-4.7 C
Toronto
Wednesday, December 3, 2025
spot_img
Homeਹਫ਼ਤਾਵਾਰੀ ਫੇਰੀਕੈਨੇਡਾ ਨੇ ਯਾਤਰਾ ਲਈ ਕੋਵਿਡ ਵੈਕਸੀਨ ਪਾਸਪੋਰਟ ਕੀਤਾ ਲਾਂਚ

ਕੈਨੇਡਾ ਨੇ ਯਾਤਰਾ ਲਈ ਕੋਵਿਡ ਵੈਕਸੀਨ ਪਾਸਪੋਰਟ ਕੀਤਾ ਲਾਂਚ

ਸਰਟੀਫਿਕੇਟ ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਹੋਰ ਐਂਟਰੀ ਪੁਆਇੰਟਸ ‘ਤੇ ਸਕੈਨਿੰਗ ਲਈ ਇਕ QR ਕੋਡ ਹੋਵੇਗਾ
ਓਟਵਾ/ਬਿਊਰੋ ਨਿਊਜ਼
ਕੈਨੇਡਾ ਨੇ ਨਾਗਰਿਕਾਂ ਲਈ ਵਿਦੇਸ਼ ਯਾਤਰਾ ਨੂੰ ਅਸਾਨ ਬਣਾਉਣ ਲਈ ਇਕ ਤੈਅ ਕੋਵਿਡ-19 ਵੈਕਸੀਨ ਪਾਸਪੋਰਟ ਲਾਂਚ ਕੀਤਾ ਹੈ। ਇਸ ਪਾਸਪੋਰਟ ਦਾ ਐਲਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤਾ ਹੈ। ਵੀਰਵਾਰ ਨੂੰ ਕੀਤੇ ਗਏ ਇਸ ਐਲਾਨ ਦੇ ਅਨੁਸਾਰ ਇਸ ਡਿਜ਼ੀਟਲ ਪਾਸਪੋਰਟ ਵਿਚ ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਹੋਰ ਐਂਟਰੀ ਪੁਆਇੰਟਸ ‘ਤੇ ਸਕੈਨਿੰਗ ਲਈ ਇਕ QR ਕੋਡ ਹੋਵੇਗਾ।
ਟਰੂਡੋ ਨੇ ਕਿਹਾ ਕਿ ਜਿਵੇਂ ਕੈਨੇਡੀਆਈ ਮੁੜ ਤੋਂ ਯਾਤਰਾ ਸ਼ੁਰੂ ਕਰਨਾ ਚਾਹੁੰਦੇ ਹਨ। ਇਸ ਲਈ ਹੁਣ ਇਕ ਪਰੂਫ ਆਫ ਟੀਕਾਕਰਨ ਪਹਿਚਾਣ ਪੱਤਰ ਹੋਵੇਗਾ। ਟਰੂਡੋ ਨੇ ਕੈਨੇਡਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਟੀਕਾਕਰਨ ਕਰਵਾਉਣ। ਅਸੀਂ ਇਸ ਮਹਾਂਮਾਰੀ ਨੂੰ ਸਮਾਪਤ ਕਰ ਸਕਦੇ ਹਾਂ ਅਤੇ ਉਨ੍ਹਾਂ ਚੀਜ਼ਾਂ ‘ਤੇ ਵਾਪਸ ਜਾ ਸਕਦੇ ਹਾਂ ਜਿਨ੍ਹਾਂ ਨੂੰ ਅਸੀਂ ਪਸੰਦ ਕਰਦੇ ਹਾਂ।
ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਪਰੂਫ ਆਫ ਟੀਕਾਕਰਨ ਪਹਿਚਾਣ ਪੱਤਰ ਵਿਚ ਇਕ ਕੈਨੇਡੀਆਈ ਪਹਿਚਾਣ ਚਿੰਨ੍ਹ ਹੋਵੇਗਾ ਅਤੇ ਪ੍ਰਮੁੱਖ ਅੰਤਰਰਾਸ਼ਟਰੀ ਸਮਾਰਟ ਸਿਹਤ ਕਾਰਡ ਮਾਪਦੰਡਾਂ ਨੂੰ ਪੂਰਾ ਕਰੇਗਾ। ਇਸ ਵਿਚ ਵਿਅਕਤੀ ਦਾ ਨਾਮ, ਜਨਮ ਮਿਤੀ ਅਤੇ ਕੋਵਿਡ-19 ਵੈਕਸੀਨ ਇਤਿਹਾਸ ਸ਼ਾਮਲ ਹੋਵੇਗਾ, ਜਿਸ ਵਿਚ ਵਿਅਕਤੀ ਨੂੰ ਪ੍ਰਾਪਤ ਖੁਰਾਕ ਅਤੇ ਜਦੋਂ ਉਨ੍ਹਾਂ ਨੂੰ ਟੀਕਾ ਲਗਾਇਆ ਗਿਆ ਸੀ ਸ਼ਾਮਲ ਹੋਵੇਗਾ। ਆਕਸਫੋਰਡ ਯੂਨੀਵਰਸਿਟੀ ‘ਚ ਸਥਿਤ ਇਕ ਟਰੈਕਿੰਗ ਗਰੁੱਪ, ਅਵਰ ਵਰਲਡ ਇਨ ਡੈਟਾ ਦੇ ਅਨੁਸਾਰ, 73 ਪ੍ਰਤੀਸ਼ਤ ਤੋਂ ਜ਼ਿਆਦਾ ਕੈਨੇਡੀਅਨਾਂ ਦੇ ਕੋਵਿਡ-19 ਦੇ ਖਿਲਾਫ ਟੀਕੇ ਲਗਾਏ ਗਏ ਹਨ। ਕੈਨੇਡਾ ਦੇ ਲੋਕ 30 ਨਵੰਬਰ ਤੋਂ ਟੀਕਾਕਰਨ ਪਹਿਚਾਣ ਪੱਤਰ ਤੋਂ ਬਿਨਾ ਵਿਦੇਸ਼ ਜਾਂ ਘਰੇਲੂ ਯਾਤਰਾ ਲਈ ਜਹਾਜ਼ ‘ਚ ਨਹੀਂ ਚੜ੍ਹ ਸਕਣਗੇ। ਵਰਤਮਾਨ ‘ਚ, ਕੈਨੇਡੀਆਈ ਕਿਸੇ ਪ੍ਰਾਂਤ ਦੁਆਰਾ ਜਾਰੀ ਕੀਤੇ ਗਏ ਵੈਕਸੀਨ ਪਹਿਚਾਣ ਪੱਤਰ ਦੀ ਤਸਵੀਰ ਜਾਂ ਕਾਪੀ ਦੀ ਵਰਤੋਂ ਕਰਕੇ ਯਾਤਰਾ ਕਰ ਸਕਦੇ ਹਨ। ਯਾਤਰਾ ਕਰ ਸਕਦੇ ਹਨ। ਸਾਰਿਆਂ ਦੇ ਕੋਲ QR ਕੋਡ ਨਹੀਂ ਹੈ। ਟਰੂਡੋ ਨੇ ਕਿਹਾ ਕਿ ਟੀਕਾਕਰਨ ਪਾਸਪੋਰਟ ਜਾਰੀ ਕਰਨ ਲਈ ਰਾਸ਼ਟਰੀ ਸਰਕਾਰ ਭੁਗਤਾਨ ਕਰੇਗੀ। ਟਰੂਡੋ ਨੇ ਕਿਹਾ ਕਿ ਸਾਸਕਾਚੇਵਾਨ, ਉਨਟਾਰੀਓ, ਕਿਊਬੈਕ, ਨੋਵਾ ਸਕੋਟਿਆ, ਨਿਊ ਫਾਊਂਡਲੈਂਡ ਅਤੇ ਲੈਬਰਾਡੋਰ ਤੇ ਸਾਰੇ ਤਿੰਨ ਉਤਰੀ ਖੇਤਰਾਂ ਸਣੇ ਕੁਝ ਪ੍ਰਾਂਤਾਂ ਨੇ ਪਰੂਫ ਆਫ ਟੀਕਾਕਰਨ ਪਹਿਚਾਣ ਪੱਤਰ ਦੇ ਲਈ ਰਾਸ਼ਟਰੀ ਮਾਪਦੰਡ ਦਾ ਉਪਯੋਗ ਕਰਨਾ ਸ਼ੁਰੂ ਕਰ ਦਿੱਤਾ ਹੈ।
