Breaking News
Home / ਹਫ਼ਤਾਵਾਰੀ ਫੇਰੀ / ਭਾਰਤ ਨਾਲ ਕੈਨੇਡਾ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਨਵਦੀਪ ਬੈਂਸ ਦੀ ਅਗਵਾਈ ਹੇਠ ਗਏ ਵਫ਼ਦ ਨੂੰ ਦਿੱਲੀ ‘ਚ ਮਿਲਿਆ ਭਰਵਾਂ ਹੁੰਗਾਰਾ

ਭਾਰਤ ਨਾਲ ਕੈਨੇਡਾ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਨਵਦੀਪ ਬੈਂਸ ਦੀ ਅਗਵਾਈ ਹੇਠ ਗਏ ਵਫ਼ਦ ਨੂੰ ਦਿੱਲੀ ‘ਚ ਮਿਲਿਆ ਭਰਵਾਂ ਹੁੰਗਾਰਾ

ਹੁਣ ਟਰੂਡੋ ਛੇਤੀ ਹੀ ਜਾਣਗੇ ਭਾਰਤ
ਨਵੀਂ ਦਿੱਲੀ ਤੋਂ ‘ਪਰਵਾਸੀ ਰੇਡੀਓ’ ਨਾਲ ਸਿੱਧੀ ਗੱਲਬਾਤ ਵਿਚ ਕੈਨੇਡੀਅਨ ਮੰਤਰੀ ਨਵਦੀਪ ਬੈਂਸ ਨੇ ਕੀਤਾ ਖੁਲਾਸਾ
ਟੋਰਾਂਟੋ/ਪਰਵਾਸੀ ਬਿਊਰੋ : ਇਨ੍ਹੀਂ ਦਿਨੀਂ ਤਿੰਨ ਕੈਨੇਡੀਅਨ ਮੰਤਰੀ ਇਕ ਉਚ ਵਫਦ ਨਾਲ ਭਾਰਤ ਫੇਰੀ ‘ਤੇ ਹਨ ਜਿਨ੍ਹਾਂ ਦੀ ਅਗਵਾਈ ਨਵਦੀਪ ਸਿੰਘ ਬੈਂਸ ਕਰ ਰਹੇ ਹਨ। ਨਵੀਂ ਦਿੱਲੀ ਤੋਂ ‘ਪਰਵਾਸੀ ਰੇਡੀਓ’ ਨਾਲ ਗੱਲਬਾਤ ਕਰਦਿਆਂ ਨਵਦੀਪ ਬੈਂਸ ਨੇ ਦੱਸਿਆ ਕਿ ਭਾਰਤ ਵਿਚ ਅਸੀਂ ਕੈਨੇਡਾ ਨਾਲ ਹੋਰ ਗੂੜ੍ਹੇ ਰਿਸ਼ਤਿਆਂ ਦੇ ਇਰਾਦੇ ਨਾਲ ਆਏ ਸਾਂ ਤੇ ਸਾਨੂੰ ਇਥੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਆਖਿਆ ਕਿ ਵਪਾਰਕ ਅਤੇ ਵਿੱਦਿਅਕ ਮਾਮਲਿਆਂ ‘ਚ ਸਾਡੀ ਸਾਂਝ ਹੋਰ ਵੀ ਮਜ਼ਬੂਤ ਹੋਵੇਗੀ। ਨਵਦੀਪ ਬੈਂਸ ਨੇ ਇਹ ਜਾਣਕਾਰੀ ਉਚੇਚੇ ਤੌਰ ‘ਤੇ ਦਿੱਤੀ ਕਿ ਹੁਣ ਛੇਤੀ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਭਾਰਤ ਫੇਰੀ ‘ਤੇ ਜਾਣ ਵਾਲੇ ਹਨ ਜਿਸ ਦੀ ਤਾਰੀਕ ਦਾ ਐਲਾਨ ਜਲਦ ਹੋਵੇਗਾ। ‘ਪਰਵਾਸੀ ਰੇਡੀਓ’ ‘ਤੇ ਰਜਿੰਦਰ ਸੈਣੀ ਹੁਰਾਂ ਨਾਲ ਹੋਈ ਨਵਦੀਪ ਬੈਂਸ ਦੀ ਗੱਲਬਾਤ ਦੇ ਪ੍ਰਮੁੱਖ ਅੰਸ਼ ਅਸੀਂ ਪਾਠਕਾਂ ਲਈ ਪੰਨਾ ਨੰ. 