੀ ਤੇ ਉਸ ਦੀ ਥਾਂ ‘ਤੇ ਹੀ ਮੌਤ ਹੋ ਗਈ। ਮਰਨ ਵਾਲੇ ਪੰਜਾਬੀ ਮੁੰਡੇ ਨੂੰ ਗ੍ਰਾਹਕ ਨੇ ਦੇਖਿਆ ਤੇ ਇਸ ਤਰ੍ਹਾਂ ਉਸ ਨਾਲ ਦੂਸਰੇ ਵਿਅਕਤੀ ਨੇ ਵੀ ਮੂੰਹ ਢਕਿਆ ਹੋਇਆ ਸੀ ਤੇ ਉਨ੍ਹਾਂ ਦੇ ਹੱਥਾਂ ਵਿਚ ਰਿਵਾਲਵਰ ਸਨ। ਬਾਅਦ ‘ਚ ਦੋਸ਼ੀ ਪੰਜਾਬੀ ਨੂੰ 40 ਮਿੰਟਾਂ ਬਾਅਦ ਹੀ ਪੁਲਿਸ ਵੱਲੋਂ ਫੜ ਲਿਆ ਗਿਆ, ਜਿਸ ਦਾ ਨਾਂ ਅਮਰਿਤਰਾਜ ਸਿੰਘ ਅਠਵਾਲ, ਉਮਰ 22 ਸਾਲ ਦੱਸੀ ਗਈ ਹੈ। ਉਸ ਨੂੰ ਮਡੇਰਾ ਕਾਊਂਟੀ ਜੇਲ੍ਹ ਭੇਜ ਦਿੱਤਾ ਗਿਆ ਹੈ ਤੇ ਦੂਜੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਧਰਮਪ੍ਰੀਤ ਸਿੰਘ ਜੱਸੜ ਦਾ ਪਿਛਲਾ ਪਿੰਡ ਫਗਵਾੜਾ ਲਾਗੇ ਖੋਥੜਾਂ ਦੱਸਿਆ ਜਾਂਦਾ ਹੈ ਤੇ ਮਾਪਿਆ ਦਾ ਇਕਲੌਤਾ ਪੁੱਤਰ ਸੀ।
Check Also
ਟਰੂਡੋ ਦੇ ਅਸਤੀਫੇ ਮਗਰੋਂ ਨਵੇਂ ਨੇਤਾ ਦੀ ਭਾਲ ਸ਼ੁਰੂ
ਕੰਸਰਵੇਟਿਵ, ਐੱਨਡੀਪੀ ਅਤੇ ਬਲਾਕ ਕਿਊਬਕ ਦੇ ਆਗੂ ਚੋਣ ਰਣਨੀਤੀ ਘੜਨ ਲੱਗੇ ਟੋਰਾਂਟੋ : ਕੈਨੇਡਾ ਦੇ …