ਕੈਨੇਡਾ ਵਿਚ, ਸਿਹਤ ਦੇਖਭਾਲ ਵੱਡੇ ਪੈਮਾਨੇ ‘ਤੇ ਸੂਬਾ ਸਰਕਾਰਾਂ ਵਲੋਂ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਜ਼ਿਆਦਾਤਰ ਰਾਸ਼ਟਰੀ ਸਰਕਾਰ ਵਲੋਂ ਫਾਈਨਾਂਸਡ ਹੁੰਦੀ ਹੈ, ਕਦੀ-ਕਦੀ ਅਧਿਕਾਰ ਖੇਤਰ ਦੇ ਬਾਰੇ ਵਿਚ ਰਾਜਨੀਤਕ ਵਿਵਾਦ ਵੱਲ ਜਾਂਦਾ ਹੈ ਅਤੇ ਕੌਣ ਕਿਸਦੇ ਲਈ ਭੁਗਤਾਨ ਕਰਦਾ ਹੈ। ਟਰੂਡੋ ਨੂੰ ਪਿਛਲੇ ਮਹੀਨੇ ਤੀਜੇ ਕਾਰਜਕਾਲ ਲਈ ਪ੍ਰਧਾਨ ਮੰਤਰੀ ਦੇ ਰੂਪ ਵਿਚ ਫਿਰ ਤੋਂ ਚੁਣਿਆ ਗਿਆ ਸੀ, ਪਰ ਉਹ ਇਕ ਘੱਟ ਗਿਣਤੀ ਸਰਕਾਰ ਦੀ ਅਗਵਾਈ ਕਰਦੇ ਹਨ, ਜਿਸ ਨੂੰ ਕਾਨੂੰਨ ਪਾਸ ਕਰਨ ਲਈ ਹੋਰ ਦਲਾਂ ਦੇ ਸਮਰਥਨ ਦੀ ਲੋੜ ਹੁੰਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੈਨੇਡਾ ਦੇ ਅਧਿਕਾਰੀ ਕੈਨੇਡਾ ਦੇ ਯਾਤਰੀਆਂ ਦੇ ਨਾਲ ਹੋਰ ਦੇਸ਼ਾਂ ਨਾਲ ਵੀ ਗੱਲ ਕਰ ਰਹੇ ਹਨ ਤਾਂ ਕਿ ਉਨ੍ਹਾਂ ਨੂੰ ਨਵੇਂ ਮਾਪਦੰਡਾਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਟਰੂਡੋ ਦੇ ਵੈਕਸੀਨ ਪਾਸਪੋਰਟ ਦੇ ਐਲਾਨ ਤੋਂ ਬਾਅਦ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਕਿ ਕੈਨੇਡਾ ਨੇ ਮੰਦੀ ਦੌਰਾਨ ਖੁੱਸੀਆਂ ਨੌਕਰੀਆਂ ਦੁਬਾਰਾ ਮੁਹੱਈਆ ਕਰਵਾਈਆਂ ਹਨ।
ਫੋਨ ‘ਤੇ ਕੀਤਾ ਜਾ ਸਕੇਗਾ ਡਾਊਨਲੋਡ : ਟਰੂਡੋ ਨੇ ਕਿਹਾ ਕਿ ਹੁਣ ਤੁਸੀਂ ਸਾਰੇ ਸੂਬਿਆਂ ਵਿਚ ਤੁਰੰਤ ਟੀਕਾਕਰਨ ਦਾ ਪਹਿਚਾਣ ਪੱਤਰ ਦਿਖਾ ਸਕਦੇ ਹੋ। ਤੁਸੀਂ ਇਸ ਨੂੰ ਆਪਣੇ ਫੋਨ ‘ਤੇ ਡਾਊਨਲੋਡ ਕਰ ਸਕਦੇ ਹੋ ਤੇ ਤੁਸੀਂ ਇਸਦਾ ਪ੍ਰਿੰਟ ਆਊਟ ਵੀ ਲੈ ਸਕਦੇ ਹੋ।

RELATED ARTICLES
POPULAR POSTS