11 ‘ਤੇ ਪ੍ਰਕਾਸ਼ਿਤ ਕਰ ਰਹੇ ਹਾਂ।
ਦਿੱਲੀ ‘ਚ ਜੇ ਪਲਿਊਸ਼ਨ ਤਾਂ ਸਾਡੇ ਕੋਲ ਸਲਿਊਸ਼ਨ : ਬੈਂਸ
ਕੈਨੇਡੀਅਨ ਮੰਤਰੀ ਨਵਦੀਪ ਬੈਂਸ ਨੇ ਆਖਿਆ ਕਿ ਅਸੀਂ ਇਥੇ ਦਿੱਲੀ ਵਿਚ ਦੇਖਿਆ ਹੈ ਕਿ ਇਥੇ ਪਲਿਊਸ਼ਨ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਇਥੇ ਜੇਕਰ ਪਲਿਊਸ਼ਨ ਹੈ ਤਾਂ ਸਾਡੇ ਕੋਲ ਇਸ ਦਾ ਸਲਿਊਸ਼ਨ ਵੀ ਹੈ। ਜਿਹੜਾ ਵਫ਼ਦ ਸਾਡੇ ਨਾਲ ਆਇਆ ਹੈ ਉਸ ਵਿਚ 19 ਮੈਂਬਰ ਹਨ ਜਿਹੜੇ ਪਲਿਊਸ਼ਨ ਸਬੰਧੀ ਕਲੀਨ ਜੈਟ ਕੰਪਨੀ ‘ਚ ਕੰਮ ਕਰਦੇ ਹਨ। ਇਸ ਲਈ ਅਸੀਂ ਇਸ ਦਾ ਸਾਹਮਣਾ ਕਰਨ ਲਈ ਤਿਆਰ ਹਾਂ।
ਸਵਾਲ : ਦਿੱਲੀ ਵਿਚ ਪਲਿਊਸ਼ਨ ਬਹੁਤ ਜ਼ਿਆਦਾ ਹੈ ਤੇ ਤੁਸੀਂ ਇਥੇ ਪਹੁੰਚੇ ਹੋ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ?
ਜਵਾਬ : ਹਾਂ ਜੀ ਅਸੀਂ ਇਥੇ ਪੜ੍ਹਿਆ ਵੀ ਹੈ ਤੇ ਦੇਖਿਆ ਵੀ ਹੈ ਦਿੱਲੀ ਵਿਚ ਪਲਿਊਸ਼ਨ ਬਹੁਤ ਜ਼ਿਆਦਾ ਹੈ। ਨਵਦੀਪ ਬੈਂਸ ਹੁਰਾਂ ਨੇ ਕਿਹਾ ਕਿ ਇਥੇ ਜੇਕਰ ਪਲਿਊਸ਼ਨ ਹੈ ਤਾਂ ਸਾਡੇ ਕੋਲ ਇਸ ਦਾ ਹੱਲ ਵੀ ਹੈ, ਜਿਹੜਾ ਵਫ਼ਦ ਸਾਡੇ ਨਾਲ ਆਇਆ ਹੈ ਉਸ ਵਿਚ 19 ਮੈਂਬਰ ਹਨ ਜਿਹੜੇ ਪਲਿਊਸ਼ਨ ਸਬੰਧੀ ਕਲੀਨ ਜੈਟ ਕੰਪਨੀ ‘ਚ ਕੰਮ ਕਰਦੇ ਹਨ।
ਸਵਾਲ : ਕੈਨੇਡਾ ਤੋਂ ਆਏ ਵਫਦ ਵਿਚ ਟਰਾਂਸਪੋਰਟ ਮੰਤਰੀ, ਵਪਾਰ ਮੰਤਰੀ ਵੀ ਆਏ ਹਨ?
ਜਵਾਬ : ਲੋਕਲ ਮੈਂਬਰ ਪਾਰਲੀਮੈਂਟ ਕਮਲ ਖਹਿਰਾ ਤੋਂ ਇਲਾਵਾ ਸਾਡੇ ਵਫ਼ਦ ਵਿਚ ਟਰਾਂਸਪੋਰਟ ਮੰਤਰੀ, ਵਪਾਰ ਮੰਤਰੀ ਵੀ ਆਏ ਹਨ। ਅਸੀਂ ਬਹੁਤ ਵੱਡਾ ਸੰਮੇਲਨ ਰੱਖਿਆ ਅਤੇ ਉਥੇ ਅਸੀਂ ਬੋਲੇ ਵੀ। ਇਹ ਸਾਡੇ ਲਈ ਇਹ ਬਹੁਤ ਵਧੀਆ ਮੌਕਾ ਹੈ, ਜਿਸ ਦੇ ਨਾਲ ਕੈਨੇਡਾ ਨੂੰ ਬਹੁਤ ਫਾਇਦਾ ਹੋਵੇਗਾ। ਅਸੀਂ ਸਰਕਾਰ ਨਾਲ ਵੀ ਗੱਲ ਕਰਾਂਗੇ ਤਾਂ ਕਿ ਭਾਰਤ ਅਤੇ ਕੈਨੇਡਾ ਦਰਮਿਆਨ ਬਿਜਨਸ ਨੂੰ ਮਜ਼ਬੂਤ ਕਰ ਸਕੀਏ।
ਸਵਾਲ : ਮੈਂ ਮਿਸਟਰ ਗਾਰਨੋ ਨਾਲ ਗੱਲ ਰਿਹਾ ਸੀ ਕਿ ਦਿੱਲੀ, ਪੰਜਾਬ ਅਤੇ ਹਰਿਆਣਾ ‘ਚ ਧੁੰਦ ਬਹੁਤ ਜ਼ਿਆਦਾ, ਸੜਕ ਐਕਸੀਡੈਂਟ ਵਿਚ ਕਈ ਮੌਤਾਂ ਵੀ ਹੋਈਆਂ, ਸੜਕਾਂ ਦੀ ਹਾਲਤ ਕਿਹੋ ਜਿਹੀ, ਪਲਿਊਸ਼ਨ ਹੈ, ਪੀਣ ਵਾਲਾ ਪਾਣੀ ਸਾਫ਼ ਨਹੀਂ, ਅਸੀਂ ਸੋਚਦੇ ਹਾਂ ਕਿ ਅਸੀਂ ਜਿਸ ਮੁਲਕ ਤੋਂ ਆਏ ਉਸ ਦੀ ਹਾਲਤ ਕਿੰਨੀ ਮਾੜੀ ਹੁੰਦੀ ਜਾ ਰਹੀ ਹੈ ਅਤੇ ਕੈਨੇਡਾ ਵਿਚ ਅਸੀਂ ਸਵਰਗ ਜ਼ਿੰਦਗੀ ਜੀਅ ਰਹੇ ਹਾਂ, ਤੁਸੀਂ ਇਸ ਬਾਰੇ ਕੀ ਸੋਚਿਆ ਹੈ?
ਜਵਾਬ : ਅਸੀਂ ਇਨ੍ਹਾਂ ਸਾਰੇ ਮਸਲਿਆਂ ਸਬੰਧੀ ਭਾਰਤ ਸਰਕਾਰ ਨਾਲ ਗੱਲ ਕਰਾਂਗੇ ਤਾਂ ਕਿ ਇਨ੍ਹਾਂ ਸਾਰੇ ਮਸਲਿਆਂ ਦਾ ਹੱਲ ਲੱਭਿਆ ਜਾ ਸਕੇ। ਅਸੀਂ ਭਾਰਤ ਨਾਲ ਮਿਲ ਕੇ ਟਰਾਂਸਪੋਰਟੇਸ਼ਨ, ਕਲੀਨ ਟੈਕਨਾਲੋਜੀ, ਐਜੂਕੇਸ਼ਨ, ਹੈਲਥ ਕੇਅਰ ਸਬੰਧੀ ਅਸੀਂ ਗੱਲ ਕਰਾਂਗੇ, ਟੈਕਨਾਲੋਜੀ ਨੂੰ ਪ੍ਰਮੋਟ ਕਰ ਰਹੇ ਹਾਂ, ਫੂਡ ਸਪਲਾਈ, ਵਾਤਾਵਰਨ ਲਈ, ਜਿਹੜਾ ਸੰਮੇਲਨ ਅਸੀਂ ਰੱਖਿਆ ਅਸੀਂ ਉਸ ਸੰਮੇਲਨ ਵਿਚ ਅਸੀਂ ਇਨ੍ਹਾਂ ਸਾਰੇ ਮਸਲਿਆਂ ਸਬੰਧੀ ਗੱਲ ਕਰਾਂਗੇ, ਜਿਸ ਨਾਲ ਭਾਰਤ ਅਤੇ ਕੈਨੇਡਾ ਦੋਵਾਂ ਦੇਸ਼ਾਂ ਨੂੰ ਕਾਫ਼ੀ ਫਾਇਦਾ ਹੋਵੇਗਾ।
ਸਵਾਲ : ਫੂਡ ਪ੍ਰੋਸੈਸਿੰਗ, ਭਾਰਤੀ ਕਿਸਾਨ ਝੋਨਾ-ਕਣਕ ਦੇ ਚੱਕਰ ‘ਚ ਫਸੇ ਹੋਏ, ਜੇਕਰ ਭਾਰਤ ‘ਚ ਵੱਡੇ ਪਲਾਂਟ ਲਗਾਏ ਜਾਣ ਤਾਂ ਕਿਸਾਨਾਂ ਨੂੰ ਚੰਗੀ ਆਮਦਨ ਹੋ ਸਕਦੀ ਹੈ ਤੇ ਦੂਜਾ ਕੂੜਾ ਕਚਰਾ ਬਹੁਤ ਜ਼ਿਆਦਾ ਇਕੱਠਾ ਹੁੰਦਾ ਹੈ, ਜੋ ਕਿ ਬਿਮਾਰੀਆਂ ਦਾ ਘਰ ਹੈ। ਜਿਵੇਂ ਕਿ ਹੁਣ ਝੋਨੇ ਦੀ ਕਟਾਈ ਤੋਂ ਮਗਰੋਂ ਜੋ ਪਰਾਲੀ ਨੂੰ ਸਾੜਿਆ ਜਾਂਦਾ ਹੈ ਉਸ ਨਾਲ ਬਹੁਤ ਪਲਿਊਸ਼ਨ ਪੈਦਾ ਹੁੰਦਾ ਹੈ, ਕੀ ਇਸ ਸਭ ਸਬੰਧੀ ਕੈਨੇਡਾ ਕੋਲ ਕੋਈ ਸਲਿਊਸ਼ਨ ਹੈ?
ਜਵਾਬ : ਮੈਂ ਭਾਰਤੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮਿਲਿਆ ਤੇ ਉਨ੍ਹਾਂ ਨਾਲ ਗੱਲ ਕੀਤੀ ਕਿ ਅਸੀਂ ਇਥੇ ਆ ਕੇ ਬਿਜਨਸ ਕਿਵੇਂ ਵਧਾ ਸਕਦੇ ਹਾਂ ਤੇ ਕਿਵੇਂ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਲੱਭ ਸਕਦੇ ਹਾਂ ਤੇ ਉਨ੍ਹਾਂ ਦੀ ਆਮਦਨ ਕਿਸ ਤਰ੍ਹਾਂ ਵਧਾ ਸਕਦੇ ਹਾਂ। ਬੈਂਸ ਨੇ ਦੱਸਿਆ ਸਥਾਨਕ ਲੋਕ ਚਾਹੁੰਦੇ ਹਨ ਕਿ ਕੈਨੇਡੀਅਨ ਇਥੇ ਆਉਣ ਤੇ ਭਾਰਤ ਨਾਲ ਮਿਲ ਕੇ ਕੰਮ ਕਰਨ।
ਸਵਾਲ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕਿਹਾ ਕਿ ਸਾਡੀ ਸੰਸਦ ਵਿਚ ਚਾਰ ਸਿੱਖ ਮੈਂਬਰ ਪਾਰਲੀਮੈਂਟ ਅਤੇ ਕੁੱਲ 20 ਭਾਰਤੀ ਮੂਲ ਦੇ ਮੰਤਰੀ ਹਨ। ਦੋਵਾਂ ਮੁਲਕਾਂ ਵਿਚ ਦਿਲੀ ਰਿਸ਼ਤਾ ਹੈ ਤੁਸੀਂ ਇਸ ਬਾਰੇ ਕੀ ਮਹਿਸੂਸ ਕਰਦੇ ਹੋ?
ਜਵਾਬ : ਬਿਲਕੁਲ ਸਹੀ ਹੈ ਕੈਨੇਡੀਅਨ ਪਾਰਲੀਮੈਂਟ ਵਿਚ ਚਾਰ ਸਿੱਖਿਆ ਚਿਹਰਾ ਦਾ ਸ਼ਾਮਲ ਹੋਣ ਪੂਰੇ ਭਾਰਤ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਭਾਰਤੀ ਲੋਕ ਬਹੁਤ ਮਹਿਸੂਸ ਕਰਦੇ ਹਨ ਕਿ ਕੈਨੇਡਾ ‘ਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਨੇ ਬਹੁਤ ਤਰੱਕੀ ਕੀਤੀ ਹੈ। ਮੈਂ ਵੀ ਜਦੋਂ ਮੀਟਿੰਗ ‘ਚ ਜਾਂਦਾ ਹਾਂ ਤਾਂ ਬਹੁਤ ਮਾਣ ਸਨਮਾਨ ਮਿਲਦਾ ਹੈ। ਅਸੀਂ ਸਾਰੇ ਤਿੰਨ ਮੰਤਰੀ ਇਥੇ ਪਹੁੰਚੇ ਹਾਂ ਤੇ ਅਸੀਂ ਭਾਰਤੀ 11 ਮੰਤਰੀਆਂ ਨੂੰ ਮਿਲੇ ਹਾਂ ਤਾਂ ਸਾਡਾ ਬਹੁਤ ਸਰਗਰਮੀ ਨਾਲ ਸਵਾਗਤ ਕੀਤਾ ਹੈ ਤੇ ਸਾਨੂੰ ਬੇਹੱਦ ਖੁਸ਼ੀ ਮਹਿਸੂਸ ਹੁੰਦੀ ਹੈ।
ਸਵਾਲ : ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਭਾਰਤ ਦੌਰਾ ਕੀਤੇ ਸੀ ਕਿ ਹੁਣ ਜਸਟਿਨ ਟਰੂਡੋ ਵੀ ਭਾਰਤ ਦੌਰਾ ਕਰਨਗੇ ਤੇ ਹੁਣ ਕਾਫ਼ੀ ਵਿਦਿਆਰਥੀ ਕੈਨੇਡਾ ਪਹੁੰਚ ਰਹੇ ਹਨ ਤੇ ਉਹ ਇਥੇ ਆ ਵੱਡਾ ਰੋਲ ਪਲੇਅ ਕਰ ਸਕਦੇ ਹਨ?
ਜਵਾਬ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਜਲਦੀ ਹੀ ਭਾਰਤ ਦਾ ਦੌਰਾ ਕਰਨਗੇ ਪ੍ਰੰਤੂ ਅਜੇ ਇਸ ਬਾਰੇ ਸਮਾਂ ਅਤੇ ਤਰੀਕ ਤਹਿ ਨਹੀਂ ਹੋਇਆ ਹੈ। ਹਾਂ ਮੈਂ ਇਥੇ ਇਮੀਗ੍ਰਾਂਟਸ ਬਾਰੇ ਜ਼ਰੂਰ ਕਰਨੀ ਚਾਹੁੰਦਾ ਹਾਂ। ਲੰਘੇ ਕੁਝ ਸਮੇਂ ਦੌਰਾਨ 1 ਲੱਖ ਭਾਰਤ ਵਿਦਿਆਰਥੀ ਕੈਨੇਡਾ ਕਾਲਜਿਜ ਤੇ ਯੂਨੀਵਰਸਿਟੀ ‘ਚ ਪਹੁੰਚੇ ਹਨ। ਭਾਰਤ ਤੇ ਕੈਨੇਡਾ ਦੇ ਰਿਸ਼ਤੇ ਦਿਨੋਂ ਦਿਨ ਵਧ ਰਹੇ ਹਨ। ।
ਸਵਾਲ : ਲੰਘੇ ਦਿਨੀਂ ਹਰਜੀਤ ਸਿੰਘ ਸੱਜਣ ਵੀ ਗਏ, ਇਮੀਗ੍ਰੇਸ਼ਨ ਬਹੁਤ ਵੱਡਾ ਮਸਲਾ ਹੈ, ਉਨ੍ਹਾਂ ਨੇ ਐਲਾਨ ਕੀਤਾ ਹੈ ਕਿ 1 ਮਿਲੀਅਨ ਇਮੀਗ੍ਰਾਂਟ ਲੈ ਕੇ ਆਉਣਗੇ ਅਗਲੇ 3 ਸਾਲਾਂ ਵਿਚ, ਤੁਸੀਂ ਇਸ ਸਬੰਧੀ ਕੀ ਕਹੋਗੇ?
ਜਵਾਬ : ਜਿਹੜਾ ਅਸੀਂ 1 ਮਿਲੀਅਨ ਇਮੀਗ੍ਰਾਂਟਸ ਨੂੰ ਅਗਲੇ 3 ਤਿੰਨ ਸਾਲਾਂ ‘ਚ ਲਿਆਉਣ ਦਾ ਐਲਾਨ ਕੀਤਾ ਹੈ, ਉਸ ਸਬੰਧੀ ਲੋਕਾਂ ‘ਚ ਕਾਫ਼ੀ ਉਤਸ਼ਾਹ ਹੈ, ਇਸ ਨਾਲ ਕੈਨੇਡਾ ਨੂੰ ਬਹੁਤ ਫਾਇਦਾ ਹੋਵੇਗਾ, ਨਵੀਆਂ ਨੌਕਰੀਆਂ ਮਿਲਣੀਆਂ, ਆਰਥਿਕਤਾ ਨੂੰ ਮਜ਼ਬੂਤ ਮਿਲੇਗੀ, ਜਨਸੰਖਿਆ ਵਧਦੀ ਹੈ, ਕੈਨੇਡਾ ਤਰੱਕੀ ਕਰੇਗਾ। ਅਸੀਂ ਜਿਹੜੇ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਅਸੀਂ ਪੂਰਾ ਕਰ ਰਹੇ ਹਾਂ ਤੇ ਜਿਹੜੇ ਬਾਕੀ ਰਹਿੰਦੇ ਹਨ ਉਨ੍ਹਾਂ ਨੂੰ ਪੂਰਾ ਕਰਾਂਗਾ।
ਸਵਾਲ : ਟਰਾਂਸਪੋਰਟ ਮੰਤਰਾਲੇ ਵੱਲੋਂ ਸਿੱਖਾਂ ਨੂੰ ਛੋਟੀ ਕ੍ਰਿਪਾਨ ਪਹਿਨ ਕੇ ਜਹਾਜ਼ ਵਿਚ ਟ੍ਰੈਵਲ ਕਰਨ ਦੀ ਇਜਾਜ਼ਤ ਮਿਲ ਗਈ ਹੈ। ਇਸ ਨਾਲ ਕੈਨੇਡੀਅਨ ਸਿੱਖ ਭਾਈਚਾਰ ਬਹੁਤ ਖੁਸ਼ ਹੈ, ਸਿੱਖਾਂ ਦੇ ਅਧਿਕਾਰਾਂ ਨੂੰ ਮਾਨਤਾ ਦਿੱਤੀ ਹੈ ਤੇ ਇਹ ਸਾਰਾ ਕੁਝ ਸਾਰਾ ਵਿਸ਼ਵ ਦੇਖ ਰਿਹਾ ਹੈ?
ਜਵਾਬ : ਛੋਟੀ ਕ੍ਰਿਪਾਨ ਪਹਿਨ ਕੇ ਕੈਨੇਡਾ ‘ਚ ਹੁਣ ਤੁਸੀਂ ਯਾਤਰਾ ਕਰ ਸਕਦੇ ਹੋ। ਇਹ ਟਰਾਂਸਪੋਰਟ ਮੰਤਰਾਲੇ ਵੱਲੋਂ ਬਹੁਤ ਵਧੀਆ ਫੈਸਲਾ ਲਿਆ ਗਿਆ, ਜਿਸ ਨਾਲ ਕੈਨੇਡੀਅਨ ਸਿੱਖ ਭਾਈਚਾਰੇ ਵਿਚ ਪੂਰੀ ਖੁਸ਼ੀ ਪਾਈ ਜਾ ਰਹੀ ਹੈ। ਹੁਣ ਤੁਸੀਂ ਕੈਨੇਡਾ ਵਿਚ ਛੋਟੀ ਕ੍ਰਿਪਾਨ ਪਹਿਨ ਕਿ ਕਿਤੇ ਵੀ ਸਫ਼ਰ ਕਰ ਸਕਦੇ ਹੋ, ਇਹ ਵੀ ਕੈਨੇਡੀਅਨ ਸਿੱਖਾਂ ਲਈ ਮਾਣ ਵਾਲੀ ਗੱਲ ਹੈ।

 

Check Also

ਕੈਨੇਡਾ ‘ਚ ਭਾਰਤੀ ਵਿਦਿਆਰਥੀਆਂ ਨੂੰ ਨੌਕਰੀ ਲੱਭਣਾ ਹੋਇਆ ਔਖਾ

ਵਿਦਿਆਰਥੀਆਂ ਨੂੰ ਆਪਣਾ ਖਰਚਾ ਕੱਢਣਾ ਵੀ ਹੋਇਆ ਮੁਸ਼ਕਲ ਓਟਾਵਾ/ਬਿਊਰੋ ਨਿਊਜ਼ : ਕੈਨੋੇਡਾ ਵਿਚ ਭਾਰਤੀ ਵਿਦਿਆਰਥੀਆਂ …